ਪੱਤਰ ਪ੍ਰਰੇਰਕ, ਜੋਗਾ : ਬੁੱਧਵਾਰ ਨੂੰ ਜੋਗਾ ਵਿਖੇ ਕਿਸਾਨ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਅਰਸ਼ਦੀਪ ਗਾਗੋਵਾਲ ਮਾਈਕਲ ਵੱਲੋਂ ਕਾਂਗਰਸੀ ਵਰਕਰਾਂ, ਪਿੰਡਾਂ ਦੇ ਸਰਪੰਚ, ਪੰਚ ਤੇ ਕਿਸਾਨ ਜਥੇਬੰਦੀਆਂ ਆਦਿ ਨੂੰ ਨਾਲ ਲੈ ਕੇ ਮੋਦੀ ਤੇ ਅਕਾਲੀ ਸਰਕਾਰੀ ਦੀ ਅਰਥੀ ਫੂਕੀ। ਇਸ ਦੌਰਾਨ ਸੰਬੋਧਨ ਕਰਦਿਆਂ ਮਾਈਕਲ ਗਾਗੋਵਾਲ ਨੇ ਕਿਹਾ ਕਿ ਜੇ ਇਹ ਖੇਤੀ ਮਾਰੂ ਬਿੱਲ ਰੱਦ ਨਾ ਕੀਤੇ ਗਏ ਤਾਂ ਆਉਣ ਵਾਲੀਆਂ ਕਿਸਾਨੀ ਨਾਲ ਸੰਬੰਧਤ ਪੀੜੀਆਂ ਹੀ ਨਹੀਂ, ਸਗੋਂ ਹਰ ਵਰਗ ਦੇ ਵਪਾਰੀ ਵਰਗ ਨੂੰ ਵੀ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ਨਾਲ ਬੇਰੁਜ਼ਗਾਰੀ ਅਤੇ ਅਥਾਹ ਵਾਧਾ ਹੋਵੇਗਾ। ਇਸ ਮੌਕੇ ਜਰਨੈਲ ਸਿੰਘ, ਸੁਖਪਾਲ ਸਿੰਘ, ਹਰਭਜਨ ਸਿੰਘ, ਰੁਪਿੰਦਰ ਸਿੰਘ, ਮੱਖਣ ਅਕਲੀਆ, ਭੋਲਾ ਸਿੰਘ, ਜਗਤਾਰ ਸਿੰਘ, ਦਰਸ਼ਨ ਸਿੰਘ, ਅਮਿ੍ੰਤਪਾਲ ਸਿੰਘ, ਕੇਵਲ ਸਿੰੰਘ, ਬਲਜੀਤ ਸ਼ਰਮਾ, ਬੂਟਾ ਸਿੰਘ, ਰਾਮ ਸਿੰਘ, ਸੁੱਖੀ, ਬਲਵੀਰ ਸਰਪੰਚ, ਭਗਵਾਨ, ਜਗਦੀਸ਼, ਕੁਲਦੀਪ ਸਿੰਘ ਆਦਿ ਹਾਜ਼ਰ ਸਨ।