ਪੱਤਰ ਪ੍ਰਰੇਰਕ, ਬੁਢਲਾਡਾ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸਥਾਨਕ ਸ਼ਹਿਰ ਦੇ ਭਾਜਪਾ ਮੰਡਲ ਪ੍ਰਧਾਨ ਸੁਖਦਰਸ਼ਨ ਸ਼ਰਮਾ ਦੇ ਰੋਇਲ ਸਿਟੀ ਸਥਿਤ ਨਿਵਾਸ ਸਥਾਨ ਅਤੇ ਭਾਜਪਾ ਸਟੇਟ ਕਮੇਟੀ ਆਗੂ ਰਾਕੇਸ਼ ਜੈਨ ਦੀ ਤੋਤੇ ਵਾਲਾ ਬਾਗ ਸਥਿਤ ਕੋਠੀ ਅੱਗੇ ਰੋਸ ਧਰਨੇ ਅੱਜ ਵੀ ਜਾਰੀ ਰਹੇ ਜੈਨ ਦੇ ਘਰ ਅੱਗੇ ਧਰਨੇ ਨੂੰ ਸੰਬੋਧਨ ਕਰਦਿਆ ਜਥੇਬੰਦੀ ਦੇ ਹਰਦੀਪ ਸਿੰਘ ਬੱਛੋਆਣਾ, ਮੇਜਰ ਸਿੰਘ, ਗੁਰਵਿੰਦਰ ਸਿੰਘ ਚੱਕ ਭਾਈਕੇ ਨੇ ਕਿਹਾ ਕਿ ਕੇਂਦਰ ਦੀ ਮੌਜੂਦਾ ਸਰਕਾਰ ਖੇਤੀਬਾੜੀ ਵਿਰਰੋਧੀ ਕਾਨੂੰਨ ਲਿਆ ਕੇ ਸਰਮਾਏਦਾਰਾਂ ਦੇ ਘਰ ਭਰਨ ਲਈ ਯਤਨਸ਼ੀਲ ਹੈ ਅਤੇ ਅਜਿਹੇ ਕਾਲੇ ਕਾਨੂੰਨ ਰਾਹੀ ਕਿਰਤੀ-ਕਿਸਾਨਾਂ ਦੇ ਮੂੰਹ ਚੋਂ ਰੋਟੀ ਖੋਹੀ ਜਾਵੇਗੀ।ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਵਧੀਕੀਆਂ ਖ਼ਿਲਾਫ਼ ਜੰਗ ਜਾਰੀ ਰਹੇਗੀ ਅਤੇ ਦਿੱਲੀ ਸ਼ੰਘਰਸ਼ 'ਚ ਵੀ ਵੱਡੀ ਗਿਣਤੀ ਜਾਣ ਦਾ ਦਾਅਵਾ ਕੀਤਾਬੁਲਾਰਿਆਂ ਨੇ ਕਿਹਾ ਕਿ ਦਿੱਲੀ ਪ੍ਰਰੋਗਰਾਮ ਦੌਰਾਨ ਵੀ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਜਾਰੀ ਰਹਿਣਗੇ।