-ਜਗਸੀਰ ਖੁਦਕੁਸ਼ੀ ਮਾਮਲਾ

ਚਤਰ ਸਿੰਘ, ਬੁਢਲਾਡਾ : ਪੰਜਾਬ ਦੇ ਨੌਜਵਾਨਾ ਨਾਲ ਚੋਣਾਂ ਸਮੇਂ ਘਰ-ਘਰ ਨੌਕਰੀ ਦੇਣ ਦੇ ਵਾਅਦੇ ਕਰਕੇ ਮੁੱਕਰਨ ਵਾਲੀ ਸਰਕਾਰ ਦੀ ਇਸ ਵਾਅਦਾ ਖ਼ਿਲਾਫ਼ੀ ਕਾਰਨ ਅੱਜ ਪੜ੍ਹੇ ਲਿਖੇ ੳੱੁਚ ਯੋਗਤਾ ਪ੍ਰਰਾਪਤ ਨੌਜਵਾਨ ਖੁਦਕੁਸ਼ੀਆ ਦੇ ਰਾਹ ਪੈ ਰਹੇ ਹਨ, ਜਿਸ ਲਈ ਕਾਂਗਰਸ ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। ਉਪਰੋਕਤ ਵਿਚਾਰਾਂ ਦਾ ਪਰਗਟਾਵਾ ਜਗਸੀਰ ਇਨਸਾਫ ਐਕਸ਼ਨ ਕਮੇਟੀ ਦੇ ਸੱਦੇ ਤੇ ਅੱਜ ਪਿੰਡ ਚੱਕ ਭਾਈਕੇ, ਗੁਰਨੇ ਕਲਾਂ, ਗੁਰਨੇ ਖੁਰਦ ਤੇ ਫਫੜੇ ਭਾਈਕੇ ਵਿਖੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜ੍ਹਨ ਮੌਕੇ ਬੀਕੇਯੂ ਡਕੌਦਾ ਤੇ ਕੁਲਵੰਤ ਕਿਸ਼ਨਗੜ, ਮਜ਼ਦੂਰ ਮੁਕਤੀ ਮੋਰਚਾ ਦੇ ਨਿੱਕਾ ਬਹਾਦਰਪੁਰ, ਟੀਐੱਸਯੂ ਦੇ ਤਾਰਾ ਚੰਦ, ਮੈਡੀਕਲ ਪ੍ਰਰੈਕਟੀਸ਼ਨਰਜ਼ ਐਸੋਸ਼ੀਏਸ਼ਨ ਦੇ ਜਸਵੀਰ ਸਿੰਘ, ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੀਤਾ ਰਾਮ ਗੋਬਿੰਦਪੁਰਾ ਨੇ ਕੀਤਾ। ਉਕਤ ਆਗੂਆਂ ਨੇ ਪੰਜਾਬ ਸਰਕਾਰ ਤੇ ਬੁਢਲਾਡਾ ਦੇ ਪ੍ਰਸ਼ਾਸਨ ਦੀ ਅਲੋਚਨਾਂ ਕਰਦਿਆ ਕਿਹਾ ਕਿ ਜਗਸੀਰ ਸਿੰਘ ਚੱਕ ਭਾਈਕੇ ਜੋ ਨੈਟ ਪ੍ਰਰੀਖਿਆ ਪਾਸ, ਪੰਜਾਬ ਟੈੱਟ ਤੇ ਡਬਲ ਐੱਮਏ ਬੀਐੱਡ ਵਰਗੀਆ ਉੱਚ ਡਿਗਰੀ ਪ੍ਰਰਾਪਤ ਸੀ, ਅਜਿਹੇ ਨੌਜਵਾਨ ਨੂੰ ਨੌਕਰੀ ਨਾ ਦੇਣਾ ਸਰਕਾਰ ਦਾ ਨੌਜਵਾਨਾਂ ਨਾਲ ਵਿਸ਼ਵਾਸ਼ਘਾਤ ਹੈ। ਇਸ ਮੌਕੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਗੁਰਪ੍ਰਰੀਤ ਸਿੰਘ ਤੇ ਇਨਕਲਾਬੀ ਨੌਜਵਾਨ ਸਭਾ ਦੇ ਗਗਨ ਸਿੰਘ ਆਇਸਾ ਦੇ ਪ੍ਰਦੀਪ ਗੁਰੁ, ਜ਼ਮੂਹਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ, ਪੰਜਾਬ ਕਿਸਾਨ ਯੂਨੀਅਨ ਦੇ ਰਾਮਫਲ ਸਿੰਘ ਚੱਕ ਅਲੀਸ਼ੇਰ ਨੇ ਕਿਹਾ ਕਿ ਮਾਨਸਾ ਪੁਲਸ ਪ੍ਰਸ਼ਾਸਨ ਵੱਲੋਂ ਜਗਸੀਰ ਚੱਕ ਭਾਈਕੇ ਤੇ ਹਰਜੀਤ ਗੋਬਿੰਦਪੁਰਾ ਖੁਦਕੁਸ਼ੀ ਮਾਮਲੇ ਤੇ ਪਰਿਵਾਰਾ ਲਈ ਇਨਸਾਫ ਦੀ ਲੜਾਈ ਲੜਨ ਵਾਲੇ ਇਨਕਲਾਬੀ ਨੌਜਵਾਨ ਸਭਾ ਦੇ ਵਿੰਦਰ ਅਲਖ, ਪਰਦੀਪ ਮਾਨਸਾ ਸਮੇਤ ਚਾਰ ਸਾਥੀਆਂ ਨੂੰ ਝੂਠੇ ਪਿਸਤੋਲ ਕੇਸ ਦਰਜ ਕਰਕੇ ਤੇ ਜੇਲਾਂ ਚ ਸੁੱਟ ਰਹੀ ਹੈ ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਕਤ ਆਗੂਆਂ ਨੇ ਨੌਜਵਾਨਾਂ ਤੇ ਪਾਏ ਝੂਠੇ ਪਰਚੇ ਰੱਦ ਕਰਨ ਤੋਂ ਇਲਾਵਾ ਸਾਝੀ ਸੁਰ 'ਚ ਜਗਸੀਰ ਤੇ ਹਰਜੀਤ ਦੇ ਪਰਿਵਾਰ ਲਈ ਦਸ ਲੱਖ ਮੁਆਵਜ਼ਾ ਤੇ ਸਰਕਾਰੀ ਤੇ ਗੈਰ ਸਰਕਾਰੀ ਕਰਜੇ ਤੇ ਲੀਕ ਮਾਰਨ ਦੀ ਮੰਗ ਤੇ ਪਰਿਵਾਰ ਦੇ ਕਿਸੇ ਇਕ ਯੋਗ ਜੀਅ ਨੂੰ ਸਰਕਾਰੀ ਨੌਕਰੀ ਦੇਣ, ਬੁਢਲਾਡਾ ਥਾਣਾ ਸਦਰ ਦੀ ਮੁੱਖੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।