ਕੁਲਜੀਤ ਸਿੰਘ ਸਿੱਧੂ,/ਸੁਰਿੰਦਰ ਲਾਲੀ, ਮਾਨਸਾ : ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦੇ ਸੰਘਰਸ਼ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਯੁਵਰਾਜ ਰਣਇੰਦਰ ਸਿੰਘ ਜਨਰਲ ਸਕੱਤਰ ਪੰਜਾਬ ਕਾਂਗਰਸ ਕਮੇਟੀ ਤੇ ਕੈਬਨਿਟ ਮੰਤਰੀ ਗੁਰਪ੍ਰਰੀਤ ਸਿੰਘ ਕਾਂਗੜ ਕੈਬਨਿਟ ਮੰਤਰੀ ਸੋਮਵਾਰ ਨੂੰ ਮਾਨਸਾ ਵਿਖੇ ਚੱਲ ਰਹੇ ਇਸ ਧਰਨੇ 'ਚ ਸ਼ਾਮਿਲ ਹੋਣ ਲਈ ਆਏ। ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦੀ ਕੋਰ ਕਮੇਟੀ ਵੱਲੋ ਉਨ੍ਹਾਂ ਨੂੰ ਜੋ ਮੰਗ ਪੱਤਰ ਦਿੱਤਾ ਸੀ , ਉਹ ਮਨਜ਼ੂਰ ਕਰ ਲਿਆ। ਇਸ ਮੌਕੇ ਸਟੇਜ ਸੰਚਾਲਨ ਕਰਦੇ ਗੁਰਲਾਭ ਸਿੰਘ ਮਾਹਲ ਐਡਵੋਕੇਟ, ਡਾ. ਧੰਨਾ ਮੱਲ ਗੋਇਲ ਤੇ ਜਸਵੀਰ ਕੌਰ ਨੱਤ ਨੇ ਦੱਸਿਆ ਕਿ ਪਿਛਲੇ ਦਿਨੀਂ ਐੱਸਐੱਸਪੀ ਮਾਨਸਾ ਡਾ.ਨਰਿੰਦਰ ਭਾਰਗਵ, ਮਾਈਕਲ ਗਾਗੋਵਾਲ ਤੇ ਬਲਵਿੰਦਰ ਸਿੰਘ ਕਾਕਾ ਨੇ ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਕੋਲ ਪਹੁੰਚਾਇਆ। ਸੰਘਰਸ਼ ਕਮੇਟੀ ਵੱਲੋਂ ਕੀਤੇ ਜਾ ਰਹੇ ਸੰਘਰਸ਼ ਬਾਰੇ ਪਤਾ ਲੱਗਣ 'ਤੇ ਯੁਵਰਾਜ ਰਣਇੰਦਰ ਸਿੰਘ ਨੇ ਨਿੱਜੀ ਦਿਲਚਸਪੀ ਦਿਖਾਉਂਦਿਆਂ ਇਸ ਮਸਲੇ 'ਤੇ ਮੁੱਖ ਮੰਤਰੀ ਨਾਲ ਗੱਲਬਾਤ ਕਰ ਕੇ ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦੀਆਂ ਮੰਗਾਂ ਨੂੰ ਮਨਵਾਇਆ। ਯੁਵਰਾਜ ਰਣਇੰਦਰ ਸਿੰਘ ਨੇ ਕਿਹਾ ਕਿ ਮਾਨਸਾ ਹਲਕਾ ਉਨ੍ਹਾਂ ਦਾ ਆਪਣਾ ਹਲਕਾ ਹੈ ਕਿਉਂਕਿ ਵਿਧਾਨ ਸਭਾ ਹਲਕਾ ਮਾਨਸਾ ਦੇ ਲੋਕਾਂ ਨੇ 2009 ਦੀਆਂ ਲੋਕ ਸਭਾ ਚੋਣਾਂ 'ਚ ਬਹੁਤ ਪਿਆਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਨਾਲ ਉਨ੍ਹਾਂ ਦਾ ਵਿਸ਼ੇਸ਼ ਪਿਆਰ ਹੈ ਤੇ ਉਹ ਇਸ ਹਲਕੇ 'ਚ ਆਉਂਦੇ ਰਹਿਣਗੇ।

ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਵੱਲੋਂ ਮੁਨੀਸ਼ ਬੱਬੀ ਦਾਨੇਵਾਲੀਆਂ, ਪ੍ਰਰੇਮ ਅਗਰਵਾਲ ਤੇ ਡਾ. ਜਨਕ ਰਾਜ ਨੇ ਸਰਕਾਰੀ ਗਉਸ਼ਾਲਾਵਾਂ ਬਣਾਉਣ, 10 ਦਿਨਾਂ ਦੇ ਅੰਦਰ -ਅੰਦਰ ਅਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਚੁੱਕਣ, ਗਊ ਸੈੱਸ 'ਚੋਂ ਬਣਦਾ ਹਿੱਸਾ ਅਵਾਰਾ ਪਸ਼ੂਆਂ ਦੇ ਰੱਖ -ਰਖਾਅ ਲਈ ਦੇਣ, ਗਊ ਸੁਰੱਖਿਆ ਕਾਨੂੰਨ 'ਚ ਸੋਧ ਕਰ ਕੇ ਅਮਰੀਕਨ ਨਸਲ ਦੇ ਪਸ਼ੂਆਂ ਦੀ ਖ਼ਰੀਦੋ-ਫਰੋਖਤ ਕਰਵਾਉਣ ਦੀ ਮੰਗ ਰੱਖੀ ਸੀ। ਇਨ੍ਹਾਂ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਮੰਨਦਿਆਂ ਯੁਵਰਾਜ ਰਣਇੰਦਰ ਸਿੰਘ ਤੇ ਕੈਬਨਿਟ ਮੰਤਰੀ ਗੁਰਪ੍ਰਰੀਤ ਸਿੰਘ ਕਾਂਗੜ ਨੇ ਐਲਾਨ ਕੀਤਾ ਕਿ ਮਾਨਸਾ ਜ਼ਿਲ੍ਹੇ ਨੂੰ ਮਾਨਸਾ ਵਿਧਾਨ ਸਭਾ ਹਲਕਾ ਤੇ ਸਮਾਣਾ ਹਲਕੇ ਨੂੰ ਪੰਜਾਬ ਸਰਕਾਰ ਪਾਇਲਟ ਪ੍ਰਰੋਜੈਕਟ ਅਧੀਨ ਲੈ ਕੇ ਅਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਚੁੱਕਣ ਤੋਂ ਬਾਅਦ ਉਨ੍ਹਾਂ ਦੇ ਹਰੇ ਚਾਰੇ ਲਈ 15 ਲੱਖ ਰੁਪਏ ਹਰ ਮਹੀਨੇ ਇਨ੍ਹਾਂ ਵਿਧਾਨ ਸਭਾ ਹਲਕਿਆਂ ਨੂੰ ਭੇਜੇ ਜਾਇਆ ਕਰਨਗੇ। ਇਸ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਦੇ ਪਿੰਡ ਜੋਗਾ ਵਿਖੇ ਸਾਢੇ ਪੰਜ ਏਕੜ 'ਚ ਗਊਸ਼ਾਲਾ ਬਣਾ ਕੇ ਦਸ ਦਿਨਾਂ 'ਚ ਅਵਾਰਾਂ ਪਸ਼ੂਆਂ ਨੂੰ ਸੜਕਾਂ ਤੋਂ ਚੁੱਕ ਕੇ ਉੱਥੇ ਭੇਜਣਾ ਸ਼ੁਰੂ ਕਰ ਦਿੱਤਾ ਜਾਵੇਗਾ। ਗਊ ਸੁਰੱਖਿਆ ਕਾਨੂੰਨ 'ਚ ਸੋਧ ਬਾਰੇ ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਦੇ ਹਿੱਤਾਂ ਦਾ ਖ਼ਿਆਲ ਰੱਖਦਿਆਂ ਦੇਸ਼ 'ਚੋਂ ਵੱਖ- ਵੱਖ ਸੂਬਿਆਂ ਦੇ ਕਾਨੂੰਨ ਦੇਖਦਿਆਂ ਲੋੜੀਂਦਾ ਕਾਨੂੰਨ ਪੰਜਾਬ ਸਰਕਾਰ ਲੈ ਕੇ ਆਵੇ।

ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦੇ ਮੈਂਬਰਾਂ ਕਾ.ਰੁਲਦੂ ਸਿੰਘ, ਬੋਘ ਸਿੰਘ, ਜਤਿੰਦਰ ਆਗਰਾ, ਬਿੱਕਰ ਸਿੰਘ ਮੰਘਣੀਆਂ, ਕਾ. ਕਿ੍ਸ਼ਨ ਚੌਹਾਨ, ਗੁਰਪ੍ਰਰੀਤ ਸਿੰਘ ਬਣਾਂਵਾਲੀ ਤੇ ਮਨਜੀਤ ਸਦਿਓੜਾ ਨੇ ਪੰਜਾਬ ਸਰਕਾਰ ਦੇ ਇਸ ਭਰੋਸੇ ਤੋਂ ਬਾਅਦ ਤਿੰਨ ਮਹੀਨਿਆਂ ਲਈ ਧਰਨੇ ਨੂੰ ਬਰਖਾਸਤ ਕਰ ਦਿੱਤਾ ਗਿਆ। ਇਸ ਮੌਕੇ ਧਰਨੇ 'ਚ ਜਵਾਹਰਕੇ ਪਿੰਡ ਦੇ ਵਿਅਕਤੀਆਂ ਨੇ ਆ ਕੇ ਦੱਸਿਆ ਕਿ ਸੰਨੀ ਕੁਮਾਰ ਦੇ ਪਰਿਵਾਰ ਨੂੰ ਜੋ ਚਾਰ ਲੱਖ ਰੁਪਏ ਦੇਣ ਦਾ ਵਾਅਦਾ ਜ਼ਿਲ੍ਹਾ ਪ੍ਰਸ਼੍ਰਾਸਨ ਵੱਲੋਂ ਕੀਤਾ ਗਿਆ ਸੀ, ਉਸ 'ਚੋਂ 2 ਲੱਖ ਰੁਪਏ ਇਸ ਪਰਿਵਾਰ ਨੂੰ ਨਹੀਂ ਮਿਲੇ ਤੇ ਨਾ ਹੀ ਮਿ੍ਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਮਿਲੀ ਹੈ। ਇਹ ਮਸਲਾ ਯੁਵਰਾਜ ਰਣਇੰਦਰ ਦੇ ਧਿਆਨ 'ਚ ਗੁਰਸੇਵਕ ਸਿੰਘ ਜਵਾਹਰਕੇ ਤੇ ਰਾਜ ਸਿੰਘ ਸਾਬਕਾ ਸਰਪੰਚ ਨੇ ਲਿਆਂਦਾ, ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਲਈ ਕਹਿਣਗੇ। ਇਸ ਮੌਕੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ , ਅਜੀਤ ਇੰਦਰ ਸਿੰਘ ਮੋਫਰ , ਗੁਰਪ੍ਰਰੀਤ ਕੌਰ ਗਾਗੋਵਾਲ , ਮੰਗਤ ਰਾਏ ਬਾਂਸਲ, ਹਲਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਸੀਨੀਅਰ ਕਾਂਗਰਸੀ ਆਗੂ ਹਰਬੰਸ ਸਿੰਘ ਖਿੱਪਲ, ਜੁਗਲ ਗਰਗ ਗੋਲਡਨ ਵਾਲੇ ਹਰਪ੍ਰਰੀਤ ਸਿੰਘ ਬਹਿਣੀਵਾਲਾ , ਬਲਦੇਵ ਸਿੰਘ ਸਰਪੰਚ ਰੜ੍ਹ, ਗੁਰਪ੍ਰਰੀਤ ਸਿੰਘ ਸਿੱਧੂ ਪ੍ਰਧਾਨ ਬਾਰ ਐਸ਼ੋਸੀਏਸ਼ਨ ਮਾਨਸਾ, ਬੂਟਾ ਸਿੰਘ ਰੱਲਾ, ਸੀਨੀਅਰ ਕਾਂਗਰਸੀ ਆਗੂ ਰਾਮ ਸਿੰਘ ਵਾਈਸ ਚੇਅਰਮੈਨ, ਗੁਰਪਿਆਰ ਜੋੜਾ, ਡਾ. ਵਿਜੈ ਸਿੰਗਲਾ, ਤਰਸੇਮ ਕੱਦੂ, ਜਗਦੀਸ਼ ਗੋਇਲ, ਸੁਰਿੰਦਰ ਨੰਗਲਾ, ਰਾਕੇਸ਼ ਕਾਕੂ, ਵਿਨੇਦ ਭੰਮਾਂ, ਸੁਮੀਰ ਛਾਬੜਾ, ਬਿਕਰਮ ਟੈਕਸਲਾ, ਡਾ. ਅਨੂਰਾਗ, ਕੇਸ਼ਰ ਸਿੰਘ ਧਲੇਵਾ, ਗੁਰਦੀਪ ਸਿੰਘ ਮਾਨਸ਼ਾਹੀਆ ਆਦਿ ਹਾਜ਼ਰ ਸਨ।