ਸੰਦੀਪ ਜਿੰਦਲ, ਭੀਖੀ : ਮਾਇਕਰੋ ਫਾਇਨਾਂਸ ਕੰਪਨੀਆਂ ਵੱਲੋਂ ਅੌਰਤਾਂ ਨੂੰ ਜਬਰੀ ਕਿਸ਼ਤਾਂ ਭਰਵਾਉਣ ਤੇ ਘਰਾਂ 'ਚ ਜਾ ਕੇ ਤੰਗ ਪਰੇਸ਼ਾਨ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਸ਼ਹਿਰ ਅੰਦਰ ਰੋਸ਼ਨੀ ਪ੍ਰਦਸ਼ਨ ਕਰਦੇ ਹੋਏ ਭੀਖੀ ਦੀ ਸੇਨਿਟ ਕਰੈਡਿਟ ਕੇਅਰ ਮਾਇਕਰੋ ਫਾਨਿਾਂਸ ਕੰਪਨੀ ਦਾ ਿਘਰਾਓ ਕੀਤਾ ਗਿਆ। ਇਸ ਸਮੇ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਤਹਿ ਸਕੱਤਰ ਕਾਮਰੇਡ ਅਮਰੀਕ ਸਮਾਉਂ ਨੇ ਕਿਹਾ ਕਿ ਜਦੋਂ ਤੋਂ ਦੇਸ਼ ਅੰਦਰ ਲਾਕਡਾਉਨ ਹੋਇਆ ਹੈ, ਉਦੋਂ ਤੋਂ ਗਰੀਬਾਂ ਨੂੰ ਹਰ ਦਿਨ ਰੋਟੀ ਦੀ ਚਿੰਤਾ ਰਹਿੰਦੀ ਹੈ, ਕਿਉਂਕਿ ਲਾਕਡਾਊਨ ਕਰਕੇ ਕੰਮ ਬੰਦ ਹਨ, ਦਿਹਾੜੀ ਮਿਲ ਨਹੀਂ ਰਹੀ, ਸਰਕਾਰ ਨੇ ਗਰੀਬਾਂ ਦੀ ਕੋਈ ਸਹਾਇਤਾ ਨਹੀਂ ਕੀਤੀ, ਦੇਸ਼ ਦੀ ਸਰਬ ਉੱਤਮ ਬੈਂਕ ਆਰ ਬੀ ਆਈ ਨੇ ਅਗਸਤ ਮਹੀਨੇ ਤੱਕ ਜਬਰੀ ਕਿਸ਼ਤਾਂ ਉਗਰਾਹੁਣ 'ਤੇ ਵੀ ਪਾਬੰਦੀ ਲਾਈ ਹੋਈ ਹੈ, ਫਿਰ ਵੀ ਇਹ ਕੰਪਨੀਆਂ ਦੇ ਅਧਿਕਾਰੀ ਸਭ ਕਾਨੂੰਨਾਂ ਨੂੰ ਿਛੱਕੇ ਟੰਗ ਅੌਰਤਾਂ ਨੂੰ ਘਰਾਂ ਵਿਚ ਜਾ ਕੇ ਜਬਰੀ ਕਿਸ਼ਤਾਂ ਉਗਰਾਹੁਣ ਲਈ ਤੰਗ ਪ੍ਰਰੇਸ਼ਾਨ ਕਰ ਰਹੇ ਹਨ। ਜਿਸ ਦੇ ਰੋਸ਼ਨੀ ਵਜੋਂ ਇਹ ਅੌਰਤਾਂ ਨੂੰ ਸ਼ਹਿਰ ਅੰਦਰ ਰੋਸ਼ਨੀ ਪ੍ਰਦਰਸ਼ਨ ਕਰਦੇ ਹੋਏ ਚੇਤਾਵਨੀ ਦੇਣ ਲਈ ਸੰਕੇਤਕ ਿਘਰਾਓ ਕਰਨਾ ਪਿਆ ਹੈ।

ਲਿਬਰੇਸ਼ਨ ਅਤੇ ਮਜਦੂਰ ਮੁਕਤੀ ਮੋਰਚਾ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਕੰਪਨੀਆਂ ਦੇ ਅਧਿਕਾਰੀਆਂ ਨੇ ਭਵਿੱਖ ਵਿੱਚ ਅਜਿਹੀ ਗਲਤੀ ਕੀਤੀ ਤਾਂ ਉਹ ਖੁਦ ਜਿੰਮੇਵਾਰ ਹੋਣਗੇ। ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਇਹਨਾਂ ਦੇ ਦਫਤਰਾਂ ਦਾ ਿਘਰਾਓ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ। ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਲਾਕਡਾਊਨ ਦਰਮਿਆਨ ਜੇਕਰ ਅਮੀਰ ਘਰਾਣਿਆਂ ਦਾ 68 ਹਜ਼ਾਰ 700 ਕਰੋੜ ਮਾਫ਼ ਕੀਤਾ ਜਾ ਸਕਦਾ ਹੈ ਹੈ ਤਾਂ ਗਰੀਬਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਅਤੇ ਗ਼ਰੀਬਾਂ ਨੂੰ ਰੁਜ਼ਗਾਰ ਚਲਾਉਣ ਲਈ ਇਕ ਲੱਖ ਰੁਪਏ ਦੀ ਲਿਮਟ ਬਣਾਕੇ ਬੈਂਕਾਂ ਰਾਹੀ ਕਰਜਾ ਦਿੱਤਾ ਜਾਵੇ। ਇਸ ਸਮੇਂ ਅੌਰਤ ਕਰਜਾ ਮੁਕਤੀ ਅੰਦੋਲਨ ਦੇ ਕਿ੍ਸ਼ਨਾ ਕੌਰ ਮਾਨਸਾ, ਸਰਬਜੀਤ ਕੌਰ, ਮਜਦੂਰ ਮੁਕਤੀ ਮੋਰਚਾ ਦੇ ਦੇ ਗੁਰਜੰਟ ਸਿੰਘ ਮੱਤੀ ਆਦਿ ਹਾਜ਼ਰ ਸਨ।