ਪੱਤਰ ਪ੍ਰਰੇਰਕ, ਮਾਨਸਾ : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਵਿਰੋਧੀ ਜੋ ਆਰਡੀਨੈਂਸ ਜਾਰੀ ਕੀਤੇ ਗਏ ਹਨ, ਨੂੰ ਰੱਦ ਕਰਵਾਉਣ ਲਈ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਤੇ ਗੁਰਪ੍ਰਰੀਤ ਕੌਰ ਗਾਗੋਵਾਲ ਦੀ ਅਗਵਾਈ ਹੇਠ ਬੁੱਧਵਾਰ ਨੂੰ ਜ਼ਿਲ੍ਹਾ ਕਚਹਿਰੀ ਮਾਨਸਾ ਦੇ ਗੇਟ ਅੱਗੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਕੈਪਟਨ ਸਰਕਾਰ ਕਿਸਾਨਾਂ ਦੇ ਹੱਕ 'ਚ ਖੜ੍ਹੀ ਹੈ, ਜੋ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਫੈਸਲਿਆਂ ਦਾ ਸਾਰੇ ਪੰਜਾਬ ਅੰਦਰ ਵਿਰੋਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਨ੍ਹਾਂ ਕਿਸਾਨ ਮਾਰੂ ਫੈਸਲਿਆਂ ਨੂੰ ਰੱਦ ਨਾ ਕੀਤਾ ਤਾਂ ਧਰਨੇ ਅੱਗੇ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੋਰੋਨਾ ਕਾਲ ਦੀ ਮਾਰ ਹੇਠ ਗਲਤ ਫੈਸਲੇ ਲੈ ਰਹੀ ਹੈ। ਜਿਨ੍ਹਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸੁਖਦਰਸ਼ਨ ਸਿੰਘ ਖਾਰਾ, ਗੁਰਜੰਟ ਸਿੰਘ ਕੋਟੜਾ, ਅੰਮਿ੍ਤਪਾਲ ਸਿੰਘ ਕੂਕਾ, ਅੰਮਿ੍ਤਪਾਲ ਗੋਗਾ, ਕਮਲ ਚੁਨੀਆ ਜਨਰਲ ਸੈਕਟਰੀ ਯੂਥ ਕਾਂਗਰਸ, ਅਮਨ ਸਿੱਧੂ, ਜਗਦੀਪ ਸਿੰਘ ਸਰਪੰਚ ਬੁਰਜ ਿਢੱਲਵਾਂ, ਜੱਗਾ ਸਿੰਘ ਭੁੱਲਰ ਸਰਪੰਚ ਬਰਨਾਲਾ, ਚਿਰੰਜੀ ਸਿੰਘ ਸਰਪੰਚ ਕਿਸ਼ਨਗੜ੍ਹ ਫਰਵਾਂਹੀ, ਹਰਭਜਨ ਸਿੰਘ ਰੱਲਾ ਚੇਅਰਮੈਨ ਲੈਂਡਮਾਰਗਿਜ਼ ਬੈਂਕ, ਰਾਮ ਸਿੰਘ ਉੱਭਾ, ਜਸਵਿੰਦਰ ਸਿੰਘ ਸਰਪੰਚ ਡੇਲੂਆਣਾ, ਲਾਭ ਸਿੰਘ ਸਰਪੰਚ ਬੁਰਜ ਰਾਠੀ, ਕਮਲਜੀਤ ਸਿੰਘ ਸਰਪੰਚ ਸੱਦਾ ਸਿੰਘ ਵਾਲਾ ਆਦਿ ਹਾਜ਼ਰ ਸਨ।