ਸੁਰਿੰਦਰ ਲਾਲੀ, ਮਾਨਸਾ : ਮਾਤਾ ਤੇਜ ਕੌਰ ਬਰ੍ਹੇ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਦੇ ਦਫਤਰ ਦਾ ਿਘਰਾਓ ਜਾਰੀ ਹੈ, ਜਦੋਂ ਕਿ ਮੰਗਲਵਾਰ ਨੂੰ ਜਥੇਬੰਦੀ ਨੇ ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਨੂੰ ਦੇਖਦਿਆਂ ਡੀਸੀ ਮਾਨਸਾ ਦੀ ਰਿਹਾਇਸ਼ ਦੇ ਨਜ਼ਦੀਕ ਬਰਨਾਲਾ-ਸਰਸਾ ਰੋਡ, ਤਿਨਕੌਣੀ ਚੌਕ 'ਚ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ। 4 ਘੰਟੇ ਚੱਲੇ ਚੱਕਾ ਜਾਮ ਦੌਰਾਨ ਕੈਪਟਨ ਸਰਕਾਰ ਮੁਰਦਾਬਾਦ ਹੁੰਦੀ ਰਹੀ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਬੁਢਲਾਡਾ ਰੇਲਵੇ ਸਟੇਸ਼ਨ 'ਤੇ ਰੇਲ ਜ਼ਾਮ ਦੌਰਾਨ ਮਾਤਾ ਤੇਜ ਕੌਰ ਦੀ ਡਿੱਗਣ ਕਾਰਨ ਮੌਤ ਹੋ ਗਈ ਸੀ। ਜਿਸ ਦਾ ਅਜੇ ਤਕ ਸਸਕਾਰ ਨਹੀਂ ਹੋ ਸਕਿਆ, ਕਿਉਂਕਿ ਜਥੇਬੰਦੀ ਪੰਜਾਬ ਸਰਕਾਰ ਕੋਲੋਂ ਮੰਗ ਕਰ ਰਹੀ ਹੈ ਕਿ ਤੇਜ ਕੌਰ ਤੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ, ਸਾਰਾ ਕਰਜ਼ਾ ਮਾਫ ਕੀਤਾ ਜਾਵੇ। ਇਨ੍ਹਾਂ ਮੰਗਾਂ ਨੂੰ ਲੈ ਕੇ ਜਥੇਬੰਦੀ ਵੱਲੋਂ 13 ਅਕਤੂਬਰ ਤੋਂ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਦਾ ਮੇਨ ਗੇਟ ਘੇਰਿਆ ਹੋਇਆ ਹੈ। ਜਦ ਕਿ ਚਾਰ ਦਿਨ ਡੀਸੀ ਦੀ ਰਿਹਾਇਸ਼ ਦਾ ਿਘਰਾਓ ਵੀ ਕੀਤਾ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਸੋਮਵਾਰ ਤਕ ਮਸਲਾ ਹੱਲ ਕਰਨ ਦਾ ਭਰੋਸਾ ਦੇਣ ਕਾਰਨ ਡੀਸੀ ਦੀ ਰਿਹਾਇਸ਼ ਦਾ ਿਘਰਾਓ ਨੂੰ ਧਰਨੇ ਵਿਚ ਬਦਲ ਦਿੱਤਾ ਗਿਆ ਸੀ, ਪਰ ਜਦੋਂ ਦਿੱਤੇ ਗਏ ਭਰੋਸੇ ਤੇ ਅਮਲ ਨਹੀਂ ਹੋਇਆ ਤਾਂ ਮਜਬੂਰ ਹੋ ਕੇ ਅੱਜ ਟਰੈਫਿਕ ਜ਼ਾਮ ਕਰਨਾ ਪਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਕੈਪਟਨ ਸਰਕਾਰ ਇਸ ਮਸਲੇ ਤੇ ਖਾਹ-ਮਖਾਹ ਅੜਵਾਈ ਕਰ ਰਹੀ ਹੈ ਜੋ ਸਰਕਾਰ ਦੇ ਹਿੱਤ ਵਿੱਚ ਨਹੀਂ। ਚੱਕਾ ਜਾਮ ਦੌਰਾਨ ਇੰਦਰਜੀਤ ਸਿੰਘ ਝੱਬਰ, ਉਤਮ ਸਿੰਘ ਰਾਮਾਂਨੰਦੀ, ਜਗਦੇਵ ਸਿੰਘ ਭੈਣੀ ਬਾਘਾ, ਮਲਕੀਤ ਸਿੰਘ ਕੋਟ ਧਰਮੂ, ਸੁਖਵਿੰਦਰ ਸਿੰਘ ਭੋਲਾ,ਭਾਨ ਸਿੰਘ ਬਰਨਾਲਾ, ਮਨਪ੍ਰਰੀਤ ਕੌਰ ਭੈਣੀ ਬਾਘਾ ਨੇ ਵੀ ਸੰਬੋਧਨ ਕੀਤਾ।

ਦੂਜੇ ਪਾਸੇ ਕਿਸਾਨਾਂ ਵੱਲੋਂ ਲਾਏ ਗਏ ਧਰਨੇ ਕਾਰਨ ਬੱਸਾਂ ਤੇ ਹੋਰਨਾਂ ਵਾਹਨਾਂ ਨੂੰ ਆਪਣੇ ਰੂਟ ਬਦਲ ਕੇ ਚੱਲਣਾ ਪਿਆ। ਜਿਸ ਕਾਰਨ ਰਾਹਗੀਰਾਂ ਅਤੇ ਸਵਾਰੀਆਂ ਨੂੰ ਵੱਡੀਆਂ ਪ੍ਰਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਸ਼ਹਿਰ ਦੀ ਟਰੈ੍ਫਿਕ ਸਮੱਸਿਆ 'ਚ ਵੀ ਵਿਘਨ ਪਿਆ। ਜਿਸ ਨੂੰ ਲੈ ਕੇ ਆਮ ਰਾਹਗੀਰ ਕਿਸਾਨਾਂ ਦੇ ਧਰਨੇ ਨੂੰ ਕੋਸ ਰਹੇ ਸਨ। ਆਮ ਰਾਹਗੀਰਾਂ ਦਾ ਕਹਿਣਾ ਹੈ ਕਿ ਕਿਸਾਨ ਯੂਨੀਅਨਾਂ ਵੱਲੋਂ ਥਾਂ-ਥਾਂ ਧਰਨੇ ਲਾ ਕੇ ਆਮ ਲੋਕਾਂ ਨੂੰ ਮੁਸੀਬਤ ਵਿਚ ਪਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਟਾਕਰਾ ਲਾਉਣਾ ਹੈ ਤਾਂ ਸਰਕਾਰਾਂ ਨਾਲ ਲਗਾਉਣ ਆਮ ਲੋਕਾਂ ਨੂੰ ਪ੍ਰਰੇਸ਼ਾਨ ਕਰਨਾ ਬੰਦ ਕੀਤਾ ਜਾਵੇ।