ਪੱਤਰ ਪ੍ਰਰੇਰਕ, ਬੁਢਲਾਡਾ : ਸਥਾਨਕ ਸਿਟੀ ਪੁਲਿਸ ਵੱਲੋਂ ਗੁਪਤ ਸੁਚਨਾ ਮਿਲਣ 'ਤੇ ਇਕ ਵਿਅਕਤੀ ਤੋਂ ਫੀਟਰ ਰੇਹੜੇ ਵਿਚ ਕਬਾੜ ਦੇ ਸਾਮਾਨ ਹੇਠਾਂ ਦੱਬੀਆਂ 504 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਕੇ ਉਸ ਨੂੰ ਗਿ੍ਫਤਾਰ ਕੀਤਾ ਗਿਆ ਹੈ। ਐੱਸਐੱਚਓ ਸਿਟੀ ਗੁਰਦੀਪ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਹਰਿਆਣਾ ਸ਼ਰਾਬ ਦੇ ਠੇਕੇਦਾਰ ਨਾਲ ਮਿਲੀ ਭੁਗਤ ਕਰਕੇ ਨਾਜਾਇਜ਼ ਹਰਿਆਣਾ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਜੋ ਸ਼ਨੀਵਾਰ ਨੂੰ ਪੀਟਰ ਰੇਹੜੇ ਰਾਹੀਂ ਪੰਜਾਬ ਵੱਲ ਆ ਰਿਹਾ ਸੀ, ਨੂੰ ਨਾਜਾਇਜ਼ ਸ਼ਰਾਬ ਸਮੇਤ ਸ਼ਹਿਰ ਦੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਕੋਲ ਦੌਰਾਨੇ ਗਸ਼ਤ ਸਹਾਇਕ ਥਾਣੇਦਾਰ ਜਗਮੇਲ ਸਿੰਘ ਨੇ ਚੈਕਿੰਗ ਦੌਰਾਨ ਕਾਬੂ ਕੀਤਾ। ਪੁਲਿਸ ਨੇ ਹਰਿਆਣਾ ਦੇ ਠੇਕੇਦਾਰ ਸਮੇਤ ਸੋਨੂੰ ਖਿਲਾਫ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ।