ਕੁਲਜੀਤ ਸਿੰਘ ਸਿੱਧੂ, ਮਾਨਸਾ : ਟਰੇਡ ਯੂਨੀਅਨਾਂ ਦੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਤਹਿਤ ਸ਼ੁੱਕਰਵਾਰ ਨੂੰ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ (ਏਕਟੂ) ਦੇ ਸੂਬਾ ਪ੍ਰਧਾਨ ਕਾ. ਰਾਜਵਿੰਦਰ ਰਾਣਾ, ਏਟਕ ਦੇ ਸੂਬਾ ਆਗੂ ਕਾ. ਕਿ੍ਸ਼ਨ ਚੌਹਾਨ, ਸੀਟੂ ਦੇ ਸੂਬਾ ਆਗੂ ਕਾ. ਕੁਲਵਿੰਦਰ ਉੱਡਤ, ਸੀਟੂ ਪੰਜਾਬ ਦੇ ਆਗੂ ਮੇਜਰ ਸਿੰਘ, ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਸ਼ਿੰਦਰਪਾਲ ਚਕੇਰੀਆਂ, ਸਕੂਲ ਵੈਨ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਮਾਨਸਾ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਨਾਮ ਭੀਖੀ ਦੀ ਅਗਵਾਈ ਵਿਚ ਨਵੀਂ ਅਨਾਜ ਮੰਡੀ 'ਚ ਵਿਸ਼ਾਲ ਰੈਲੀ ਕੀਤੀ ਗਈ ਅਤੇ ਮੋਟਰਸਾਈਕਲ, ਕਾਰਾਂ, ਜੀਪਾਂ , ਟਰੈਕਟਰਾਂ, ਸਕੂਲ ਵੈਨਾਂ ਐਂਬੂਲੈਂਸ ਦੇ ਵੱਡੇ ਕਾਫਲੇ ਨਾਲ ਸ਼ਹਿਰ ਵਿੱਚ ਮਾਰਚ ਕੱਿਢਆ ਗਿਆ। ਇਸ ਤੋਂ ਬਾਅਦ ਬੱਸ ਸਟੈਂਡ ਤੇ ਪਹੁੰਚ ਕੇ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਖਿਲਾਫ਼, ਕਿਰਤ ਕਾਨੂੰਨਾਂ ਵਿਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ ਖ਼ਿਲਾਫ਼, ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕਰਨ ਅਤੇ ਕੋਰੋਨਾ ਮਹਾਮਾਰੀ ਦੀ ਆੜ 'ਚ ਮੋਦੀ ਵੱਲੋਂ ਲਾਈ ਅਣ ਐਲਾਨੀ ਐਮਰਜੈਂਸੀ ਖ਼ਿਲਾਫ਼ ਮੋਦੀ ਦੀ ਅਰਥੀ ਸਾੜੀ ਗਈਆਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਇਸ ਦੌਰਾਨ ਸੰਬੋਧਨ ਕਰਦਿਆਂ ਟਰੇਡ ਯੂਨੀਅਨ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਨੂੰ ਤੇਲ ਦੀਆਂ ਨਿੱਤ ਰੋਜ਼ ਵਧਦੀਆਂ ਕੀਮਤਾਂ, ਕਿਰਤ ਕਾਨੂੰਨਾਂ ਵਿਚ ਮਜ਼ਦੂਰ ਵਿਰੋਧੀ ਸੋਧਾਂ ਅਤੇ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਜਾਰੀ ਕਰਨ 'ਤੇ ਦੇਸ਼ ਵਿੱਚ ਲਾਈ ਅਣਐਲਾਨੀ ਐਮਰਜੈਂਸੀ ਵਾਲੀ ਭਾਜਪਾ ਸਰਕਾਰ ਵਿੱਚੋਂ ਪੰਜਾਬ ਦੇ ਹਿੱਤਾਂ ਲਈ ਬਾਹਰ ਆਉਣਾ ਚਾਹੀਦਾ ਹੈ। ਬੀਬੀ ਬਾਦਲ ਨੂੰ ਕਿਸਾਨਾਂ ਮਜ਼ਦੂਰਾਂ ਤੇ ਪੰਜਾਬ ਦੇ ਹਿੱਤਾਂ ਲਈ ਕੇਂਦਰੀ ਮੰਤਰੀ ਮੰਡਲ ਵਿੱਚੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ, ਜੇਕਰ ਅਕਾਲੀ ਦਲ ਭਾਜਪਾ ਗਠਜੋੜ ਵਿਚੋਂ ਬਾਹਰ ਨਹੀਂ ਆਉਂਦਾ ਤਾਂ ਸੁਖਬੀਰ ਬਾਦਲ ਨੂੰ ਤੇਲ ਦੀਆਂ ਕੀਮਤਾਂ ਖਿਲਾਫ ਫੋਕੀ ਡਰਾਮੇਬਾਜ਼ੀ ਬੰਦ ਕਰ ਦੇਣੀ ਚਾਹੀਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਲਾਕਡਾਊਨ ਦੇ ਮਹੀਨਿਆਂ ਦੌਰਾਨ ਬਿਜਲੀ ਦੇ ਬਿੱਲ, ਸਕੂਲਾਂ ਦੀਆਂ ਫੀਸਾਂ ਤੇ ਕਰਜ਼ਿਆਂ ਦੀਆਂ ਕਿਸ਼ਤਾਂ ਮਾਫ਼ ਕੀਤੀਆਂ ਜਾਣ। ਆਗੂਆਂ ਨੇ ਕਿਹਾ ਕਿ ਜੇਕਰ ਮਜ਼ਦੂਰ ਕਿਸਾਨ ਵਿਰੋਧੀ ਫੈਸਲਿਆਂ ਨੂੰ ਵਾਪਿਸ ਨਾ ਲਿਆ ਗਿਆ ਤੇ ਤੇਲ ਦੀਆਂ ਕੀਮਤਾਂ ਨੂੰ ਘਟਾਇਆ ਨਾ ਗਿਆ ਤਾਂ ਇਸਦੇ ਖ਼ਿਲਾਫ਼ ਮਿਹਨਤਕਸ਼ ਆਵਾਮ ਪਿੰਡ ਅਤੇ ਸ਼ਹਿਰਾਂ ਵਿੱਚ ਅਕਾਲੀ ਭਾਜਪਾ ਗੱਠਜੋੜ ਦੇ ਖਿਲਾਫ ਅੰਦੋਲਨ ਨੂੰ ਹੋਰ ਤੇਜ਼ ਕਰੇਗਾ। ਇਸ ਰੋਸ ਮਾਰਚ ਵਿੱਚ ਏਕਟੂ ਦੇ ਸੂਬਾ ਆਗੂ ਕਾਮਰੇਡ ਗੁਰਜੰਟ ਸਿੰਘ ਮਾਨਸਾ, ਰਣਜੀਤ ਸਿੰਘ ਤਾਮਕੋਟ, ਨਰਿੰਦਰ ਕੌਰ ਬੁਰਜ ਹਮੀਰਾ, ਇੰਨਕਲਾਬੀ ਨੌਜਵਾਨ ਸਭਾ ਦੇ ਆਗੂ ਕਾ ਬਿੰਦਰ ਅਲਖ, ਏਟਕ ਦੇ ਆਗੂ ਦਰਸ਼ਨ ਪੰਧੇਰ, ਕਾਕਾ ਸਿੰਘ, ਸ਼ਹੀਦ ਭਗਤ ਸਿੰਘ ਐਂਬੂਲੈਂਸ ਯੂਨੀਅਨ ਦੇ ਨਿਰਮਲ ਸਿੰਘ ਨਿੰਮਾ, ਪ੍ਰਰਾਈਵੇਟ ਪ੍ਰਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਡੀ ਟੀ ਐਫ ਦੇ ਜ਼ਿਲ੍ਹਾ ਪ੍ਰਧਾਨ ਗੁਰਪਿਆਰ ਸਿੰਘ ਕੋਟਲੀ, ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਹੰਸ ਰਾਜ ਮੋਫ਼ਰ, ਪੰਜਾਬ ਟੈਕਸੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਸਾਬਕਾ ਐੱਮਸੀ ਨੇ ਹਿੱਸਾ ਲਿਆ।