ਪਿ੍ਰਤਪਾਲ ਸਿੰਘ, ਮਾਨਸਾ : ਅਧਿਆਪਕ ਜੱਥੇਬੰਦੀ ਡੀਟੀਐੱਫ ਦੇ ਸੂਬਾ ਪੱਧਰੀ ਸਕੱਤਰ ਹਟਾਓ ਸਿੱਖਿਆ ਬਚਾਓ ਸੱਦੇ ਤਹਿਤ ਮਾਨਸਾ ਵਿਖੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦਾ ਪੁਤਲਾ ਫ਼ੂਕਿਆ ਗਿਆ। ਜ਼ਿਕਰਯੋਗ ਹੈ ਕਿ ਜੱਥੇਬੰਦੀ ਵੱਲੋਂ 14 ਤੋਂ 20 ਜਨਵਰੀ ਤਕ ਬਲਾਕਾਂ, ਜ਼ਿਲਿ੍ਹਆਂ ਅਤੇ ਸਥਾਨਕ ਮੁਕਾਮਾਂ ਉੱਤੇ ਅੌਨਲਾਈਨ ਸਿੱਖਿਆ ਵਿਰੁੱਧ ਸਰਗਰਮੀਆਂ ਲਈ ਇੱਕ ਹਫ਼ਤੇ ਦਾ ਪ੍ਰਰੋਗਰਾਮ ਨਿਸਚਿਤ ਕੀਤਾ ਹੈ, ਜੋ ਕਿ ਸਿੱਖਿਆ ਸਕੱਤਰ ਵੱਲੋੰ ਸਿੱਖਿਆ ਸਮੇਤ ਅਧਿਆਪਕਾਂ ਨਾਲ਼ ਜੁੜੇ ਮਸਲਿਆਂ ਤੇ ਲਗਾਤਾਰ ਕੀਤੀਆਂ ਜਾ ਰਹੀਆਂ ਵਧੀਕੀਆਂ ਖ਼ਿਲਾਫ਼ ਡੀਟੀਐਫ ਪੰਜਾਬ ਸੂਬਾਈ ਸੱਦੇ ਤੇ 'ਅਧਿਆਪਕਾਂ ਨੇ ਭਰਵੀਂ ਗਿਣਤੀ 'ਚ ਲਾਮਬੰਦ ਹੋ ਕੇ 'ਸਕੱਤਰ ਭਜਾਓ, ਸਿੱਖਿਆ ਬਚਾਓ' ਦੇ ਨਾਅਰਿਆਂ ਨਾਲ਼ ਕਚਹਿਰੀ ਗੇਟ ਦੇ ਸਾਹਮਣੇ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ। ਇਸ ਮੌਕੇ ਹਾਜ਼ਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਜ਼ਿਲ੍ਹਾ ਸਕੱਤਰ ਅਮੋਲਕ ਡੇਲੂਆਣਾ ਨੇ ਕਿਹਾ ਕਿ ਸਿੱਖਿਆ ਸਕੱਤਰ ਵੱਲੋਂ ਲਾਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਸ਼ਤ ਪ੍ਰਤੀਸ਼ਤ ਆਨਲਾਈਨ ਸਿੱਖਿਆ ਦੇਣ, ਆਨਲਾਈਨ ਇਮਤਿਹਾਨਾਂ 'ਚ ਸੌ ਫੀਸਦੀ ਹਾਜ਼ਰੀਆਂ ਹੋਣ ਸਬੰਧੀ ਅਧਿਆਪਕਾਂ ਨੂੰ ਜਬਰੀ ਝੂਠੇ ਅੰਕੜੇ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਹੁਣ ਜਦੋਂ 10 ਮਹੀਨਿਆਂ ਮਗਰੋਂ ਸਕੂਲ ਖੁੱਲ੍ਹੇ ਹਨ ਤਾਂ ਸਿੱਖਿਆ ਸਕੱਤਰ ਦੇ ਸੌ ਫ਼ੀਸਦੀ ਦੇ ਗੈਰਵਿਗਿਆਨਕ ਅਤੇ ਹਵਾਈ ਮਾਡਲ ਦੀ ਪ੍ਰਰਾਪਤੀ ਲਈ, ਅਸਲ ਸਿੱਖਿਆ ਤੋਂ ਮੁਕੰਮਲ ਵਿਰਵੇ ਰਹੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਹਫਤਾਵਰੀ ਟੈਸਟਾਂ ਵਿੱਚ ਉਲਝਾ ਕੇ ਸਿੱਖਿਆ ਦੇ ਮਨੋਰਥ ਨੂੰ ਖਤਮ ਕਰਨ ਦੀ ਰਹਿੰਦੀ ਕਸਰ ਪੂਰੀ ਕੀਤੀ ਜਾ ਰਹੀ ਹੈ। ਬਲਾਕ ਪ੍ਰਧਾਨਾਂ ਪਰਮਿੰਦਰ ਮਾਨਸਾ ਤੇ ਹੰਸਾ ਸਿੰਘ ਨੇ ਕਿਹਾ ਕਿ ਸਿੱਖਿਆ ਸਕੱਤਰ ਵੱਲੋਂ ਨਿੱਜੀਕਰਨ ਦੀਆਂ ਕੋਝੀਆਂ ਚਾਲਾਂ ਤਹਿਤ ਗਰੀਬ ਬੱਚਿਆਂ ਤੋਂ ਸਿੱਖਿਆ ਖੋਹਣ ਦੇ ਯਤਨ ਕੀਤੇ ਜਾ ਰਹੇ ਹਨ। ਸਕੂਲਾਂ ਚ ਦਾਖਲੇ ਵਧਣ ਦੇ ਬਾਵਜੂਦ ਵੀ ਨਵੇਂ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ। ਉਲਟਾ ਪਹਿਲਾਂ ਤੋਂ ਪੜ੍ਹਾ ਰਹੇ ਅਧਿਆਪਕਾਂ ਦੇ ਡੈਪੂਟੇਸ਼ਨ ਕਰਕੇ ਦੂਰ ਦੁਰਾਡੇ ਭੇਜਿਆ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਅਧਿਆਪਕਾਂ ਦੀ ਮਰਜੀ ਦੇ ਖਿਲਾਫ ਉਹਨਾਂ ਦੇ ਡੈਪੂਟੇਸ਼ਨ ਕਰਨੇ ਬੰਦ ਕੀਤੇ ਜਾਣ। ਇਸ ਸਮੇਂ ਉਪਰੋਕਤ ਤੋਂ ਇਲਾਵਾ ਅਮਰਿੰਦਰ ਸਿੰਘ,ਧਰਮਿੰਦਰ ਹੀਰੇਵਾਲ, ਗੁਰਪ੍ਰਰੀਤ ਕੌਰ, ਕੁਲਵੰਤ ਕੌਰ, ਰਾਜਿੰਦਰ ਕੌਰ, ਜਸਵਿੰਦਰ ਕੌਰ, ਬਹਾਦਰ ਸਿੰਘ, ਗੁਰਨਾਮ ਸਿੰਘ, ਪਰਮਜੀਤ ਸਿੰਘ, ਬਲਕਾਲ ਸਿੰਘ, ਅਮਨਦੀਪ ਸਿੰਘ ਆਦਿ ਵੀ ਹਾਜਰ ਸਨ।