ਪੱਤਰ ਪ੍ਰਰੇਰਕ, ਮਾਨਸਾ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਮਾਨਸਾ ਬਲਾਕ ਤਰਫੋਂ ਬਲਾਕ ਪ੍ਰਧਾਨ ਬਲਵਿੰਦਰ ਸਰਮਾ ਖਿਆਲਾ ਦੀ ਅਗਵਾਈ ਹੇਠ ਪਿੰਡ ਖਿਆਲਾਂ ਕਲਾਂ ਦੇ ਨੌਜਵਾਨਾਂ ਵੱਲੋਂ ਬਣਾਏ ਕਲੱਬ ਦੇ ਪ੍ਰਧਾਨ ਸਕੱਤਰਾ ਨੂੰ ਪਿੰਡ ਦੀ ਸੱਥ 'ਚ ਕਿਸਾਨਾਂ ਮਜਦੂਰਾ ਮੁਲਾਜ਼ਮਾ ਦੇ ਭਾਰੀ ਇਕੱਠ 'ਚ ਮੀਟਿੰਗਾਂ ਕੀਤੀਆਂ ਗਈਆਂ। ਜਿਸ 'ਚ ਕਿਸਾਨ ਆਗੂ ਮਹਿੰਦਰ ਸਿੰਘ ਭੈਣੀ ਬਾਘਾ, ਮੱਖਣ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਮਹਿਲ ਕਲਾਂ ਦੇ ਸਰਕਾਰੀ ਸਕੂਲ 'ਚ ਪੜ੍ਹਨ ਵਾਲੀ ਬਾਰਵੀਂ ਕਲਾਸ ਦੀ ਵਿਦਿਆਰਥਣ ਕਿਰਨਜੀਤ ਕੌਰ ਜਬਰ ਕਤਲ ਕਾਡ ਦੇ ਦੋਸੀਆ ਨੂੰ ਸਜ਼ਾ ਦਿਵਾਉਣ ਦੇ ਮੋਹਰੀ ਨਿਧੜਕ ਲੋਕ ਆਗੂ ਮਨਜੀਤ ਧਨੇਰ ਨੂੰ ਪੁਲਿਸ, ਸਿਆਸੀ ਤੇ ਅਦਾਲਤ ਗੱਠਜੋੜ ਵੱਲੋਂ ਸਾਜਿਸ ਤਹਿਤ ਝੂਠੇ ਕਤਲ ਕੇਸ 'ਚ ਉਮਰ ਕੈਦ ਦੀ ਸਜ਼ਾ ਕੀਤੀ ਗਈ। ਉਨ੍ਹਾਂ ਦੀ ਨਿਹੱਕੀ ਸਜ਼ਾ ਰੱਦ ਕਰਾਉਣ ਲਈ ਪਿਛਲੇ ਮਹੀਨੇ ਦੀ 30 ਤਰੀਕ ਤੋਂ ਮਨਜੀਤ ਧਨੇਰ ਦੀ ਰਿਹਾਈ ਲਈ ਬਰਨਾਲੇ ਜੇਲ੍ਹ ਅੱਗੇ ਪੱਕਾ ਮੋਰਚਾ ਜਾਰੀ ਹੈ। ਵੱਖ-ਵੱਖ ਤਰੀਕਾ ਵਿਚ ਅੌਰਤਾਂ ਮਰਦਾ ਦੇ ਭਾਰੀ ਇਕੱਠ ਕਰਕੇ ਸਰਕਾਰਾਂ ਨੂੰ ਦੱਸਿਆ ਕਿ ਜਦੋਂ ਵੀ ਸੱਚਿਆਂ ਨੂੰ ਝੂਠੇ ਕੇਸ ਪਾ ਕੇ ਜੇਲ੍ਹਾਂ ਵਿਚ ਬੰਦ ਕੀਤਾ ਗਿਆ ਇਤਿਹਾਸ ਰਿਹਾ। ਉਨ੍ਹਾਂ ਪਿੱਛੇ ਲਹਿਰਾਂ ਖੜ੍ਹੀਆ ਹੁੰਦੀਆਂ ਵੇਖੀਆ ਗਈਆਂ ਹੁਣ ਵੀ ਪਿੰਡ-ਪਿੰਡ ਮਨਜੀਤ ਧਨੇਰ ਦੀ ਰਿਹਾਈ ਦਾ ਮੁੱਦਾ ਭਖ ਕੇ ਅੱਗ ਬਣ ਗਿਆ ਹੈ। ਹਰ ਨੌਜਵਾਨ ਨੇ ਜੋਸ਼ ਨਾਲ ਕਿਸਾਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਬਰਨਾਲੇ ਜੇਲ੍ਹ ਅੱਗੇ ਪੱਕਾ ਮੋਰਚੇ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਾਗੇ। ਹੋਰਨਾਂ ਤੋਂ ਇਲਾਵਾ ਕਲੱਬ ਪ੍ਰਧਾਨ ਪਲਵਿੰਦਰ ਸਿੰਘ, ਇਕਾਈ ਪ੍ਰਧਾਨ ਸਿੰਦਰ ਖਿਆਲਾਂ, ਗੁਰਜੰਟ ਸਿੰਘ, ਖਿਆਲਾਂ ਰੂਪ ਸਿੰਘ ਖਨਾਜ਼ਚੀ ,ਲਾਭ ਸਿੰਘ, ਗੁਰਪ੍ਰਰੀਤ ਸਿੰਘ ਮਲਕਪੁਰ, ਪ੍ਰਧਾਨ ਝੰਡਾ ਸਿੰਘ, ਸੁਖੀ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।