ਪੱਤਰ ਪ੍ਰਰੇਰਕ, ਮਾਨਸਾ : ਸ੍ਰੀ ਗੁਰੂ ਅਰਜਨ ਦੇਵ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮਾਨਸਾ ਵੱਲੋ ਵਾਰਡ ਨੰਬਰ 2, 3 ਅਤੇ 4 'ਚੋ ਗਰੀਬ ਅਤੇ ਜ਼ਰੂਰਤ ਮੰਦ ਬੇਸਹਾਰਾ ਬਜ਼ਰੁਗਾਂ ਨੂੰ ਰਾਸ਼ਨ, ਬੱਚੇ ਅਤੇ ਕੁੜੀਆਂ ਨੂੰ ਕਪੜੇ ਵੰਡੇ ਗਏ। ਸੇਵਾ ਸੁਸਾਇਟੀ ਦੀ ਪ੍ਰਧਾਨ ਸੁਰਿੰਦਰ ਕੌਰ ਖਾਲਸਾ ਕਾਫੀ ਸਮੇਂ ਤੋਂ ਸੇਵਾ ਨਿਭਾ ਰਹੇ ਹਨ। ਸੁਰਿੰਦਰ ਕੌਰ ਨੇ ਦੱਸਿਆ ਕਿ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਅੱਖਾਂ ਦਾਨ ਕਰਕੇ ਬਹੁਤ ਵੱਡਾ ਯੋਗਦਾਨ ਪਾਇਆ ਹੈ । ਜਿਕਰਯੋਗ ਹੈ ਕਿ ਸੁਰਿੰਦਰ ਕੌਰ ਸਮਾਜ ਸੇਵਾ ਦੇ ਨਾਲ -ਨਾਲ ਅੱਜ ਦੇ ਸੱਚ ਤੇ ਕਵਿਤਾ ਲਿਖਣ ਵਿਚ ਵੀ ਸ਼ੋਕ ਰੱਖਦੇ ਹਨ। ਉਨ੍ਹਾਂ ਨੂੰ ਕਈ ਵਾਰੀ ਸਨਮਾਨਿਤ ਵੀ ਕੀਤਾ ਗਿਆ ਹੈ । ਸ੍ਰੀ ਗੁਰੂ ਅਰਜਨ ਦੇਵ ਸੇਵਾ ਸੁਸਾਇਟੀ ਨੂੰ ਪੰਜਾਬ ਸਰਕਾਰ ਨੇ 26 ਜਨਵਰੀ 2019 ਨੂੰ ਨਹਿਰੂ ਮੈਮੋਰੀਅਲ ਕਾਲਜ ਵਿਚ ਸਨਮਾਨ ਕੀਤਾ ਗਿਆ ਸੀ। ਸੁਸਾਇਟੀ ਜ਼ਿਲ੍ਹਾ ਮਾਨਸਾ ਵਿਚ ਵਧ ਚੜ੍ਹ ਕੇ ਸਮਾਜ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਸਾਰਿਆਂ ਨੂੰ ਸਮਾਜ ਸੇਵਾ ਵਿਚ ਵਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋ ਇਲਾਵਾ ਸੋਮਾ ਕੌਰ, ਮਹਿੰਦਰ ਕੋਰ, ਜੋਤੀ, ਗਗਨਦੀਪ, ਜਸਪ੍ਰਰੀਤ ਕੌਰ, ਪਰਮਿੰਦਰ ਕੌਰ, ਬਲਜੀਤ ਕੌਰ, ਸਾਗਰ ਕੌਰ, ਗੁਰਮੇਲ ਕੋਲ, ਚੰਨੀ ਕੌਰ, ਕੁਲਦੀਪ ਕੌਰ, ਜਸਪ੍ਰਰੀਤ ਕੌਰ, ਰਣਜਤੀ ਕੌਰ, ਮੰਨੀ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।