-ਅਵਾਰਾ ਪਸ਼ੂਆ ਦੇ ਹੱਲ ਲਈ ਲਾਇਆ ਧਰਨਾ ਪੰਜਵੇਂ ਦਿਨ 'ਚ ਸ਼ਾਮਿਲ

-ਗਊ ਸੁਰੱਖਿਆ ਕਾਨੂੰਨ 'ਚ ਸੋਧ ਕਰਨ ਦੀ ਮੰਗ

ਸੁਰਿੰਦਰ ਲਾਲੀ, ਮਾਨਸਾ : ਅਵਾਰਾ ਪਸ਼ੂ ਸੰਘਰਸ਼ਕਮੇਟੀ ਮਾਨਸਾ ਵੱਲੋਂ ਅਵਾਰਾ ਪਸ਼ੂਆ ਦੇ ਹੱਲ ਲਈ ਲਾਇਆ ਗਿਆ ਧਰਨਾ ਮੰਗਲਵਾਰ ਨੂੰ ਪੰਜਵੇਂ ਦਿਨ 'ਚ ਸ਼ਾਮਲ ਹੋ ਗਿਆ ਹੈ। ਧਰਨੇ ਦੌਰਾਨ ਕਮੇਟੀ ਵੱਲੋਂ ਇਕ ਪੱਤਰ ਲਿਖ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਾਕ, ਈ-ਮੇਲ, ਬਠਿੰਡਾ ਲੋਕ ਸਭਾ ਹਲਕਾ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਅਤੇ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਰਾਹੀਂ ਭੇਜਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਨੀਸ਼ ਬੱਬੀ ਦਾਨੇਵਾਲੀਆ, ਐਡਵੋਕੇਟ ਗੁਰਲਾਭ ਸਿੰਘ ਮਾਹਲ ਤੇ ਮਨਜੀਤ ਸਿੰਘ ਸਦਿਓੜਾ ਨੇ ਕਿਹਾ ਕਿ ਪੱਤਰ ਦੇ ਵਿਚ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਹ ਮੰਗ ਕੀਤੀ ਗਈ ਹੈ ਕਿ ਦੇਸ਼ ਤੇ ਹਰ ਕੋਨੇ ਤੋਂ ਹਰ ਇਕ ਧਰਮ ਦੇ ਲੋਕਾਂ ਦੀ ਇਕ ਹੀ ਅਵਾਜ ਹੈ ਕਿ ਦੇਸ਼ ਵਾਸੀਆਂ ਆਸਥਾ ਕੇਵਲ ਦੇਸੀ ਨਸ਼ਲ ਦੀਆਂ ਗਊਆਂ ਨਾਲ ਹੈ ਨਾ ਕੇ ਦੇਸ਼ ਵਿਚ ਰੋਜ਼ਾਨਾ ਸੈਕੜੇ ਜਾਨਾਂ ਲੈਣ ਵਾਲੇ ਅਮਰੀਕਨ ਢੱਠਿਆ ਨਾਲ ਹੈ। ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਦੇਸ਼ ਦੇ ਗਊ ਸਰੱਖਿਆ ਕਾਨੂੰਨਾਂ ਵਿੱਚ ਸੋਧ ਕੀਤੀ ਜਾਵੇ ਅਤੇ ਨਵਾਂ ਕਾਨੂੰਨ ਲਿਆਂਦਾ ਜਾਵੇ ਜਿਸ ਵਿਚ ਵਿਦੇਸੀ ਨਸ਼ਲ ਦੀਆਂ ਗਊਆਂ ਦੀ ਸ੍ਰੇਣੀ ਅਲੱਗ ਬਣਾਈ ਜਾਵੇ ਅਤੇ ਉਨ੍ਹਾਂ ਤੇ ਦੇਸ਼ ਕਾਨੂੰਨੀ ਅੱਲਗ ਤੋਰ ਤੇ ਲਾਗੂ ਹੋਣ। ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਵੱਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਲਈ ਸੰਘਰਸ ਮੰਗਲਵਾਰ ਨੂੰ 5ਵੇਂ ਦਿਨ ਵੀ ਜਾਰੀ ਰਿਹਾ। ਇਸ ਧਰਨੇ ਵਿਚ ਹਰਦਿਆਲ ਸਿੰਘ, ਮਹਿੰਦਰ ਪਾਲ, ਰੁਲਦੂ ਸਿੰਘ ਪ੍ਰਧਾਨ, ਪਰਮਜੀਤ ਬਚੀ, ਜਸਵੀਰ ਕੌਰ ਨੱਤ, ਕਰਨੈਲ ਸਿੰਘ , ਜਗਸੀਰ ਸਿੰਘ, ਅਮਰਜੀਤ ਸਿੰਘ, ਦਰਸਨ ਸਿੰਘ ਟਾਹਲੀਆਂ, ਸੁਰਿੰਦਰ ਜਿੰਦਲ, ਹਰਚੇਤ ਸਿੰਘ , ਹਰਪ੍ਰਰੀਤ ਸਿੰਘ ਆਦਿ ਬੈਠੇ ਸਨ। ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦੇ ਮੈਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਨਸਾ ਜ਼ਿਲ੍ਹੇ ਵਿਚ ਅਵਾਰਾ ਪਸ਼ੂ ਦੇ ਹੱਲ ਲਈ ਚੱਲ ਰਹੇ ਸੰਘਰਸ਼ ਨੂੰ ਦੇਖਦੇ ਹੋਏ ਜੋ ਪੰਜ ਮੈਬਰੀ ਕੈਬਨਿਟ ਮੰਤਰੀ ਦੀ ਸਬ ਕਮੇਟੀ ਬਣਾਈ ਹੈ ਉਸ ਨੂੰ ਚੰਗੀ ਦਿਸ਼ਾਂ ਵਿਚ ਉਠਾਇਆ ਕਦਮ ਦੱਸਿਆ, ਪਰ ਇਸ ਸੰਘਰਸ਼ ਕਮੇਟੀ ਨੇ ਖਦਸਾ ਪ੍ਰਗਟਾਇਆ ਕਿ ਇਹ ਸਬ ਕਮੇਟੀ ਕੇਵਲ ਕਾਗਜੀ ਕਮੇਟੀ ਬਣਕੇ ਨਾ ਰਹਿ ਜਾਵੇ। ਇਸ ਸਬ ਕਮੇਟੀ ਤੁਰੰਤ ਕਾਰਵਾਈ ਕਰਦੇ ਹੋਏ ਹਫ਼ਤੇ ਦੇ ਅੰਦਰ ਜ਼ਰੂਰੀ ਸੁਝਾਅ ਦੇ ਕੇ ਅਵਾਰਾਂ ਪਸ਼ੂਆਂ ਦਾ ਪੰਜਾਬ ਸਰਕਾਰ ਤੋਂ ਹੱਲ ਕਰਵਾਏ। ਇਸ ਸਮੇਂ ਕਾਮਰੇਡ ਰੁਲਦੂ ਸਿੰਘ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਨੇ ਕਿਹਾ ਅਮਰੀਕਨ ਨਸ਼ਲ ਨੂੰ ਅੱਲਗ ਤੌਰ 'ਤੇ ਰੱਖਿਆ ਜਾਵੇ ਜੇਕਰ ਇਸ ਨੂੰ ਦੇਸੀ ਗਊ ਤੋਂ ਅਲੱਗ ਕਰ ਦਿੱਤਾ ਜਾਵੇ ਤਾ ਡੇਅਰੀ ਫਾਰਮ ਲਾਹੇਬੰਦ ਧੰਦਾ ਬਣ ਸਕਦਾ ਹੈ। ਇਸ ਸਮੇਂ ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨੇ ਕਿਹਾ ਕਿ 19 ਸਤੰਬਰ ਨੂੰ ਸ਼ਾਮ 6 ਵਜੇ ਇਕ ਕੈਡਲ ਮਾਰਚ ਕੱਿਢਆ ਜਾਵੇਗਾ। ਹਰਿੰਦਰ ਸਿੰਘ ਮਾਨਸ਼ਾਹੀਆਂ ਨੇ ਕਿਹਾ ਕਿ ਸੋਸ਼ਲਿਸ਼ਟ ਪਾਰਟੀ ਇੰਡੀਆ ਇਸ ਧਰਨੇ ਦਾ ਸਮਰਥਨ ਕਰਦੀ ਹੈ ਅਤੇ ਜਿਨ੍ਹਾਂ ਚਿਰ ਇਹ ਧਰਨਾ ਚੱਲੇਗਾ ਉਨ੍ਹਾਂ ਦੀ ਪਾਰਟੀ ਇਸ ਧਰਨੇ ਵਿੱਚ ਸਾਮਿਲ ਹੋਵੋਗੀ। ਇਸ ਮੌਕੇ ਪ੍ਰਰੇਮ ਅਗਰਵਾਲ, ਡਾ. ਜਨਕ ਰਾਜ, ਸੁਮੀਰ ਛਾਬੜਾ, ਡਾ. ਧੰਨਾ ਮੱਲ ਗੋਇਲ, ਬਲਵੀਰ ਸਿੰਘ ਖੁਰਮੀ, ਲਛਮਣ ਸਿੰਘ ਮੂਸਾ, ਬੋਘਾ ਸਿੰਘ, ਕਿ੍ਸ਼ਨ ਚੌਹਾਨ, ਮਨਜੀਤ ਸਿੰਘ ਲੋਕ ਇਨਸਾਫ ਪਾਰਟੀ, ਰਘਵੀਰ ਸਿੰਘ ਸਿੰਘ ਸਭਾ ਗੁਰਦੂਆਰਾ ਮਾਨਸਾ, ਰਘਵੀਰ ਸਿੰਘ ਪ੍ਰਧਾਨ ਬਹੁਜਨ ਸਮਾਜੀ ਪਾਰਟੀ , ਗੁਰਪ੍ਰਰੀਤ ਸਿੰਘ ਭੁੱਚਰ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਰਾਜ ਕੁਮਾਰ, ਜੇਤਿੰਦਰ ਆਗਰਾ ਆਦਿ ਹਾਜ਼ਰ ਸਨ।