ਸੁਰਿੰਦਰ ਲਾਲੀ, ਮਾਨਸਾ : ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਯੂਨੀਅਨ ਮਾਨਸਾ ਪੰਜਾਬ ਦੀ ਅੱਜ ਸੀਵਰੇਜ ਬੋਰਡ ਦੇ ਪਾਰਕ ਵਿਚ ਸੁਖਦੇਵ ਸਿੰਘ ਕੋਟਲੀ ਕਲਾਂ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਕੀਤੀ ਗਈ। ਵਰਕਰਾਂ ਦੀਆਂ ਮੰਗਾਂ ਸਬੰਧੀ ਐਕਸੀਅਨ ਸੀਵਰੇਜ ਬੋਰਡ ਨੂੰ ਮਿਲਿਆ ਗਿਆ ਅਤੇ ਨਾਲ ਹੀ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਦੇ ਐੱਸਡੀਓ ਝੁਨੀਰ ਅਤੇ ਮਾਨਸਾ ਨੂੰ ਜਥੇਬੰਦੀ ਦਾ ਵਫ਼ਦ ਮਿਲਿਆ। ਇਸ ਮੌਕੇ ਮੰਗਾਂ ਦਾ ਮੌਕਾ ਦਾ ਨਿਪਟਾਰਾ ਕਰਵਾਇਆ ਗਿਆ ਅਤੇ ਨਾਲ ਜੱਥੇਬੰਦੀ ਨੇ ਮੀਟਿੰਗ ਵਿਚ ਪੰਜਾਬ ਸੁੁਬਾਰਡੀਨੇਟਰ ਸਰਵਿਸ ਫੈੱਡਰੇਸ਼ਨ ਦੇ ਸੱਦੇ 'ਤੇ ਦਿੱਲੀ ਵਿਚ 08 ਦਸੰਬਰ 2022 ਨੂੰ ਸ਼ਾਮਲ ਹੋਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿਚ ਸਾਥੀ ਜੱਗਾ ਸਿੰਘ ਅਲੀੇਸ਼ੇਰ, ਸੁਖਦੇਵ ਸਿੰਘ ਕੋਟਲੀ ਕਲਾਂ ਅਤੇ ਰਾਜਵੀਰ ਸਿੰਘ ਭੀਖੀ ਨੇ ਸ਼ਾਮਲ ਹੋਣ ਲਈ ਸਹਿਮਤੀ ਪ੍ਰਗਟ ਕੀਤੀ। ਮਾਨਸਾ ਦੀਆਂ ਦੋਵੇ ਬ੍ਾਂਚਾਂ ਨੂੰ ਭੰਗ ਕਰ ਕੇ ਜ਼ਿਲ੍ਹੇ ਦੀ ਆਰਜੀ ਚੋਣ ਕੀਤੀ ਗਈ। ਜਿਸ ਵਿਚ ਪ੍ਰਧਾਨ ਹਰੀ ਸਿੰਘ ਸਹਾਰਨਾ, ਅਮਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਸੁਖਦੇਵ ਸਿੰਘ ਕੋਟਲੀ ਕਲਾਂ, ਚੇਅਰਮੈਨ ਹਰਬੰਸ ਮੁਢਾਲੀ, ਸੀਨੀਅਰ ਮੀਤ ਪ੍ਰਧਾਨ ਜੱਗਾ ਸਿੰਘ ਅਲੀਸੇਰ, ਪ੍ਰਰੈੱਸ ਸਕੱਤਰ ਗੁਰਨੈਬ ਸਿੰਘ ਅਤਲਾ, ਸਹਾਇਕ ਜਸਪਾਲ ਸਿੰਘ ਸਮਾਓ, ਮੀਤ ਪ੍ਰਧਾਨ ਜੋਗਿੰਦਰ ਸਿੰਘ ਮਾਨਸਾ, ਸਹਾਇਕ ਮੀਤ ਪ੍ਰਧਾਨ ਗੁਰਪਿਆਰ ਸਿੰਘ ਕੋਟਲੀ ਕਲਾਂ, ਸੋਮ ਬਹਾਦਰ , ਮੁੱਖ ਸਲਾਹਕਾਰ ਜਨਕ ਸਿੰਘ ਫਤੇਹਪੁਰ ਅਤੇ ਬਲਜਤੀ ਸਿੰਘ ਬਰਨਾਲਾ ਜੱਥੇਬੰਦ ਸਕੱਤਰ ਦਰਸਨ ਸਿੰਘ ਨੰਗਲ, ਰਾਜਵੀਰ ਭੀਖੀ, ਪ੍ਰਚਾਰ ਸਕੱਤਰ ਗੁਰਚਰਨ ਸਿੰਘ ਬੁਢਲਾਡਾ, ਗੁਰਸੇਵਕ ਸਿੰਘ ਗੁੜਥੜੀ, ਬਿਕਰ ਸਿੰਘ ਟਾਂਡੀਆਂ, ਸੀਰਾ ਸਿੰਘ ਉਭਾ ਅਤੇ ਅਵਤਾਰ ਸਿੰਘ ਭੀਖੀ ਦੀ ਚੋਣ ਕੀਤੀ ਗਈ।