ਪੱਤਰ ਪ੍ਰਰੇਰਕ, ਮਾਨਸਾ : ਥਾਣਾ ਸਿਟੀ-1 ਦੀ ਪੁਲਿਸ ਨੇ ਸ਼ਨੀਚਰਵਾਰ ਨੂੰ ਵਾਹਨ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਤੋਂ ਚੋਰੀ ਕੀਤਾ ਗਿਆ ਇਕ ਮੋਟਰਸਾਈਕਲ ਵੀ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਨੇ ਮੁਲਜ਼ਮ ਬੱਗਾ ਸਿੰਘ ਵਾਸੀ ਉਭਾ ਨੂੰ ਮੋਟਰਸਾਈਕਲ ਪਲੈਟੀਨਾ ਸਮੇਤ ਕਾਬੂ ਕੀਤਾ ਹੈ। ਬਰਾਮਦ ਕੀਤੇ ਮੋਟਰਸਾਈਕਲ ਦੀ ਕੀਮਤ 40 ਹਜ਼ਾਰ ਰੁਪਏ ਬਣਦੀ ਹੈ। ਇਸ ਬਾਰੇ ਐੱਸਐੱਸਪੀ ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੀੜਤ ਹੈਪੀ ਸਿੰਘ ਵਾਸੀ ਖੋੋਖਰ ਖੁਰਦ ਨੇ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਨੂੰ ਇਤਲਾਹ ਦਿੱਤੀ ਕਿ 24 ਸਤੰਬਰ ਨੂੰ ਉਹ ਆਪਣੇ ਘਰੇਲੂ ਕੰਮਕਾਰ ਸਬੰਧੀ ਆਪਣੇ ਮੋਟਰਸਾਈਕਲ 'ਤੇ ਮਾਨਸਾ ਆਇਆ ਸੀ ਅਤੇ ਗਊਸ਼ਾਲਾਂ ਦੀ ਬੈਕਸਾਈਡ ਉਸ ਨੇ ਆਪਣਾ ਮੋਟਰਸਾਈਕਲ ਖੜ੍ਹਾ ਕੀਤਾ ਸੀ, ਜਦੋ ਉਹ ਕਰੀਬ ਅੱਧੇ ਘੰਟੇ ਬਾਅਦ ਵਾਪਸ ਆਇਆ ਤਾਂ ਉਸਦਾ ਮੋੋਟਰਸਾਈਕਲ ਉਥੇ ਨਹੀਂ ਸੀ। ਪੀੜਤ ਦੇ ਬਿਆਨ ਤੇ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕੀਤੀ ਤਾਂ ਮਾਮਲੇ 'ਚ ਬੱਗਾ ਸਿੰਘ ਵਾਸੀ ਉਭਾ ਨੂੰ ਬਤੌਰ ਮੁਲਜ਼ਮ ਨਾਮਜ਼ਦ ਕਰ ਕੇ ਤਲਾਸ਼ ਸ਼ੁਰੂ ਕੀਤੀ ਗਈ। ਤਫਤੀਸ ਦੌਰਾਨ ਮੁਲਜ਼ਮ ਬੱਗਾ ਸਿੰਘ ਵਾਸੀ ਉਭਾ ਨੂੰ ਕਾਬੂ ਕਰ ਕੇ ਉਸ ਤੋਂ ਚੋਰੀ ਕੀਤਾ ਮੋਟਰਸਾਈਕਲ ਪਲਟੀਨਾ ਬਰਾਮਦ ਕੀਤਾ ਹੈ।