-ਸਕੂਲ ਦੀ ਜਮੀਨ ਚੋ ਹਿੱਸਾ ਲੋਚਦੇ ਰਾਜਨੀਤਿਕ ਲੋਕਾਂ ਨੂੰ ਹਰਕਤਾਂ ਤੋਂ ਵਾਂਝ ਆਉਣ ਦੀ ਚੇਤਾਵਨੀ

ਜਸਪਾਲ ਸਿੰਘ ਜੱਸੀ, ਬੋਹਾ : ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਅੰਦਰ ਸਥਿਤ ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਜ਼ਮੀਨ ਦੇ ਕੁੱਝ ਹਿੱਸੇ ਉੱਪਰ ਭੂਮਾਫੀਆ ਗਿਰੋਹ ਦੁਆਰਾ ਕੀਤੇ ਨਾਜਾਇਜ਼ ਕਬਜੇ ਨੂੰ ਛਡਾਉਣ ਲਈ ਪਿਛਲੇ ਕਈ ਮਹੀਨਿਆਂ ਤੋ ਸੰਘਰਸ਼ ਦੇ ਰਾਹ ਪਏ ਸਕੂਲ ਬਚਾਓ-ਬੇਟੀ ਪੜ੍ਹਾਓ ਕਮੇਟੀ ਦੇ ਆਗੂਆਂ ਉੱਪਰ ਨਾਜਾਇਜ਼ ਮੁਕੱਦਮੇ ਦਰਜ ਕੀਤੇ ਜਾਣ ਉਪਰੰਤ ਕਮੇਟੀ ਦਾ ਸੰਘਰਸ਼ ਦਿਨ ਪ੍ਰਤੀ ਦਿਨ ਹੋਰ ਪ੍ਰਚੰਡ ਹੁੰਦਾ ਜਾ ਰਿਹਾ ਹੈ। ਜਿਸ ਦੇ ਰੋਸ ਵਜੋ ਪਿਛਲੇ ਦਿਨੀਂ ਸ਼ਹਿਰ ਨੂੰ ਮੁਕੰਮਲ ਬੰਦ ਰੱਖਿਆ ਗਿਆ ਤੇ ਸ਼ਹਿਰ 'ਚ ਇਕ ਵੱਡਾ ਰੋਸ ਮਾਰਚ ਕੀਤਾ ਗਿਆ। ਇਸ ਮਾਰਚ 'ਚ ਸ਼ਾਮਲ ਹੋਏ ਕਿਸਾਨ, ਮਜਦੂਰ, ਵਪਾਰੀ ਤੇ ਬੱਚਿਆਂ ਸਮੇਤ ਮਾਪਿਆਂ ਨੇ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਜੇਕਰ ਸਕੂਲ ਦੀ ਜ਼ਮੀਨ ਉਪਰਲੇ ਨਾਜਾਇਜ਼ ਕਬਜੇ ਨੂੰ ਦੂਰ ਨਾ ਕਰਵਾ ਕੇ ਕਬਜਾਕਾਰਾਂ ਵਿਰੁੱਧ ਸਖ਼ਤ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਇਸ ਮੌਕੇ ਸੰਬੋਧਨ ਕਰਦਿਆਂ ਮਜਦੂਰ ਮੁਕਤੀ ਮੋਰਚਾ ਦੇ ਆਗੂ ਨਿੱਕਾ ਸਿੰਘ ਬਹਾਦਰਪੁਰ, ਸੀਪੀਆਈ (ਐੱਮਐੱਲ ) ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ, ਸੂਬਾ ਕਮੇਟੀ ਮੈਂਬਰ ਗੁਰਜੰਟ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰਾਮਫਲ ਸਿੰਘ ਚੱਕ ਅਲੀਸ਼ੇਰ, ਮੈਡੀਕਲ ਪ੍ਰੈਟੀਕਸ਼ਨਰ ਯੂਨੀਅਨ ਦੇ ਸੂਬਾਈ ਆਗੂ ਧੰਨਾ ਮੱਲ ਗੋਇਲ, ਕਾਮਰੇਡ ਜੀਤ ਸਿੰਘ ਬੋਹਾ, ਐੱਮਐੱਲਏ ਬੁੱਧ ਰਾਮ ਸਿੰਘ, ਸਕੂਲ ਬਚਾਓ-ਬੇਟੀ ਪੜ੍ਹਾਓ ਕਮੇਟੀ ਦੇ ਆਗੂ ਸੁਰਿੰਦਰ ਕੁਮਾਰ ਮੰਗਲਾ, ਸੰਤੋਖ ਸਿੰਘ ਭੀਮੜਾ, ਕਾਮਰੇਡ ਸੁਖਵਿੰਦਰ ਸਿੰਘ ਬੋਹਾ, ਸੰਤੋਖ ਸਾਗਰ, ਪਰਵੀਨ ਕੁਮਾਰ ਠੇਕੇਦਾਰ, ਹਰਜੀਤ ਸਿੰਘ ਜੰਡੂ, ਸਰਪੰਚ ਮਹਿੰਦਰ ਸਿੰਘ ਕਾਕੂ, ਆਦਿ ਆਗੂਆਂ ਨੇ ਇੱਕਸੁਰ ਹੋ ਕੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਨਾ ਤਾਂ ਇਕ ਇੰਚ ਜਗ੍ਹਾ ਸਕੂਲ ਲਈ ਦਾਨ ਲੈਣੀ ਹੈ ਤੇ ਨਾ ਹੀ ਸਕੂਲ ਦਾ ਹੱਕ ਕਿਸੇ ਨੂੰ ਦੇਣਾ ਹੈ। ਉਨਾਂ ਇਹ ਵੀ ਕਿਹਾ ਸਕੂਲ ਦੀ ਜ਼ਮੀਨ ਉੱਪਰ ਕਾਬਜ ਲੋਕਾਂ ਤੋਂ ਇਲਾਵਾ ਆਪਣੀ ਆਦਤ ਮੁਤਬਿਕ ਰਾਜਸੀ ਪਾਰਟੀਆਂ ਦੇ ਆਗੂ ਭੂਮਾਫੀਆ ਤੇ ਗੁੰਡਾ-ਗਿਰੋਹ ਨੂੰ ਸ਼ੈਅ ਦੇ ਕੇ ਇੱਥੋ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ ਤੇ ਸਕੂਲ ਦੀ ਬਹੁਕਰੋੜੀ ਜ਼ਮੀਨ 'ਚ ਆਪਣੀ ਹਿੱਸੇਦਾਰੀ ਰੱਖਣ ਦਾ ਭੂਮਾਫੀਆ ਉੱਪਰ ਦਬਾਅ ਬਣਾ ਰਹੀਆਂ ਹਨ। ਆਗੂਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਤੇ ਰਾਜਸੀ ਲੋਕਾਂ ਨੇ ਭੂਮਾਫੀਆ ਨੂੰ ਸਪੋਟ ਦੇਣਾ ਬੰਦ ਨਾ ਕੀਤਾ ਤਾਂ ਉਹ ਹੋਰ ਸਮਾਜਿਕ ਸੰਗਠਨਾਂ ਨੂੰ ਨਾਲ ਲੈ ਕੇ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਲੜਨ ਲਈ ਮਜਬੂਰ ਹੋਣਗੇ। ਇਸ ਮੌਕੇ ਹੋਰਨਾਂ ਤੋ ਇਲਾਵਾ ਜਸਪਾਲ ਸਿੰਘ ਦਾਤੇਵਾਸ, ਘਣਸ਼ਿਆਮ ਦਾਸ ਗਾਮਾ, ਸੰਤੋਖ ਸਿੰਘ ਭੀਮੜਾ, ਮਿੱਠੂ ਸਿੰਘ ਖਾਲਸਾ, ਕਿ੍ਰਪਾਲ ਸਿੰਘ, ਕਾਮਰੇਡ ਜੀਤ ਸਿੰਘ, ਹਰਪਾਲ ਸਿੰਘ ਪੰਮੀ, ਬਲਵੀਰ ਸਿੰਘ, ਮੇਵਾ ਸਿੰਘ, ਮਹੇਸ਼ ਕੁਮਾਰ, ਲਾਟ ਸਿੰਘ ਪਹਿਲਵਾਨ, ਸੁਖਵਿੰਦਰ ਸਿੰਘ ਗੱਗੀ ਮੰਘਾਣੀਆਂ, ਜਗਤਾਰ ਸਿੰਘ ਹਾਕਮਵਾਲਾ, ਮੱਖਣ ਸਿੰਘ ਉੱਡਤ, ਅਮਰੀਕ ਸਿੰਘ ਸਮਾਂਓ ਆਦਿ ਵੀ ਹਾਜ਼ਰ ਸਨ।