ਚਤਰ ਸਿੰਘ, ਬੁਢਲਾਡਾ :ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਜਾਰੀ ਹੈ ਅਤੇ ਕਿਸਾਨਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ ਮਜਬੂਤੀ ਨਾਲ ਆਰੰਭੀ ਹੋਈ ਹੈਜਿਥੇ 26-27 ਨਵੰਬਰ ਦੇ ਦੇਸ ਵਿਆਪੀ ਦਿੱਲੀ ਚੱਲੋ ਪ੍ਰਰੋਗਰਾਮ ਦੀ ਤਿਆਰੀ ਲਈ ਪਿੰਡ ਦਸਤਕ ਦਿੱਤੀ ਜਾ ਰਹੀ ਹੈਉੱਧਰ ਸਥਾਨਕ ਰਿਲਾਇੰਸ ਪੈਟਰੋਲ ਪੰਪ 'ਤੇ 3 ਅਕਤੂਬਰ ਤੋਂ ਅਰੰਭਿਆ ਕਿਸਾਨਾਂ ਦਾ ਮੋਰਚਾ ਅੱਜ 43ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈਅੱਜ ਕੁੱਲ ਹਿੰਦ ਤਾਲਮੇਲ ਸੰਘਰਸ਼ ਕਮੇਟੀ ਦੇ ਬੁਢਲਾਡਾ ਇਲਾਕਾ ਦੇ ਆਗੂਆਂ ਅਮਰੀਕ ਸਿੰਘ ਫਫੜੇ ਭਾਈਕੇ , ਸਵਰਨ ਸਿੰਘ ਬੋੜਾਵਾਲ, ਮਹਿੰਦਰ ਸਿੰਘ ਦਿਆਲਪੁਰਾ, ਸਵਰਨਜੀਤ ਸਿੰਘ ਦਲਿਓ, ਪਰਸ਼ੋਤਮ ਸਿੰਘ ਗਿੱਲ, ਸਵਰਨ ਸਿੰਘ ਬੋੜਾਵਾਲ, ਕੁਲਦੀਪ ਸਿੰਘ ਚੱਕ ਭਾਈਕੇ, ਦਿਲਬਾਗ ਸਿੰਘ ਕਲੀਪੁਰ ਅਤੇ ਸੁਖਦੇਵ ਸਿੰਘ ਬੋੜਾਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਅੰਦਰ ਪੁਰਾਣੇ ਕਾਨੂੰਨਾਂ ਵਿੱਚ ਸੋਧ ਕਰਕੇ ਵੱਡੇ ਕਾਰਪੋਰੇਟਾਂ, ਪੂੰਜੀਪਤੀਆਂ , ਸਰਮਾਏਦਾਰਾਂ ,ਅਜ਼ਾਰੇਦਾਰਾਂ ਦੇ ਹੱਕ ਵਿੱਚ ਕਾਨੂੰਨ ਬਣਾਉਣੇ ਆਰੰਭੇ ਹੋਏ ਹਨਇਕੱਠ ਨੂੰ ਹੋਰਨਾਂ ਤੋਂ ਇਲਾਵਾ ਜਸਕਰਨ ਸਿੰਘ ਸ਼ੇਰਖਾਂ ਵਾਲਾ , ਸਤਪਾਲ ਸਿੰਘ ਬਰੇ, ਦਰਸ਼ਨ ਸਿੰਘ ਗੁਰਨੇ , ਬਲਦੇਵ ਸਿੰਘ ਪਿੱਪਲੀਆਂ , ਜਸਵੰਤ ਸਿੰਘ ਬੀਰੋਕੇ, ਅਮਰੀਕ ਸਿੰਘ ਮੰਦਰਾਂ , ਚਿੜੀਆ ਸਿੰਘ ਗੁਰਨੇ ਨੇ ਵੀ ਸੰਬੋਧਨ ਕੀਤਾ।