ਗੁਰਵਿੰਦਰ ਚਹਿਲ, ਹੀਰੋਂ ਖੁਰਦ : ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਤੇ ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਦੇ ਸਾਂਝੇ ਉਦਮ ਸਦਕਾ ਕਵਿਤਾ ਵਕਰਸ਼ਾਪ ਅਤੇ ਨੌਜਵਾਨ ਕਵੀਆਂ ਦੀ ਸਾਂਝੀ ਪੁਸਤਕ ਦਾ ਰੀਲੀਜ਼ ਸਮਾਗਮ ਕਰਵਾਇਆ ਗਿਆ। ਇਸ ਪੋ੍ਗਰਾਮ ਨੂੰ ਅੱਖਰਾਂ ਦੇ ਆਸ਼ਿਕ ਸਾਹਿਤਕ ਕਲਾ ਮੰਚ ਵੱਲੋਂ ਵਿਸੇਸ਼ ਸਹਿਯੋਗ ਦਿੱਤਾ ਗਿਆ। ਪੋ੍ਗਰਾਮ ਦੀ ਸ਼ੁਰੂਆਤ ਕਾਲਜ ਦੇ ਪਿੰ੍ਸੀਪਲ ਡਾ. ਕੁਲਵਿੰਦਰ ਸਿੰਘ ਸਰਾਂ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਡਾ.ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਨੇ ਪ੍ਰਧਾਨਗੀ ਕਰਦੇ ਹੋਏ ਕਾਲਜ ਦਾ ਧੰਨਵਾਦ ਕੀਤਾ। ਪੋ੍ਗਰਾਮ ਦੇ ਪਹਿਲੇ ਪੜਾਅ ਵਿੱਚ ਨਵੀਆਂ ਕਲਮਾਂ ਲਈ ਕਵਿਤਾ ਵਰਕਸ਼ਾਪ ਕਰਵਾਈ ਗਈ। ਪੋ੍ਗਰਾਮ ਦੇ ਕੋਆਰਡੀਨੇਟਰ ਸੱਤਪਾਲ ਭੀਖੀ ਨੇ ਰਿਸੋਰਸ ਪਰਸਨ ਡਾ.ਸੰਦੀਪ ਸਿੰਘ, ਮੁੱਖੀ ਪੰਜਾਬੀ ਵਿਭਾਗ ਅਕਾਲ ਯੂਨੀਵਰਸਿਟੀ ਦੀ ਜਾਣ-ਪਛਾਣ ਕਰਵਾਈ ਅਤੇ ਵਿਸੇਸ਼ ਮਹਿਮਾਨ ਗੁਰਪ੍ਰਰੀਤ, ਨਿਰੰਜਨ ਬੋਹਾ, ਦਰਸਨ ਜੋਗਾ ਤੇ ਡਾ.ਬੂਟਾ ਸਿੰਘ ਸੇਖੋਂ ਰਹੇ। ਇਸ ਦੌਰਾਨ ਨਵੀਆਂ ਕਲਮਾ ਦੀ ਪੇਸ਼ਕਾਰੀ ਵੀ ਹੋਈ ਜਿਨਾਂ੍ਹ ਵਿੱਚ ਜਸਵੀਰ ਫੀਰਾ, ਗੁਰਨੀਤ ਕੌਰ, ਪੂਜਾ, ਨਵਨੀਤ, ਜਗਦੀਪ ਜਵਾਹਰਕੇ, ਪਰਦੀਪ ਸਿੰਘ ਪੋਰਸ, ਪ੍ਰਰੀਤੀ ਸ਼ੇਰੋਂ, ਮਮਤਾ ਬਾਈ ਆਰਜੀਸੀ, ਗੁਰਮੀਤ ਸਿੰਘ, ਰਿੰਕੂ ਭੀਖੀ, ਜਸਵੀਰ ਸਿੱਧੂ, ਪਰਮਜੀਤ ਕੌਰ, ਆਕਾਸ਼ਦੀਪ ਸਿੰਘ ਆਰਜੀਸੀ, ਸੁਰਿੰਦਰ ਸਿੰਘ ਅਤੇ ਰੱਜੀ ਮੋ ਸਾਹਿਬ ਆਦਿ ਸ਼ਾਮਿਲ ਸਨ। ਪੋ੍ਗਰਾਮ ਦੇ ਦੂਜੇ ਪੜਾਅ ਵਿੱਚ ਪੁਸਤਕ ਰਿਲੀਜ਼ ਸਮਾਰੋਹ ਹੋਇਆ। ਜਿਸ ਵਿੱਚ ਸੰਪਾਦਕ ਕੰਵਰਜੀਤ ਸਿੰਘ ਅਤੇ ਗੁਰਪਿੰਦਰ ਸਿੰਘ ਦੁਆਰਾ ਸੰਪਾਦਤ ਕਿਤਾਬ 'ਸਰਦਲ ਟੰਗੇ ਸਬਦ' (ਕਾਵਿ ਸੰਗ੍ਹਿ) ਪੁਸਤਕ ਰਿਲੀਜ਼ ਹੋਈ। ਇਸ ਪੁਸਤਕ ਤੇ ਚਰਚਾ ਕਾਲਜ ਦੇ ਪਿੰ੍ਸੀਪਲ ਡਾ.ਕੁਲਵਿੰਦਰ ਸਿੰਘ ਸਰਾਂ ਨੇ ਕੀਤੀ। ਪੋ੍ਗਰਾਮ ਦੇ ਕਨਵੀਨਰ ਡਾ.ਕੁਲਦੀਪ ਸਿੰਘ ਦੀਪ ਨੇ ਪੋ੍ਗਰਾਮ ਦਾ ਸੰਚਾਲਨ ਕੀਤਾ ਅਤੇ ਕਿਹਾ ਕਿ ਪੰਜਾਬ ਸਾਹਿਤ ਅਕਾਦਮੀ ਹੁਣ ਬਾਲਕਨੀਆਂ ਤੋਂ ਬਾਲ-ਕੋਨਿਆਂ ਵਿੱਚ ਆ ਗਈ ਹੈ। ਸੁਖਵਿੰਦਰ ਪਟਿਆਲਾ, ਜਗਦੇਵ ਪੰਜਾਬੀ, ਮੀਨਾ ਮਹਿਰੋਕ ਸੁਖਰਾਜ, ਪ੍ਰਰੀਤ ਕੈਂਥ ਅਤੇ ਚਿੱਟਾ ਸਿੱਧੂ ਨੇ ਸਾਇਰੀ ਦੇ ਰੰਗ ਬਿਖੇਰੇ। ਡਾ. ਸੰਦੀਪ ਸਿੰਘ ਨੇ ਇਸ ਮੌਕੇ ਵਿਦਿਆਰਥੀਆਂ ਦੇ ਦੁਆਰਾ ਕਵਿਤਾ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ।