ਕੁਲਜੀਤ ਸਿੰਘ ਸਿੱਧੂ, ਮਾਨਸਾ : ਬੀਤੇ ਸੋਮਵਾਰ ਨੂੰ ਮਾਨਸਾ ਵਾਸੀ ਮਾਸਟਰ ਪ੍ਰਦੀਪ ਸਿੰਘ ਵਾਸੀ ਵਾਰਡ ਨੰਬਰ 6 ਸੇਂਟ ਜ਼ੇਵੀਅਰ ਸਕੂਲ ਵਾਲੀ ਸੜਕ ਮਾਨਸਾ ਖੁਰਦ ਆਪਣੀ ਸਕੂਟਰੀ ਉੱਪਰ ਮਾਨਸਾ ਮਾਰਕਿਟ ਵੱਲ ਜਾ ਰਿਹਾ ਸੀ। ਮਾਨਸਾ ਕਚਹਿਰੀ ਰੋਡ ਉੱਪਰ ਪੁਰਾਣੀ ਚੁੰਗੀ ਨਜ਼ਦੀਕ ਪੱਕੇ ਖਾਲ ਦੇ ਸਾਹਮਣੇ ਇਕ ਅਵਾਰਾ ਪਸ਼ੂ ਤੇਜ਼ ਰਫਤਾਰ ਨਾਲ ਉਸ ਦੀ ਸਕੂਟਰੀ ਵਿਚ ਵੱਜਣ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਨੂੰ ਇਲਾਜ ਲਈ ਲੁਧਿਆਣਾ ਡੀ.ਐਮ.ਸੀ. ਲਿਜਾਂਦੇ ਸਮੇਂ ਉਹ ਰਸਤੇ 'ਚ ਦਮ ਤੋੜ ਗਿਆ। ਮਾਸਟਰ ਪ੍ਰਦੀਪ ਸਿੰਘ ਕੰਪਊਟਰ ਟੀਚਰ ਸੀ ਜੋ ਭੀਖੀ ਤਾਇਨਾਤ ਸੀ, ਜੋ ਆਪਣੇ ਪਿੱਛੇ 13 ਸਾਲਾਂ ਦਾ ਬੇਟਾ ਅਤੇ ਪਤਨੀ ਛੱਡ ਗਿਆ ਹੈ। ਇਸ ਘਟਨਾ ਕਾਰਨ ਮਾਨਸਾ ਸ਼ਹਿਰ ਵਿਚ ਸਰਕਾਰ ਦੇ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਪਹਿਲਾਂ ਵੀ ਮਾਨਸਾ ਸ਼ਹਿਰ ਵਿੱਚ ਕਈ ਮੌਤਾਂ ਅਵਾਰਾ ਪਸ਼ੂਆਂ ਕਾਰਨ ਹੋ ਚੁੱਕੀਆਂ ਹਨ। ਜਿਸ ਕਰਕੇ ਮਾਨਸਾ ਸ਼ਹਿਰ ਵਾਸੀਆਂ ਨੇ ਅਵਾਰਾ ਪਸ਼ੂ ਸੰਘਰਸ਼ ਕਮੇਟੀ ਬਣਾ ਕੇ ਇੱਕ ਲੰਬਾ ਸੰਘਰਸ਼ ਇਸ ਸਮੱਸਿਆ ਦੇ ਹੱਲ ਲਈ ਲੜਿਆ। ਜਿਸ ਦੇ ਮੱਦੇਨਜ਼ਰ ਸਮੁੱਚੇ ਪੰਜਾਬ ਵਿਚ ਇਕ ਲੋਕ ਲਹਿਰ ਬਣੀ। ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਆਪਣੇ ਮੰਤਰੀਆਂ ਦੀ ਇੱਕ 5 ਮੈਂਬਰੀ ਸਬ ਕਮੇਟੀ ਬਣਾਈ ਸੀ ਅਤੇ 39 ਦਿਨਾਂ ਦੇ ਸੰਘਰਸ਼ ਬਾਅਦ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਪ੍ਰਰੀਤ ਸਿੰਘ ਕਾਂਗੜ ਤੇ ਯੁਵਰਾਜ ਰਣਇੰਦਰ ਸਿੰਘ ਨੇ ਮਾਨਸਾ ਵਾਸੀਆਂ ਦਾ ਆਵਾਰਾ ਪਸ਼ੂ ਸੰਘਰਸ਼ ਕਮੇਟੀ ਦਾ ਧਰਨਾ ਖੁਦ ਆ ਕੇ ਚੁਕਵਾਇਆ ਅਤੇ ਕੈਬਨਿਟ ਮੰਤਰੀ ਗੁਰਪ੍ਰਰੀਤ ਸਿੰਘ ਕਾਂਗੜ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ 10 ਦਿਨਾਂ ਦੇ ਅੰਦਰ ਅੰਦਰ 5 ਏਕੜ ਜ਼ਮੀਨ ਵਿਚ ਇਕ ਨਵੀਂ ਗਊਸ਼ਾਲਾ ਪਿੰਡ ਜੋਗਾ ਵਿਖੇ ਬਣਾਈ ਜਾਵੇਗੀ ਅਤੇ ਹਰ ਮਹੀਨੇ 12 ਤੋਂ 14 ਲੱਖ ਰੁਪਏ ਤਕ ਪਸ਼ੂਆਂ ਦੇ ਰੱਖ ਰਖਾਉ ਅਤੇ ਹਰੇ ਚਾਰੇ ਲਈ ਪੰਜਾਬ ਸਰਕਾਰ ਵੱਲੋਂ ਗ੍ਾਂਟ ਮਾਨਸਾ ਜਿਲ੍ਹੇ ਨੂੰ ਭੇਜੀ ਜਾਇਆ ਕਰੇਗੀ। ਇਸ ਤੋਂ ਇਲਾਵਾ ਅਮਰੀਕਨ ਨਸਲ ਦੇ ਪਸ਼ੂਆਂ ਨੂੰ ਦੇਸੀ ਗਊਆਂ ਤੋਂ ਅਲੱਗ ਕਰਕੇ ਉਨ੍ਹਾਂ ਦੀ ਖਰੀਦੋ ਫਰੋਖਤ ਕਰਨ ਦੀ ਇਜਾਜ਼ਤ ਦੇਣ ਸਬੰਧੀ ਬਿੱਲ ਵਿਧਾਨ ਸਭਾ ਵਿੱਚ ਲਿਆਂਦਾ ਜਾਵੇਗਾ। ਇਸ ਤੇ ਅਵਾਰਾ ਪਸ਼ੂ ਸੰਘਰਸ਼ ਕਮੇਟੀ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ ਸੀ ।

ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇਦੱਸਿਆ ਕਿ ਇਹ ਸਾਰੇ ਵਾਅਦੇ ਅਧੂਰੇ ਰਹਿ ਗਏ ਹਨ ਤੇ ਪੰਜਾਬ ਸਰਕਾਰ ਨੇ ਕੋਈ ਕੰਮ ਇਸ ਦਿਸ਼ਾ ਵਿਚ ਨਹੀਂ ਕੀਤਾ, ਸਗੋਂ ਪੰਜਾਬ ਵਿਧਾਨ ਸਭਾ ਵਿੱਚ ਐਮਐਲਏ ਅਮਨ ਅਰੋੜਾ ਸੁਨਾਮ ਵੱਲੋਂ ਅਵਾਰਾ ਪਸ਼ੂਆਂ ਦੇ ਹੱਲ ਲਈ ਜੋ ਪ੍ਰਰਾਈਵੇਟ ਬਿੱਲ ਲਿਆਂਦਾ ਗਿਆ ਸੀ, ਉਸਦਾ ਵਿਰੋਧ ਅਕਾਲੀ ਦਲ ਅਤੇ ਸੱਤਾਧਾਰੀ ਧਿਰ ਵੱਲੋਂ ਕੀਤਾ ਗਿਆ। ਜਿਸ ਕਾਰਣ ਅਵਾਰਾ ਪਸ਼ੂਆਂ ਦੀ ਸਥਿਤੀ ਪੰਜਾਬ ਵਿਚ ਪਹਿਲਾਂ ਨਾਲੋਂ ਵੀ ਹੋਰ ਗੰਭੀਰ ਹੋ ਗਈ ਹੈ। ਜਿਸਦੇ ਸਿੱਟੇ ਵਜੋਂ ਅਵਾਰਾ ਪਸ਼ੂਆਂ ਨੇ ਪੰਜਾਬ ਦੇ ਇਕ ਹੋਰ ਨੌਜਵਾਨ ਦੀ ਅੱਜ ਬਲੀ ਲੈ ਲਈ ਹੈ। ਜਿਸ ਕਰਕੇ ਇੱਕ 13 ਸਾਲ ਦਾ ਮਾਸੂਮ ਬੱਚਾ ਆਪਣੇ ਪਿਤਾ ਦੀ ਸਰਪ੍ਰਸਤੀ ਤੋਂ ਵਾਂਝਾ ਹੋ ਗਿਆ ਹੈ। ਇਸ ਕਾਨ ਮਾਨਸਾ ਦੇ ਲੋਕਾਂ ਨੂੰ ਨਾਲ ਲੈ ਕੇ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਦੁਬਾਰਾ ਤੋਂ ਲਾਮਬੰਦ ਕਰਕੇ ਸੰਘਰਸ਼ ਸ਼ੁਰੂ ਕਰਨਾ ਪੈਣਾ ਹੈ । ਇਸ ਸਬੰਧੀ ਆਉਣ ਵਾਲੇ ਦਿਨਾਂ ਵਿੱਚ ਇੱਕ ਮੀਟਿੰਗ ਬੁਲਾਉਣ ਉਪਰੰਤ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲ ਕੇ ਇਸ ਸਮੱਸਿਆ ਨੂੰ ਜਲਦੀ ਹੱਲ ਕਰਨ ਲਈ ਅਲਟੀਮੇਟਮ ਦਿੱਤਾ ਜਾਵੇਗਾ ਅਤੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਅੱਜ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦੇ ਮੈੇਂਬਰਾਂ ਗੁਰਲਾਭ ਸਿੰਘ ਮਾਹਲ ਐਡਵੋਕੇਟ, ਡਾ. ਧੰਨਾ ਮੱਲ ਗੋਇਲ ਪ੍ਰਧਾਨ ਮੈਡੀਕਲ ਪ੍ਰਰੈਕਟੀਸ਼ਨਰਜ਼ ਐਸੋਸੀਏਸ਼ਨ ਅਤੇ ਬਿੱਕਰ ਸਿੰਘ ਮਘਾਣੀਆਂ ਵੱਲੋਂ ਮਿ੍ਤਕ ਦੇ ਪਰਿਵਾਰ ਨਾਲ ਮਿਲਕੇ ਉਨ੍ਹਾਂ ਦਾ ਦੁਖ ਵੰਡਾਇਆ ਗਿਆ ਅਤੇ ਪੁਲਿਸ ਰਿਪੋਰਟ ਦਰਜ਼ ਕਰਵਾਉਣ ਉਪਰੰਤ ਪੋਸਟ ਮਾਰਟਮ ਕਰਵਾਕੇ ਸੰਸਕਾਰ ਲਈ ਲਾਸ਼ ਨੂੰ ਪਰਿਵਾਰ ਦੇ ਸਪੁਰਦ ਕਰਵਾਇਆ ਗਿਆ।