ਚਤਰ ਸਿੰਘ, ਬੁਢਲਾਡਾ : ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਖੇਤੀਬਾੜੀ ਸਬੰਧੀ ਕਾਨੂੰਨਾਂ ਖਿਲਾਫ਼ ਸਾਂਝੇ ਤੌਰ 'ਤੇ ਬੁਢਲਾਡਾ ਦੇ ਰਿਲਾਇੰਸ ਪੈਟਰੋਲ ਪੰਪ ਅੱਗੇ ਦਿਨ ਰਾਤ ਦਾ ਅਰੰਭਿਆ ਧਰਨਾ 19 ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਬੁੱਧਵਾਰ ਦੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਤਾਰਾ ਚੰਦ ਬਰੇਟਾ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਭੁਪਿੰਦਰ ਸਿੰਘ ਗੁਰਨੇ ਕਲਾਂ , ਆਲ ਇੰਡੀਆ ਕਿਸਾਨ ਸਭਾ ਦੇ ਆਗੂ ਸਵਰਨਜੀਤ ਸਿੰਘ ਦਲਿਓ ਐਡਵੋਕੇਟ, ਜਸਕਰਨ ਸਿੰਘ ਸ਼ੇਰਖਾਂ ਵਾਲਾ ਅਤੇ ਸੱਤਪਾਲ ਸਿੰਘ ਬਰੇ ਨੇ ਸੰਬੋਧਨ ਕੀਤਾ । ਆਗੂਆਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਖਿਲਾਫ਼ ਇਹ ਸੰਘਰਸ਼ ਜਲਦੀ ਦੇਸ਼ ਪੱਧਰ 'ਤੇ ਫੈਲ ਜਾਵੇਗਾ, ਕਿਉਂਕਿ ਢਾਈ ਸੌ ਤੋਂ ਵੱਧ ਕਿਸਾਨ ਜਥੇਬੰਦੀਆਂ 5 ਨਵੰਬਰ ਨੂੰ ਦੇਸ਼ ਭਰ 'ਚ ਚੱਕਾ ਜਾਮ ਕਰਨਗੀਆਂ। ਅੱਜ ਦੇ ਧਰਨੇ ਨੂੰ ਪਰਸ਼ੋਤਮ ਸਿੰਘ ਗਿੱਲ ਉੱਡਤ, ਸੁਖਦੇਵ ਸਿੰਘ ਗੰਢੂ ਕਲਾਂ, ਹਰਿੰਦਰ ਸਿੰਘ ਸੋਢੀ, ਬਲਦੇਵ ਸਿੰਘ ਪਿੱਪਲੀਆਂ, ਮਲਕੀਤ ਸਿੰਘ ਮੰਦਰਾਂ, ਜਸਵੰਤ ਸਿੰਘ ਬੀਰੋਕੇ, ਡੀ ਟੀ ਐਫ ਦੇ ਆਗੂ ਗੁਰਦਾਸ ਸਿੰਘ ਗੁਰਨੇ,ਮੈਡੀਕਲ ਪ੍ਰਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਡਾ. ਸ਼ਿਸ਼ਨ ਕੁਮਾਰ ਗੁਰਨੇ, ਦਰਸ਼ਨ ਸਿੰਘ ਤਾਲਬਵਾਲਾ,ਸੁਖਦੇਵ ਸਿੰਘ ਬੋੜਾਵਾਲ ਆਦਿ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਸੁਖਵੀਰ ਸਿੰਘ ਖਾਰਾ, ਚਿੜੀਆ ਸਿੰਘ ਗੁਰਨੇ, ਭੋਲਾ ਸਿੰਘ ਪਿੱਪਲੀਆਂ, ਪਰਮਜੀਤ ਸਿੰਘ ਗਿੱਲ ਨੇ ਇੰਨਕਲਾਬੀ ਗੀਤ ਪੇਸ਼ ਕੀਤੇ।