ਕੁਲਜੀਤ ਸਿੰਘ ਸਿੱਧੂ, ਮਾਨਸਾ : ਦੇਸ਼ ਦੀ ਏਕਤਾ, ਅਖੰਡਤਾ ਤੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਬੜੀ ਤਨਦੇਹੀ ਨਾਲ ਆਪਣੀ ਡਿਊਟੀ ਦੌੌਰਾਨ ਦੁਸ਼ਮਣ ਤਾਕਤਾਂ ਨਾਲ ਲੋੋਹਾ ਲੈਂਦਿਆਂ ਸ਼ਹੀਦੀ ਪਾਉਣ ਵਾਲੇ ਪੰਜਾਬ ਪੁਲਿਸ ਦੇ ਸ਼ਹੀਦਾਂ ਦੀ ਯਾਦ 'ਚ ਸੋਮਵਾਰ ਨੂੰ ਪੁਲਿਸ ਲਾਈਨ ਮਾਨਸਾ ਵਿਖੇ ਸਥਾਪਤ ਸ਼ਹੀਦੀ ਸਮਾਰਕ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸਮਾਰੋੋਹ 'ਚ ਜ਼ਿਲ੍ਹਾ ਮਾਨਸਾ ਦੇ 33 ਸ਼ਹੀਦਾਂ ਦੇ ਵਾਰਸਾਂ ਤੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ। ਸਮਾਰੋੋਹ ਦੇ ਸ਼ੁਰੂ 'ਚ ਸ਼ੋੋਕ-ਪ੍ਰਰੇਡ ਦੌੌਰਾਨ ਗੁਰਮੀਤ ਸਿੰਘ, ਡੀਐੱਸਪੀ (ਅੌੌਰਤਾਂ ਤੇ ਬੱਚਿਆ ਵਿਰੁੱਧ ਅਪਰਾਧ) ਮਾਨਸਾ ਦੀ ਕਮਾਂਡ 'ਚ ਸਵੇਰੇ 8 ਵਜੇ ਕੁੱਲ 27 ਪੁਲਿਸ ਮੁਲਾਜ਼ਮਾਂ ਵੱਲੋੋਂ ਹਥਿਆਰ ਉਲਟੇ ਕਰ ਕੇ ਸ਼ਹੀਦਾਂ ਨੂੰ ਸਲਾਮੀ ਦਿੱਤੀ ਗਈ। ਕੁਲਦੀਪ ਸਿੰਘ ਸੋੋਹੀ ਕਪਤਾਨ ਪੁਲਿਸ (ਪੀਬੀਆਈ) ਮਾਨਸਾ ਵੱਲੋੋਂ ਪਿਛਲੇ ਇਕ ਸਾਲ ਦੌੌਰਾਨ ਦੇਸ਼ ਲਈ ਕੁਰਬਾਨ ਹੋੋਣ ਵਾਲੇ 292 ਵੱਖ- ਵੱਖ ਫੋੋਰਸਾਂ ਦੇ ਸੈਨਿਕ, ਪੁਲਿਸ ਫੋੋਰਸ, ਪੈਰਾ ਮਿਲਟਰੀ ਫੋੋਰਸ ਆਦਿ ਦੇ ਅਧਿਕਾਰੀਆਂ/ਜਵਾਨਾਂ ਦੇ ਨਾਂ ਪੜੇ੍ਹ ਗਏ। ਇਸ ਤੋੋਂ ਉਪਰੰਤ ਸੀਨੀਅਰ ਕਪਤਾਨ ਪੁਲਿਸ ਮਾਨਸਾ, ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਤੇ ਸੀਨੀਅਰ ਅਫ਼ਸਰ, ਮੋੋਹਤਬਰ ਸ਼ਖ਼ਸੀਅਤਾਂ ਤੇ ਮਾਨਸਾ ਪੁਲਿਸ ਦੇ ਅਧਿਕਾਰੀਆਂ/ਮੁਲਾਜ਼ਮਾਂ ਨੇ ਫੁੱਲ-ਮਾਲਾਵਾਂ ਭੇਟ ਕਰ ਕੇ ਸ਼ਹੀਦਾਂ ਨੂੰ ਸਰਧਾਜ਼ਲੀਆਂ ਭੇਟ ਕੀਤੀਆ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ 1959 'ਚ ਇਸੇ ਦਿਨ ਚੀਨੀ ਫ਼ੌਜਾਂ ਨੇ ਲੱਦਾਖ ਦੇ ਏਰੀਆ ਹੌੌਟ ਸਪਰਿੰਗ ਨੇੜੇ ਘਾਤ ਲਗਾ ਕੇ ਭਾਰਤੀ ਫ਼ੌਜ ਦੀ ਟੁਕੜੀ ਨੂੰ ਸ਼ਹੀਦ ਕਰ ਦਿੱਤਾ ਸੀ, ਜਿਸ ਕਰਕੇ ਉਸੇ ਦਿਨ ਤੋੋਂ ਹੀ ਸ਼ਹੀਦਾਂ ਦੀ ਯਾਦ 'ਚ ਇਹ ਦਿਨ ਹਰ ਸਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਸ਼ਹੀਦ ਹੋੋਏ ਮੁਲਾਜ਼ਮਾਂ ਦੇ ਪਿੱਛੇ ਰਹਿ ਗਏ ਉਨ੍ਹਾਂ ਦੇ ਵਾਰਸਾਂ ਤੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਸੁਣੀਏ, ਉਨ੍ਹਾਂ ਦੀਆ ਮੰਗਾਂ ਦੀ ਪੂਰਤੀ ਕਰੀਏ, ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਤੇ ਹੌੌਸਲਾ ਦੇਈਏ ਤੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲੀਏ। ਇਸੇ ਸਬੰਧ 'ਚ ਡੀਜੀਪੀ ਵੱਲੋੋਂ ਜਾਰੀ ਕੀਤੇ ਕੈਲੰਡਰ ਅਨੁਸਾਰ ਪ੍ਰਰੋੋਗਰਾਮ ਜਾਰੀ ਕਰ ਕੇ ਜ਼ਿਲ੍ਹੇ ਦੇ ਸਾਰੇ ਗਜ਼ਟਿਡ ਅਫ਼ਸਰਾਂ ਵੱਲੋੋਂ ਤਾਰੀਖ ਵਾਈਜ਼ ਮਿੱਥੇ ਸਮੇਂ ਅਨੁਸਾਰ 33 ਸ਼ਹੀਦ ਪੁਲਿਸ ਪਰਿਵਾਰਾਂ ਦੇ ਘਰ ਜਾ ਕੇ ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਸੁਣੀਆਂ ਗਈਆਂ। ਉਨ੍ਹਾਂ ਦੀ ਯਾਦ 'ਚ ਇਕ-ਇਕ ਪੌਦਾ ਵੀ ਲਾਇਆ ਗਿਆ। ਸ਼ਹੀਦ ਨੇ ਜਿੱਥੋੋਂ ਵਿਦਿਆ ਹਾਸਲ ਕੀਤੀ, ਉਸੇ ਸਕੂਲ 'ਚ ਜਾ ਕੇ ਵਿਦਿਆਰਥੀਆਂ ਨੂੰ ਸ਼ਹੀਦ ਦੀ ਕੁਰਬਾਨੀ ਬਾਰੇ ਜਾਣੂ ਕਰਵਾਇਆ ਗਿਆ। ਪਬਲਿਕ ਸਥਾਨਾਂ ਵਿਖੇ ਸ਼ੋੋਕ ਧੁਨਾਂ 'ਚ ਬੈਂਡ ਵਜਾਇਆ ਗਿਆ। ਗਾਇਕ ਪੰਮੀ ਬਾਈ ਦੀ ਆਵਾਜ਼ 'ਚ ਸੋੋਸ਼ਲ ਮੀਡੀਆ 'ਤੇ ਵੀਡੀਓ ਕਲਿੱਪ ਪਾਇਆ ਗਿਆ। ਉਨ੍ਹਾਂ ਦੇ ਨਾਵਾਂ ਵਾਲੇ ਫਲੈਕਸ ਬੋੋਰਡ ਤਿਆਰ ਕਰਵਾ ਕੇ ਜ਼ਿਲ੍ਹੇ 'ਚ ਵੱਖ- ਵੱਖ ਥਾਵਾਂ 'ਤੇ ਲਗਵਾਏ ਗਏ ਹਨ ਤੇ ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਵੱਲੋੋਂ ਹਾਫ-ਮੈਰਾਥਨ ਦੌੜ ਲਗਵਾਈ ਗਈ ਸੀ। ਜ਼ਿਲ੍ਹਾ ਮਾਨਸਾ ਦੇ ਸ਼ਹੀਦਾਂ ਦੇ ਵਾਰਸਾਂ ਦਾ ਮਾਣ-ਸਤਿਕਾਰ ਕੀਤਾ ਗਿਆ। ਇਸ ਤੋੋਂ ਉਪਰੰਤ ਡਿਪਟੀ ਕਮਿਸ਼ਨਰ ਮਾਨਸਾ ਤੇ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਹਰ ਸ਼ਹੀਦ ਦੇ ਪਰਿਵਾਰਕ ਮੈਂਬਰ ਨੂੰ ਆਪਣੇ ਕੋਲ ਬਿਠਾ ਕੇ ਉਨ੍ਹਾਂ ਦੀਆ ਦੁੱਖ-ਤਕਲੀਫ਼ਾਂ ਤੇ ਮੰਗਾਂ ਨੂੰ ਧਿਆਨ ਨਾਲ ਸੁਣਿਆ ਤੇ ਮੌੌਕੇ 'ਤੇ ਹੀ ਯੋਗ ਹੱਲ ਕੀਤਾ ਗਿਆ।