ਬਲਜਿੰਦਰ ਬਾਵਾ, ਜੋਗਾ : ਇਲਾਕੇ ਦੇ ਪਿੰਡ ਅਕਲੀਆ ਤੇ ਜੋਗਾ ਤੇ ਹੋਰਨਾਂ ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਸਰਕਲ ਜੋਗਾ ਵੱਲੋਂ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਦੀ ਅਗਵਾਈ 'ਚ ਸੂਬਾ ਸਰਕਾਰ ਖਿਲਾਫ਼ ਨੀਲੇ ਰਾਸ਼ਨ ਕਾਰਡ ਕੱਟਣ ਸਬੰਧੀ ਤੇ ਤੇਲ ਦੀਆਂ ਕੀਮਤਾਂ 'ਚ ਕੀਤੇ ਵਾਧੇ ਤੇੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦੇਣ ਦੀ ਬਜਾਏ ਬੰਦ ਕਰ ਦਿੱਤੀਆਂ ਹਨ ਅਤੇ ਲੋਕਾਂ ਦੇ ਹੱਕਾਂ ਅਤੇ ਜੇਬਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਤੇਲ ਦੀਆ ਕੀਮਤਾਂ ਵਿੱਚ ਕੀਤੇ ਵਾਧੇ ਤੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਪਾਸੋਂ ਪੈਟਰੋਲ ਤੇ ਡੀਜ਼ਲ ਤੇ ਵੈਟ ਵਿੱਚ ਕਟੌਤੀ ਕਰਕੇ ਲੋਕਾਂ ਨੂੰ ਰਾਹਤ ਦੇਣ ਲਈ ਮੰਗ ਕੀਤੀ। ਨਕੱਈ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਕੇਂਦਰ ਸਰਕਾਰ ਵੱਲੋਂ ਭੇਜੇ ਰਾਸ਼ਨ 'ਚ ਪੰਜਾਬ ਸਰਕਾਰ ਨੇ ਘਪਲੇਬਾਜ਼ੀ ਕੀਤੀ, ਜਿਸ ਕਾਰਨ ਲੋੜਵੰਦ ਪਰਿਵਾਰਾਂ ਕੋਲ ਰਾਸ਼ਨ ਨਹੀਂ ਪਹੁੰਚਿਆ ਹੈ। ਇਸ ਸਮੇਂ ਕੋਰ ਕਮੇਟੀ ਮੈਂਬਰ ਜਗਰੂਪ ਸਿੰਘ ਸੰਗਤ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਇਸ ਮੌਕੇ ਗੁਰਮੀਤ ਸਿੰਘ ਨਿੱਕਾ ਬੁਰਜ ਿਢੱਲਵਾਂ, ਬੂਟਾ ਸਿੰਘ ਅਕਲੀਆ, ਡਾ. ਗੁਰਜੰਟ ਸਿੰਘ ਅਕਲੀਆ, ਮਾਸਟਰ ਗੁਰਚਰਨ ਸਿੰਘ, ਜਥੇਦਾਰ ਜਰਨੈਲ ਸਿੰਘ, ਜਗਦੇਵ ਸਿੰਘ ਗੰਢੂ, ਹਰਜਿੰਦਰ ਸਿੰਘ ਨੰਬਰਦਾਰ, ਮਾਸਟਰ ਸੁਖਦੇਵ ਸਿੰਘ, ਸਾਬਕਾ ਕੌਸ਼ਲਰ ਕੇਵਲ ਸਿੰਘ, ਬੇਅੰਤ ਸਿੰਘ ਝੱਬਰ, ਨਛੱਤਰ ਸਿੰਘ ਿਢੱਲੋਂ, ਗੁਰਲਾਲ ਸਿੰਘ ਬਹਾਲੇ ਕਾ, ਕਰਮਪ੍ਰਰੀਤ ਸਿੰਘ ਬਿੱਟੂ, ਦਰਸ਼ਨ ਸਿੰਘ ਮੌੜ, ਰਾਜ ਕੁਮਾਰ ਕਾਲਾ, ਗੁਰਜੀਤ ਸਿੰਘ ਧੂਰਕੋਟੀਆ, ਜਗਸੀਰ ਸਿੰਘ ਆਦਿ ਪਾਰਟੀ ਵਰਕਰ ਹਾਜ਼ਰ ਸਨ।