ਸੁਰਿੰਦਰ ਲਾਲੀ, ਮਾਨਸਾ : ਕੇਂਦਰ ਸਰਕਾਰ ਵੱਲੋਂ ਕੋਵਿਡ-19 ਆੜ ਵਿਚ ਦੇਸ਼ ਵਿਰੋਧੀ ਕਿਸਾਨ ਵਿਰੋਧੀ ਫੈਸਲੇ ਲੈ ਜਾ ਰਹੇ ਹਨ। ਜਿਵੇਂ ਕਿ ਪਿਛਲੇ ਦਿਨੀਂ ਪਾਵਰਕਾਮ/ਬਿਜਲੀ ਬੋਰਡ ਦਾ ਨਿੱਜੀਕਰਨ ਸੋਧ ਬਿੱਲ 2020 ਲਿਆ ਕੇ ਬਿਜਲੀ ਪੈਦਾ ਕਰਨ ਵਾਲੀਆਂ ਨਿੱਜੀ ਕੰਪਨੀਆਂ ਨੂੰ ਲਾਭ ਦੇਣ ਲਈ ਆਪਣੀ ਮਰਜੀ ਨਾਲ ਲਾਗਤ ਤਹਿ ਕਰਕੇ ਉਸ ਤੇ 16 ਫੀਸਦੀ ਮੁਨਾਫਾ ਦੇ ਹਿਸਾਬ ਨਾਲ ਰੇਟ ਤਹਿ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ ਅਤੇ ਹੁਣ ਉਸ ਤੋਂ ਬਾਅਦ ਖੇਤੀ ਸੁਧਾਰਾਂ ਵਾਰੇ ਕਿਸਾਨ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਇਹਨਾਂ ਫੈਸਲਿਆਂ ਦੇ ਰੋਸ ਵਜੋਂ ਵੱਖ-ਵੱਖ ਪਿੰਡਾਂ ਜਿਵੇਂ ਕਿ ਮਾਨਸਾ ਵਿਖੇ ਉÎੱਗਰ ਸਿੰਘ ਦਰਾਕਾ ਅਤੇ ਹਨੀ ਮਾਨ, ਕੋਟਲੀ ਕਲਾਂ ਵਿਖੇ ਸੁਖਦੇਵ ਸਿੰਘ ਕੋਟਲੀ ਅਤੇ ਕਰਨੈਲ ਸਿੰਘ, ਝੰਡੂਕੇ ਵਿਖੇ ਬਲਵੀਰ ਸਿੰਘ ਝੰਡੂਕੇ ਅਤੇ ਹਰਦੇਵ ਸਿੰਘ ਝੰਡੂਕੇ, ਪੇਰੋਂ ਵਿਖੇ ਜਗਪਾਲ ਸਿੰਘ ਅਤੇ ਬਲਕਰਨ ਸਿੰਘ, ਹੀਰੋ ਕਲਾਂ ਵਿਖੇ ਜੁਗਰਾਜ ਸਿੰਘ ਅਤੇ ਲੀਲਾ ਸਿੰਘ ਆਦਿ ਆਗੂਆਂ ਦੀ ਅਗਵਾਈ ਵਿਚ ਜ਼ਿਲ੍ਹਾ ਮਾਨਸਾ ਦੀ ਅਗਵਾਈ ਵਿਚ ਕੇਂਦਰ ਸਰਕਾਰ ਖਿਲਾਫ ਅਰਥੀ ਫੂਕ ਮੁਜਾਹਰੇ ਕਰਕੇ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੋਧੀ ਨਾਅਰੇ ਲਾ ਕੇ ਆਪਣੀ ਭੜਾਸ ਕੱਢੀ ਗਈ।

ਇਸ ਮੁਜਾਹਰੇ ਦੌਰਾਨ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਰਾਹੀਂ ਕਿਸਾਨਾਂ ਦੀ ਅਜ਼ਾਦੀ ਦੇ ਨਾਲ-ਨਾਲ ਖੇਤੀ ਖੁਸ਼ਹਾਲੀ ਦੇ ਨਾਂ ਤੇ ਖੇਤੀ ਸੁਧਾਰਾਂ ਦੀ ਆੜ ਵਿੱਚ ਖੇਤੀ ਦੇ ਖਰੀਦ ਮੁੱਲ ਅਤੇ ਖੇਤੀ ਵਸਤੂਆਂ ਦੀ ਖਰੀਦ ਸਬੰਧੀ ਸੋਧ ਕਰਨ ਦੀ ਆੜ ਵਿੱਚ ਆਰਡੀਨੈਸਾਂ ਨੂੰ ਮਨਜ਼ੂਰੀ ਦੇ ਕੇ ਕਿਸਾਨਾਂ ਦੇ ਨਾਲ-ਨਾਲ ਰਾਜਾਂ ਦੇ ਅਧਿਕਾਰ ਖੋਹ ਕੇ ਕੇਂਦਰ ਨੂੰ ਮਜ਼ਬੂਤ ਕਰਨ ਦੀ ਨੀਅਤ ਨਾਲ ਸੰਘੀ ਢਾਂਚੇ ਦਾ ਘਾਣ ਕਰ ਰਹੀ ਹੈ ਜੋ ਦੇਸ਼ ਲਈ ਅਤੇ ਰਾਜ ਸਰਕਾਰਾਂ ਲਈ ਖਤਰੇ ਦੀ ਘੰਟੀ ਹੈ। ਕਿਸਾਨ ਆਗੂਆਂ ਨੇ ਕਿਹਾ ਕੇਂਦਰ ਦੀ ਮੰਤਰੀ ਮੰਡਲ ਵੱਲੋਂ 'ਦੀ ਫਾਰਮਿੰਗ ਪ੍ਰਰੋਡਿਊਸ ਟਰੇਡ ਐਂਡ ਕਮਰਸ' (ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ) ਆਰਡੀਨੈਸ 2020 ਅਤੇ 'ਫਾਰਮਰਜ਼ ਇੰਪਾਵਰਮੈਂਟ ਐਂਡ ਪ੍ਰਰੋਟੈਕਸ਼ਨ ਐਗਰੀਮੈਂਟ ਆਨ ਪ੍ਰਰਾਈਸ਼ ਇੰਸੋਰੈਂਸ ਐਂਡ ਫਾਰਮਜ਼ ਸਰਵਿਸ' ਆਰਡੀਨੈਸ 2020 ਨੂੰ ਰਾਸ਼ਟਰਪਤੀ ਕੋਲ ਭੇਜ ਕੇ ਲਾਗੂ ਕਰਨ ਦੀ ਹਰੀ ਝੰਡੀ ਦੇ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋ ਜ਼ਰੂਰੀ ਵਸਤਾਂ ਕਾਨੂੰਨ 1955 ਵਿਚ ਵੀ ਸੋਧ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਜਿਹੇ ਕਿਸਾਨ ਅਤੇ ਲੋਕ ਵਿਰੋਧੀ ਬਿਲਾਂ ਨੂੰ ਪਾਰਲੀਮੈਂਟ 'ਚ ਪੇਸ਼ ਕਰਕੇ ਬਹਿਸ ਕਰਵਾਉਣਾ ਵੀ ਜ਼ਰੂਰੀ ਨਹੀਂ ਸਮਿਝਆ। ਜਿਸ ਤੋਂ ਕੇਂਦਰ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਅਤੇ ਦੇਸ਼ ਦੇ ਲੋਕਾਂ ਪ੍ਰਤੀ ਬਦਨੀਤੀ ਸਾਫ ਜ਼ਾਹਰ ਹੁੰਦੀ ਹੈ। ਕਿਸਾਨ ਆਗੂਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਆਰਡੀਨੈਂਸ ਵਾਪਸ/ਰੱਦ ਕੀਤੇ ਜਾਣ ਅਤੇ ਪਹਿਲਾਂ ਹੀ ਆਰਥਿਕ ਤੰਗੀ ਦੇ ਮਾਰੇ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਤੇ ਹੋਰ ਬੋਝ ਲੱਦਣਾ ਬੰਦ ਕੀਤਾ ਜਾਵੇ ਅਤੇ ਦੇਸ਼ ਦੀ ਅੰਨ ਸੁਰੱਖਿਆ ਖਤਰੇ 'ਚ ਪਾਉਣ ਤੇ ਗੁਰੇਜ਼ ਕੀਤਾ ਜਾਵੇ। ਇਸ ਸਮੇਂ ਉਗਰ ਸਿੰਘ, ਗੁਰਤੇਜ ਸਿੰਘ, ਵੀਰੀ, ਜਗਦੇਵ ਸਿੰਘ, ਸੁਖਦੇਵ ਸਿੰਘ ਕੋਟਲੀ, ਬਲਵੀਰ ਝੰਡੂਕੇ, ਜਗਰਾਜ ਹੀਰੋ, ਤੇਜ ਚਕੇਰੀਆਂ, ਜਗਪਾਲ ਹੀਰੋ, ਦਰਸ਼ਨ ਚਹਿਲਾਂਵਾਲਾ ਆਦਿ ਆਗੂ ਹਾਜ਼ਰ ਸਨ।