ਪੱਤਰ ਪ੍ਰਰੇਰਕ, ਮਾਨਸਾ : ਬੇਰੁਜ਼ਗਾਰ ਮਲਟੀ ਪਰਪਜ਼ ਹੈੱਲਥ ਵਰਕਰ ਯੂਨੀਅਨ ਪੁਰਸ਼ ਤੇ ਮਹਿਲਾ ਨੇ ਸਰਕਾਰ ਵੱਲੋਂ ਕੱਢੀਆਂ ਮਾਮੂਲੀ ਅਸਾਮੀਆਂ ਅਤੇ ਉਮਰ ਵਿਚ ਛੋਟ ਨਾ ਦੇਣ ਦੇ ਰੋਸ ਵਿਚ ਸ਼ੁਰੂ ਕੀਤੇ ਅਰਥੀ ਫੂਕ ਮੁਜ਼ਾਹਰਿਆਂ ਦੀ ਲੜੀ ਤਹਿਤ ਤਾਮਕੋਟ ਕੈਂਚੀਆਂ ਵਿਖੇ ਜ਼ਿਲ੍ਹਾ ਪ੍ਰਧਾਨ ਆਗੂ ਗੁਰਪਿਆਰ ਸਿੰਘ ਬੋੜਾਵਾਲ ਦੀ ਅਗਵਾਈ ਵਿੱਚ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕਰਨ ਤੋਂ ਬਾਅਦ ਰੋਸ ਮਾਰਚ ਕਰਕੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਪੁਤਲਾ ਵੀ ਫੂਕਿਆ। ਇਸ ਦੌਰਾਨ ਬੇਰੁਜ਼ਗਾਰਾਂ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਰੱਲਾ ਨੇ ਕਿਹਾ ਕਿ ਬੇਰੁਜ਼ਗਾਰ ਹੈੱਲਥ ਵਰਕਰ ਪੁਰਸ਼ ਤੇ ਮਹਿਲਾ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਵਿਭਾਗ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਭਰਤੀ ਕੀਤੀ ਜਾਵੇ। ਇਸ ਸੰਬੰਧੀ ਅਨੇਕਾਂ ਵਾਰ ਸਿਹਤ ਮੰਤਰੀ ਨੇ ਭਰੋਸਾ ਵੀ ਦਿੱਤਾ ਸੀ, ਪਰ 30 ਜੂਨ ਦੀ ਕੈਬਨਿਟ ਮੀਟਿੰਗ ਵਿਚ ਹੈਲਥ ਵਰਕਰ ਮੇਲ ਦੀਆਂ 200 ਅਤੇ ਫੀਮੇਲ ਦੀਆ ਮਹਿਜ 600 ਅਸਾਮੀਆਂ ਦੀ ਬਿਨਾਂ ਉਮਰ ਹੱਦ ਛੋਟ ਦਿੱਤੇ ਮਨਜੂਰੀ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ 4000 ਵਰਕਰ ਮੇਲ ਅਤੇ 10 ਹਜ਼ਾਰ ਵਰਕਰ ਫੀ ਮੇਲ ਕੋਰਸ ਪਾਸ ਕਰਕੇ ਬੇਰੁਜ਼ਗਾਰ ਘੁੰਮ ਰਹੀਆਂ ਹਨ। ਬੇਰੁਜ਼ਗਾਰ ਆਗੂ ਅੰਮਿ੍ਤਪਾਲ ਸਿੰਘ ਭੁਪਾਲ ਨੇ ਕਿਹਾ ਕਿ ਪੁਰਸ਼ ਅਤੇ ਮਹਿਲਾ ਦੀਆਂ 2000-2000 ਅਸਾਮੀਆਂ ਲਈ ਤੁਰੰਤ ਇਸ਼ਤਿਹਾਰ ਜਾਰੀ ਕਰਕੇ ਲਿਖਤੀ ਪੇਪਰ ਪੰਜਾਬੀ ਮਾਧਿਅਮ ਵਿੱਚ ਤੁਰੰਤ ਲਿਆ ਜਾਵੇ। ਉਹਨਾਂ ਕਿਹਾ ਕਿ ਸਾਂਝੀ ਯੂਨੀਅਨ 8 ਜੁਲਾਈ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਦਾ ਿਘਰਾਓ ਕਰੇਗੀ। ਇਸ ਮੌਕੇ ਲੱਖਾ ਫਰਵਾਹੀ, ਨਵਦੀਪ ਸਿੰਘ, ਜਲੰਧਰ ਸਿੰਘ, ਹਰਵਿੰਦਰ ਸਿੰਘ ਕੁਲਦੀਪ ਸਿੰਘ ਭੁਪਾਲ, ਜਤਿੰਦਰ ਸਿੰਘ ਭੁਪਾਲ, ਜਸਕਰਨ ਮਾਨਸਾ ਕੈਂਚੀਆਂ, ਅਮਰੀਕ ਸਿੰਘ, ਲੱਖਾ ਸਿੰਘ ਜੋਗਾ ਆਦਿ ਹਾਜ਼ਰ ਸਨ।