ਪੰਜਾਬੀ ਜਾਗਰਣ ਪ੍ਰਤੀਨਿਧੀ, ਮਾਨਸਾ : ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦੇ ਹੋਏ ਬਾਗਬਾਨੀ ਵਿਭਾਗ ਮਾਨਸਾ ਵੱਲੋਂ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ, ਮਾਨਸਾ ਵਿਖੇ ਐਗਰੀਕਲਚਰ ਇੰਨਫਰਾਸਟ੍ਕਚਰ ਫ਼ੰਡ ਸਕੀਮ ਅਧੀਨ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮਾਨਸਾ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਬਾਗਬਾਨੀ ਬਲਬੀਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਬਾਗਬਾਨੀ ਵਿਭਾਗ ਪੰਜਾਬ ਨੂੰ ਏਆਈਐਫ਼ ਸਕੀਮ ਦਾ ਨੋਡਲ ਏਜੰਸੀ ਵਜੋਂ ਨਿਯੁਕਤ ਕੀਤਾ ਗਿਆ ਹੈ। ਉਨਾਂ੍ਹ ਦੱਸਿਆ ਕਿ ਇਸ ਸਕੀਮ ਅਧੀਨ ਕਿਸਾਨਾਂ ਨੂੰ ਵੱਖ-ਵੱਖ ਪੋ੍ਜੈਕਟਾਂ ਤਹਿਤ ਭਾਰਤ ਸਰਕਾਰ ਦੁਆਰਾ ਵੱਧ ਤੋਂ ਵੱਧ 2 ਕਰੋੜ ਰੁਪਏ ਦੇ ਲੋਨ ਉੱਪਰ 3 ਫ਼ੀਸਦੀ ਵਿਆਜ ਦੀ ਛੋਟ ਅਗਲੇ 7 ਸਾਲਾਂ ਤੱਕ ਦਿੱਤੀ ਜਾਣੀ ਹੈ।

ਸਕੀਮ ਬਾਰੇ ਜਾਣਕਾਰੀ ਦਿੰਦਿਆਂ ਮਨੀ ਮਿੱਤਲ ਅਤੇ ਮਨਜੀਤ ਕੌਰ ਐਸੋਸੀਏਟਸ ਕੰਸਲਟੈਂਟ ਨੇ ਦੱਸਿਆ ਕਿ ਇਸ ਸਕੀਮ ਅਧੀਨ ਖੇਤੀਬਾੜੀ ਅਤੇ ਬਾਗਬਾਨੀ ਕਰ ਰਹੇ ਕਿਸਾਨ ਆਪਣੀ ਉਪਜ ਦੀ ਪ੍ਰਰਾਇਮਰੀ ਪੋ੍ਸੈਸਿੰਗ ਲਈ ਪੈਕ ਹਾਊਸ, ਗੇ੍ਡਿੰਗ ਯੂਨਿਟ, ਰਾਈਪਨਿੰਗ ਚੈਂਬਰ, ਗੋਦਾਮ, ਕੋਲਡ ਸਟੋਰ/ਕੋਲਡ ਰੂਮ, ਯੋਗ ਪੋ੍ਜੈਕਟਾਂ ਉੱਤੇ ਸੋਲਰ ਪੈਨਲ ਆਦਿ ਪੋ੍ਜੈਕਟਾਂ ਤਹਿਤ ਲਾਭ ਪ੍ਰਰਾਪਤ ਕਰ ਸਕਦੇ ਹਨ। ਉਨਾਂ੍ਹ ਦੱਸਿਆਂ ਕਿ ਇਸ ਸਕੀਮ ਤਹਿਤ ਕਿਸਾਨ ਲਾਭ ਪ੍ਰਰਾਪਤ ਕਰਦੇ ਹੋਏ ਪੋਸਟ ਹਾਰਵੇਸਟ ਦੌਰਾਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰ ਸਕਦੇ ਹਨ ਅਤੇ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ। ਬਾਗਬਾਨੀ ਵਿਭਾਗ ਦੀਆਂ ਸਕੀਮਾਂ ਬਾਰੇ ਪਰਮੇਸ਼ਰ ਕੁਮਾਰ ਬਾਗਬਾਨੀ ਵਿਕਾਸ ਅਫ਼ਸਰ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਹਰਮਨਪ੍ਰਰੀਤ ਸਿੰਘ ਪੰਨੂੰ ਬਾਗਬਾਨੀ ਵਿਕਾਸ ਅਫ਼ਸਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਆਏ ਹੋਏ ਅਧਿਕਾਰੀਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ। ਸਤੀਸ਼ ਕੁਮਾਰ ਮੈਨੇਜਰ ਨਾਬਾਰਡ ਬੈਂਕ ਅਤੇ ਇੰਦਰਜੀਤ ਸਿੰਘ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਕਿਸਾਨਾਂ ਨੂੰ ਏ.ਆਈ.ਐਫ. ਸਕੀਮ ਅਧੀਨ ਆਉਂਦੇ ਪੋ੍ਜੈਕਟਾਂ ਤੇ ਲੋਨ ਪ੍ਰਰਾਪਤ ਕਰਨ ਲਈ ਜਾਣਕਾਰੀ ਦਿੱਤੀ ਗਈ।