ਤਰਸੇਮ ਸ਼ਰਮਾ, ਬਰੇਟਾ : ਗਰੀਨ ਮਿਸ਼ਨ ਬਰੇਟਾ ਦੇ ਚੱਲਦਿਆਂ ਆਸਰਾ ਫਾਉਂਡੇਸ਼ਨ ਬਰੇਟਾ ਵੱਲੋਂ ਆਪਣੀਆਂ ਸਰਗਰਮੀਆਂ ਜਾਰੀ ਰੱਖਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰੇਟਾ ਦੀ ਸਫਾਈ ਕਰਕੇ ਛਾਂਦਾਰ ਬੂਟੇ ਲਾਏ ਗਏ। ਉਸ ਤੋਂ ਬਾਅਦ ਰੇਲਵੇ ਸਟੇਸ਼ਨ ਬਰੇਟਾ ਦੇ ਪਾਰਕ ਵਿਚ ਬੂਟੇ ਲਗਾ ਕੇ ਉਸ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਂਣ ਲਈ ਕੰਿਢਆਲੀ ਤਾਰ ਲਗਾਈ ਗਈ। ਆਸਰਾ ਫਾਉਂਡੇਸ਼ਨ ਵੱਲੋਂ ਕੀਤੇ ਗਏ ਇਸ ਚੰਗੇ ਉਪਰਾਲੇ ਦੀ ਸਕੂਲ ਇੰਚਾਰਜ ਯਾਦਵਿੰਦਰ ਸਿੰਘ ਰੇਲਵੇ ਦੇ ਸਟਾਫ਼ ਅਤੇ ਇਲਾਕਾ ਨਿਵਾਸੀਆਂ ਵੱਲੋਂ ਭਰਪੂਰ ਸ਼ਾਲਾਘਾ ਕੀਤੀ ਗਈ। ਗੱਲਬਾਤ ਕਰਦਿਆਂ ਡਾ. ਗਿਆਨ ਚੰਦ ਆਜਾਦ ਨੇ ਦੱਸਿਆ ਕਿ ਸਾਡਾ ਇਹ ਕਾਰਜ ਬਰੇਟਾ ਮੰਡੀ ਨੂੰ ਹਰਾ ਭਰਾ ਬਣਾਉਣ ਲਈ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਸਮੇਂ ਸੁਖਪਾਲ ਸਿੰਘ ਪੰਜਾਬ ਪੁਲਿਸ, ਡਾ. ਜੋਰਾ ਸਿੰਘ, ਅਜੈਬ ਸਿੰਘ ਬਹਾਦਰਪੁਰ, ਮਾਸਟਰ ਗੁਰਦਾਸ ਸਿੰਘ, ਸੁਭਮ ਸਿੰਗਲਾ, ਰੋਹਿਤ, ਬਲਵੀਰ ਸਿੰਘ, ਮਨਪ੍ਰਰੀਤ ਮਾਣੀ, ਫਤੇਹ ਸਿੰਘ, ਪ੍ਰਰੇਮ ਸਿੰਘ, ਬਲਵਾਨ ਸਿੰਘ, ਡਾ. ਜੁਗਰਾਜ ਸਿੰਘ, ਸੀਨੀਅਰ ਸੈਕੰਡਰੀ ਸਕੂਲ ਬਰੇਟਾ ਦੇ ਬੱਚੇ ਅਤੇ ਸੂਬੇਦਾਰ ਡਿਫੋਸ ਅਕੈਡਮੀਂ ਦੀਆਂ ਬੱਚੀਆਂ ਅਤੇ ਸਟਾਫ਼ ਹਾਜ਼ਰ ਸੀ।