ਹਰਕ੍ਰਿਸ਼ਨ ਸ਼ਰਮਾ, ਮਾਨਸਾ : ਮਾਨਸਾ ਪੁਲਿਸ ਨੇ ਦੋ ਅੌਰਤਾਂ ਸਮੇਤ 5 ਜਣਿਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨਾਂ੍ਹ ਕੋਲੋਂ ਇਕ ਗੱਡੀ ਇਕ ਸਰਕਾਰੀ ਪਿਸਤੌਲ 9 ਜ਼ਿੰਦਾ ਕਾਰਤੂਸ ਤੇ 80 ਹਜ਼ਾਰ ਰੁਪਏ ਨਕਦੀ ਬਰਾਮਦ ਕੀਤੀ ਹੈ। ਇਹ ਪਿਸਤੌਲ ਬਠਿੰਡਾ ਦੇ ਇਕ ਸਬ ਇੰਸਪੈਕਟਰ ਤੇ ਉਸ ਦੇ ਸਾਥੀ ਕੋਲੋਂ ਖੋਹਿਆ ਗਿਆ ਸੀ ਜੋ ਸਰਦੂਲਗੜ੍ਹ ਪੁਲਿਸ ਨੇ ਇਨਾਂ੍ਹ ਤੋਂ ਬਰਾਮਦ ਕਰ ਲਿਆ ਹੈ। ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਇਨਾਂ੍ਹ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।

ਬਾਲ ਕ੍ਰਿਸ਼ਨ ਐੱਸਪੀ ਡੀ ਮਾਨਸਾ ਵੱਲੋਂ ਦਾਅਵਾ ਕੀਤਾ ਕਿ ਸਰਦੂਲਗੜ੍ਹ ਦੀ ਪੁਲਿਸ ਵੱਲੋਂ ਨਾਕੇ 'ਤੇ ਕੱਲ੍ਹ ਸ਼ਾਮ ਨੂੰ ਜਦੋਂ ਇਕ ਸਵਿਫਟ ਗੱਡੀ ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ ਤਾਂ ਉਸ 'ਚ ਸਵਾਰ ਸਤਨਾਮ ਸਿੰਘ ਕੋਲੋਂ 9 ਐੱਮਐੱੇਮ ਬੋਰ ਦਾ ਪਿਸਤੌਲ ਤੇ 5 ਕਾਰਤੂਸ ਬਰਾਮਦ ਹੋਏ, ਜਦੋਂ ਕਿ ਉਸ ਦੇ ਸਾਥੀ ਹਰਵਿੰਦਰ ਸਿੰਘ ਹੈਪੀ ਤੋਂ 4 ਹੋਰ ਕਾਰਤੂਸ ਬਰਾਮਦ ਹੋਏ। ਪੁਲਿਸ ਅਨੁਸਾਰ ਗੱਡੀ ਵਿਚ ਦੋ ਅੌਰਤਾਂ ਸਮੇਤ 5 ਜਣਿਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। 80 ਹਜ਼ਾਰ ਰੁਪਏ ਨਕਦੀ ਬਰਾਮਦ ਕੀਤੀ ਹੈ।

ਪੁਲਿਸ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਨੇ ਮੰਨਿਆ ਹੈ ਕਿ ਪਿਸਤੌਲ ਬਠਿੰਡਾ ਦੇ ਸਬ ਇੰਸਪੈਕਟਰ ਅਤੇ ਉਸ ਦੇ ਸਾਥੀ ਕੋਲੋਂ ਖੋਹਿਆ ਗਿਆ ਸੀ। ਉਨਾਂ੍ਹ ਦੱਸਿਆ ਕਿ ਗਿ੍ਫ਼ਤਾਰ ਕੀਤੇ ਸਤਨਾਮ ਸਿੰਘ 'ਤੇ ਕਈ ਮਾਮਲੇ ਦਰਜ ਹਨ ਅਤੇ ਇਨਾਂ੍ਹ ਅੌਰਤਾਂ 'ਤੇ ਵੀ ਐੱਨਡੀਪੀਸੀ ਦੇ ਕੇਸ ਦਰਜ ਹਨ।

ਮਾਨਸਾ ਪੁਲਿਸ ਦੇ ਦਾਅਵੇ ਅਨੁਸਾਰ ਪੁੱਛਗਿੱਛ ਦੌਰਾਨ ਉਨਾਂ੍ਹ ਮੰਨਿਆ ਕਿ ਪਿਸਤੌਲ ਬਠਿੰਡਾ ਪੁਲਿਸ ਦੇ ਇੱਕ ਕਰਮਚਾਰੀ ਕੋਲੋਂ ਖੋਹਿਆ ਹੈ, ਪੰ੍ਤੂ ਗਿ੍ਫ਼ਤਾਰ ਵਿਅਕਤੀਆਂ ਕੋਲੋਂ ਜਦ ਪੱਤਰਕਾਰਾਂ ਨੇ ਸਵਾਲ ਪੁੱਿਛਆ ਤਾਂ ਉਨਾਂ੍ਹ ਦੱਸਿਆ ਕਿ ਉਹ ਫ਼ਰੀਦਕੋਟ ਵੱਲੋਂ ਵਾਪਸ ਆ ਰਹੇ ਸਨ। ਬਠਿੰਡਾ ਪੁੱਜਣ 'ਤੇ ਉਨਾਂ੍ਹ ਦੀ ਗੱਡੀ ਇਕ ਹੋਰ ਗੱਡੀ ਨਾਲ ਟਕਰਾ ਗਈ। ਇਸ ਬਾਅਦ ਉਨ੍ਹਾਂ ਦੋਵਾਂ ਧਿਰਾਂ ਦੀ ਬਹਿਸਬਾਜ਼ੀ ਹੋ ਗਈ। ਇਸ ਮੌਕੇ ਦੂਜੀ ਧਿਰ ਨੇ ਉਨਾਂ੍ਹ ਵੱਲ ਪਿਸਤੌਲ ਤਾਣ ਲਿਆ। ਇਸ 'ਤੇ ਆਪਣਾ ਬਚਾਅ ਕਰਦੇ ਹੋਏ ਉਸ ਹਥਿਆਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਇਸ ਸਬੰਧੀ ਫੋਨ ਨੰਬਰ-112 'ਤੇ ਕਾਲ ਕਰਕੇ ਸੂਚਿਤ ਕਰ ਦਿੱਤਾ। ਦੂਜੇ ਪਾਸੇ ਮਾਨਸਾ ਪੁਲਿਸ ਨੇ ਫੜ੍ਹੇ ਗਏ ਵਿਅਕਤੀਆਂ ਦੀ ਪਛਾਣ ਸਤਨਾਮ ਸਿੰਘ ਉਰਫ ਭਲਵਾਨ,ਲਛਮਣ ਸਿੰਘ,ਜਸਵੀਰ ਕੌਰ ਵਾਸੀ ਮੀਰਪੁਰ ਕਲਾ,ਹਰਵਿੰਦਰ ਸਿੰਘ ਉਰਫ ਹੈਪੀ, ਗਗਨ ਕੁਮਾਰੀ ਉਰਫ ਜਸਵੀਰ ਵਾਸੀ ਪਿੰਡ ਭਲੂਰ (ਮੋਗਾ) ਵਜੋਂ ਕੀਤੀ ਹੈ।