ਜਗਤਾਰ ਸਿੰਘ ਧੰਜਲ, ਮਾਨਸਾ : ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਹੋ ਭੜਕ ਉਠਿਆ ਹੈ। ਪਿੰਡਾਂ 'ਚ ਕਿਸਾਨ ਤੇ ਅੌਰਤਾਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਸਰਕਾਰ ਦੀਆਂ ਅਰਥੀਆਂ ਸਾੜ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਾਰਪੋਰੇਟ ਘਰਾਣਿਆਂ ਤੇ ਸਰਕਾਰ ਦਾ ਗਠਜੋੜ ਹੈ। ਜਿਨ੍ਹਾਂ ਦੇ ਹਿੱਤ 'ਚ ਕੇਂਦਰ ਸਰਕਾਰ ਖੇਤੀ ਕਾਨੂੰਨ ਲੈ ਕੇ ਆਈ ਹੈ ਅਤੇ ਹੁਣ ਉਸ ਨੂੰ ਵਾਪਸ ਕਰਨ ਤੋਂ ਸਰਕਾਰ ਘਬਰਾ ਰਹੀ ਹੈ। ਸ਼ਨੀਚਰਵਾਰ ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਭੈਣੀਬਾਘਾ, ਤਾਮਕੋਟ, ਰੱਲਾ ਤੋਂ ਇਲਾਵਾ ਬੁਢਲਾਡਾ ਅਤੇ ਸਰਦੂਲਗੜ੍ਹ ਖੇਤਰ ਵਿਚ ਵੀ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੀਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਅੱਜ ਦਿਨ ਚੜ੍ਹਦੇ ਸਾਰ ਅਰਥੀਆਂ ਸਾੜਨ ਦਾ ਸਿਲਸਿਲਾ ਸ਼ੁਰੂ ਹੋਇਆ। ਜੋ ਦਿਨ ਭਰ ਚੱਲਦਾ ਰਿਹਾ। ਪਿੰਡ ਭੈਣੀ ਬਾਘਾ, ਬੁਰਜ ਹਰੀ, ਕਲ੍ਹੋ, ਤਾਮਕੋਟ, ਬੁਰਜ ਿਢਲਵਾਂ, ਬੁਰਜ ਰਾਠੀ, ਖੜਕ ਸਿੰਘ ਵਾਲਾ, ਖੋਖਰ ਖੁਰਦ, ਖੋਖਰ ਕਲਾਂ ਜ਼ਿਲ੍ਹੇ ਦੇ ਦਸ ਪਿੰਡਾਂ 'ਚ ਅਰਥੀ ਫੂਕ ਮੁਜ਼ਾਹਰੇ ਕਰਕੇ ਅਰਥੀਆਂ ਸਾੜੀਆਂ ਗਈਆਂ। ਪਿੰਡ ਭੈਣੀ ਬਾਘਾ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਾਮ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੂੰਨ ਕਿਸਾਨ ਕਿਤੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਗੇ। ਕਿਸਾਨੀ ਦੀ ਹੋਂਦ ਸਦਾ ਲਈ ਮਿਟ ਜਾਵੇਗੀ। ਜਿਹਨੂੰ ਸਮਝਦਿਆਂ ਕਿਸਾਨ ਪਰਿਵਾਰਾਂ ਸਮੇਤ ਸੰਘਰਸ਼ 'ਚ ਸ਼ਾਮਲ ਹੋ ਹਰੇ ਹਨ। ਉÎੱਥੇ ਹਰ ਵਰਗ ਦੇ ਲੋਕ ਕਿਸਾਨੀ ਦਾ ਸਾਥ ਦੇ ਰਹੇ ਹਨ। ਦਿੱਲੀ ਵਿਚ ਲੱਗੇ ਮੋਰਚੇ ਵਿਚ ਗਿਣਤੀ ਹਰ ਰੋਜ਼ ਵਧਣ ਲੱਗੀ ਹੈ। ਉਹਨਾਂ ਕਿਸਾਨਾਂ, ਨੌਜਵਾਨਾਂ ਅਤੇ ਪਰਿਵਾਰਾਂ ਨੂੰ ਸੰਘਰਸ਼ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਕਿਸਾਨ ਆਗੂਆਂ ਦੱਸਿਆ ਕਿ ਸਰਕਾਰ ਦੀਆਂ ਅਰਥੀਆਂ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਮੌਕੇ ਜਗਦੇਵ ਸਿੰਘ ਭੈਣੀ ਬਾਘਾ, ਨਿਰਮਲ ਸਿੰਘ, ਹਰਿੰਦਰ ਸਿੰਘ ਟੋਨੀ ਆਦਿ ਹਾਜ਼ਰ ਸਨ।
ਦਰਜਨਾਂ ਪਿੰਡਾਂ 'ਚ ਸਾੜੀਆਂ ਕੇਂਦਰ ਤੇ ਵੱਡੇ ਘਰਾਣਿਆਂ ਦੀਆਂ ਅਰਥੀਆਂ
Publish Date:Sat, 05 Dec 2020 04:45 PM (IST)

