ਚਤਰ ਸਿੰਘ, ਬੁਢਲਾਡਾ : ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਧਰਨਿਆ ਦੇ ਦਿੱਤੇ ਸੱਦੇ ਤਹਿਤ ਮੰਗਲਵਾਰ ਨੂੰ ਬੁਢਲਾਡਾ ਸ਼ਹਿਰ ਦੀ ਅਨਾਜ ਮੰਡੀ ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ ਦੀ ਅਗਵਾਈ ਹੇਠ ਰੋਹ ਭਰਪੂਰ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪਿਛਲੀ ਅਕਾਲੀ ਸਰਕਾਰ ਵੱਲੋਂ ਦਿੱਤੀਆਂ ਜਨਤਕ ਸਹੂਲਤਾਂ ਬੰਦ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ। ਜਿਸ ਤਹਿਤ ਰਾਜ ਭਰ ਅੰਦਰ ਹਜਾਰਾਂ ਜਰੂਰਤਮੰਦ ਪਰਿਵਾਰਾਂ ਦੇ ਆਟਾ-ਦਾਲ ਕਾਰਡ ਕੱਟ ਦਿੱਤੇ ਹਨ ਅਤੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਚੋਂ ਇੱਕ ਵੀ ਪੂਰਾ ਨਹੀਂ ਕੀਤਾ, ਬਲਕਿ ਨਸ਼ਾਖੋਰੀ ਅਤੇ ਬੇਰੁਜ਼ਗਾਰੀ ਚ ਵੱਡਾ ਵਾਧਾ ਹੋਇਆ ਹੈ। ਉਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਕੇਂਦਰ ਸਰਕਾਰ ਵੱਲੋਂ ਗਰੀਬ ਤੇ ਜ਼ਰੂਰਤਮੰਦ ਪਰਿਵਾਰਾਂ ਲਈ ਹਜ਼ਾਰਾਂ ਕਰੋੜ ਰੁਪਏ ਦਾ ਜੋ ਰਾਸ਼ਨ ਭੇਜਿਆ ਗਿਆ ਸੀ, ਉਸ ਵਿੱਚ ਸੂਬਾ ਸਰਕਾਰ ਵੱਲੋਂ ਵੱਡੇ ਘਪਲੇ ਕੀਤੇ ਗਏ ਹਨ। ਜਿਸਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

ਇਸ ਮੌਕੇ ਸ਼ਾਮ ਲਾਲ ਧਲੇਵਾ, ਤਨਜੋਤ ਸਿੰਘ ਸਾਹਨੀ, ਰਘਵੀਰ ਸਿੰਘ ਚਹਿਲ, ਬਲਵਿੰਦਰ ਸਿੰਘ ਹਾਕਮ ਵਾਲਾ, ਠੇਕੇਦਾਰ ਗੁਰਪਾਲ ਸਿੰਘ, ਨਗਰ ਕੌਂਸਲ ਪ੍ਰਧਾਨ ਕਾਕਾ ਕੋਚ, ਕਰਮਜੀਤ ਸਿੰਘ ਮਾਘੀ, ਹਰਮੇਲ ਸਿੰਘ ਕਲੀਪੁਰ, ਸਾਬਕਾ ਕੌਂਸਲਰ ਗੁਰਵਿੰਦਰ ਸੋਨੂੰ, ਕੌਂਸਲਰ ਸੁਖਵਿੰਦਰ ਕੌਰ ਸੁੱਖੀ, ਕੌਂਸਲਰ ਦਿਲਰਾਜ ਰਾਜੂ, ਰਾਜਿੰਦਰ ਸੈਣੀ ਝੰਡਾ, ਠੇਕੇਦਾਰ ਯਾਦਵਿੰਦਰ ਸਿੰਘ ਯਾਦੂ, ਦਿਲਬਾਗ ਸਿੰਘ ਅਹਿਮਦਪੁਰ, ਦੀਪੂ ਅਹਿਮਦਪੁਰ, ਗੁਰਚਰਨ ਸਿੰਘ ਅਨੇਜਾ, ਮੁਖਿੰਦਰ ਸਿੰਘ ਪਿੰਕਾਂ, ਹੰਸ ਰਾਜ ਸਾਬਕਾ ਸਰਪੰਚ, ਸਾਬਕਾ ਨਗਰ ਕੌਂਸਲ ਪ੍ਰਧਾਨ ਬਲਵੀਰ ਕੌਰ, ਸੁਭਾਸ਼ ਵਰਮਾ, ਹਨੀ ਚਹਿਲ , ਜਸਪ੍ਰਰੀਤ ਕੌਰ, ਜਸਪਾਲ ਸਿੰਘ ਬੱਤਰਾ ਆਦਿ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ। ਇਸੇ ਤਰ੍ਹਾਂ ਪਿੰਡ ਕੁਲਾਣਾਂ ਵਿਖੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਮਰਜੀਤ ਸਿੰਘ ਕੁਲਾਣਾ ਦੀ ਅਗਵਾਈ ਹੇਠ ਪਿੰਡ ਦੇ ਵਰਕਰਾਂ ਤੇ ਆਗੂਆ ਵੱਲੋਂ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਮੇਵਾ ਸਿੰਘ ਕੁਲਾਣਾ, ਸਾਬਕਾ ਸਰਪੰਚ ਗੁਰਵਿੰਦਰ ਸਿੰਘ, ਜੇਠੂ ਸਿੰਘ, ਪਰਮਜੀਤ ਸਿੰਘ ਪੰਮਾ, ਅਮਰੀਕ ਸਿੰਘ, ਹਰਮੇਸ਼ ਸਿੰਘ ਜੜੀਆ ਆਦਿ ਆਗੂ ਮੌਜੂਦ ਸਨ।