ਪੱਤਰ ਪ੍ਰਰੇਰਕ, ਮਾਨਸਾ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵੀਰ ਕੌਰ ਦੀ ਅਗਵਾਈ ਵਿਚ ਕੀਤੀ ਗਈ। ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਬਲਵੀਰ ਕੌਰ ਨੇ ਦੱਸਿਆ ਕਿ ਸੂਬੇ ਭਰ ਵਿਚ ਬਲਾਕ ਪੱਧਰ 'ਤੇ 2 ਅਕਤੂਬਰ ਨੂੰ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ, ਜਦਕਿ ਇਸ ਤੋਂ ਪਹਿਲਾ 14 ਸਤੰਬਰ ਤੋਂ 30 ਸਤੰਬਰ ਤਕ ਜ਼ਿਲ੍ਹਾ ਪੱਧਰ ਤੋਂ ਤਿਆਰੀ ਮੀਟਿੰਗਾਂ ਤੇ 7 ਅਕਤੂਬਰ ਤੋਂ 7 ਨਵੰਬਰ ਤਕ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਵਰਕਰਾਂ ਤੇ ਹੈਲਪਰਾਂ ਨੂੰ ਵਿਭਾਗ ਵਿਚ ਕੰਮ ਕਰਦਿਆਂ 44 ਸਾਲ ਲੰਘ ਗਏ ਹਨ, ਪਰ ਸਮੇਂ ਦੀਆਂ ਸਰਕਾਰਾਂ ਨੇ ਜਲੀਲ ਹੀ ਕੀਤਾ ਹੈ। ਬਲਵੀਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਰਕਰਾਂ ਤੇ ਹੈਲਪਰਾਂ ਦੇ ਉਹ ਪੈਸੇ ਵੀ ਨੱਪੀ ਬੈਠੀ ਹੈ ਜੋ ਕੇਂਦਰ ਸਰਕਾਰ ਨੇ 11 ਮਹੀਨੇ ਪਹਿਲਾ ਵਧਾਏ ਸਨ। ਉਹਨਾਂ ਕਿਹਾ ਕਿ 1500 ਦੀ ਥਾਂ 900 ਤੇ 750 ਰੁਪਏ ਦੀ ਥਾਂ 450 ਹੀ ਦਿੱਤੇ ਹਨ। ਪੋਸ਼ਣ ਅਭਿਆਨ ਦੇ ਪੈਸੇ ਜੋ ਕ੍ਮਵਾਰ 500 ਤੇ 250 ਰੁਪਏ ਹਨ, ਵੀ ਨਹੀਂ ਦਿੱਤੇ ਜਾ ਰਹੇ ਜਦ ਕਿ ਸਰਕਾਰ ਆਪ ਇਨਾਮ ਲੈ ਰਹੀ ਹੈ। ਬਲਵੀਰ ਕੌਰ ਨੇ ਕਿਹਾ ਕਿ ਜਿੰਨ੍ਹਾਂ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਹ ਸਰਕਾਰ ਖਿਲਾਫ ਸੰਘਰਸ਼ ਜਾਰੀ ਰੱਖਣਗੀਆਂ। ਇਸ ਮੌਕੇ ਵੱਖ-ਵੱਖ ਸਰਕਲਾਂ ਤੋਂ ਵਰਕਰਾਂ ਤੇ ਹੈਲਪਰਾਂ ਮੌਜੂਦ ਸਨ। ਇਸ ਮੌਕੇ ਜਸਪਾਲ ਕੌਰ ਝੁਨੀਰ, ਜਸਵੰਤ ਕੌਰ ਭੀਖੀ, ਗੁਰਪ੍ਰਰੀਤ ਕੌਰ ਮੂਸਾ, ਗੁਰਮੇਲ ਕੌਰ ਝੁਨੀਰ, ਗੁਰਮੇਲ ਕੌਰ ਸਰਦੂਗਲੜ੍ਹ, ਵੀਰਪਾਲ ਕੌਰ ਬੁਢਲਾਡਾ ਆਦਿ ਮੌਜੂਦ ਸਨ।