ਪੱਤਰ ਪ੍ਰਰੇਰਕ, ਮਾਨਸਾ : ਸ਼ਹਿਰ ਮਾਨਸਾ ਅੰਦਰ ਭਖੇ ਹੋਏ ਮਸਲੇ ਅਵਾਰਾ ਪਸ਼ੂਆਂ ਦੇ ਮੁਰਦੇ ਪਸ਼ੂਆਂ ਦੇ ਸਥਾਈ ਹੱਲ ਲਈ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਰੇਮ ਸਾਗਰ ਭੋਲਾ ਐੱਮਸੀ ਦੀ ਅਗਵਾਈ ਵਿਚ ਅਣਮਿਥੇ ਸਮੇਂ ਲਈ ਮਿਊਂਸਪਲ ਕਮੇਟੀ ਦੇ ਗੇਟ ਅੱਗੇ ਧਰਨਾ ਸੱਤਵੇਂ ਦਿਨ ਪਹੁੰਚ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਰੇਮ ਸਾਗਰ ਭੋਲਾ ਐਡਵੋਕੇਟ ਅਮਨਦੀਪ ਸਿੰਘ ਢੂੰਡਾ, ਜਸਵੰਤ ਸਿੰਘ ਟੈਣੀ, ਰਣਵੀਰ ਸਿੰਘ ਮਾਨਸ਼ਾਹੀਆ ਰੋਹਤਾਸ ਕੁਮਾਰ ਨੇ ਕਿਹਾ ਕਿ ਆਏ ਦਿਨ ਮਾਨਸਾ ਸ਼ਹਿਰ ਅੰਦਰ ਅਵਾਰਾ ਘੁੰਮਦੇ ਪਸ਼ੂਆਂ ਕਾਰਨ ਐਕਸੀਡੈਂਟ ਹੋ ਰਹੇ ਹਨ ਅਤੇ ਮਿਊਂਸਪਲ ਕਮੇਟੀ ਨੂੰ ਗਊ ਸੈੱਸ ਭਰਨ ਦੇ ਬਾਵਜੂਦ ਮੁਰਦਾ ਪਸ਼ੂਆਂ ਲਈ ਹੱਡਾ ਰੋੜੀ, ਗਊਸ਼ਾਲਾਵਾਂ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਹ ਮਸਲਾ ਮੋਹਤਵਰ ਆਗੂਆਂ ਵੱਲੋਂ ਡੀਸੀ ਮਾਨਸਾ ਦੇ ਧਿਆਨ 'ਚ ਕਰਨ ਦੇ ਬਾਵਜੂਦ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਸ਼ਹਿਰ ਦੇ ਬੱਸ ਸਟੈਂਡ ਸ਼ਹਿਰ ਤੋਂ ਬਾਹਰ ਲਿਜਾਣਾ ਚਾਹੁੰਦਾ ਹੈ, ਜੋ ਕਿ ਦੁਕਾਨਦਾਰਾਂ ਦਾ ਰੁਜ਼ਗਾਰ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਰਲ ਕੇ ਬੱਸ ਸਟੈਂਡ ਨੂੰ ਬਾਹਰ ਨਹੀਂ ਜਾਣ ਦੇਣਗੇ। ਇਸ ਮੌਕੇ ਬਿੰਦਰ ਸਿੰਘ ਰਿੰਮੀ ਐੱਮਸੀ ਅਮਰੀਕ ਸਿੰਘ ਐੱਮਸੀ, ਮੁਕੰਦ ਸਿੰਘ ਐੱਮਸੀ, ਗੁਰਮੇਲ ਸਿੰਘ ਬੀਸੀ ਵਿੰਗ ਜ਼ਿਲ੍ਹਾ ਪ੍ਰਧਾਨ, ਕਾਮਰੇਡ ਨਰਿੰਦਰ ਕੌਰ, ਰਜਿੰਦਰ ਕੁਮਾਰ, ਐਡਵੋਕੇਟ ਰਜਿੰਦਰ ਕੌਰ, ਐਡਵੋਕੇਟ ਦਵਿੰਦਰ ਕੌਰ, ਪੁਸ਼ਕਰ ਰਾਮ, ਜਿੰਮੀ, ਬਚੀ ਪ੍ਰਧਾਨ, ਹਰਿੰਦਰ ਸਿੰਘ ਮਾਨਸ਼ਾਹੀਆ ਸੋਸਲਿਸਟ ਪਾਰਟੀ ਇੰਡੀਆ ਬਿੱਕਰ ਸਿੰਘ ਮੰਘਾਣੀਆਂ ਆਦਿ ਹਾਜ਼ਰ ਸਨ।