ਸਟਾਫ ਰਿਪੋਰਟਰ, ਮਾਨਸਾ : ਨਸ਼ੀਲੇ ਪਦਾਰਥ ਬਰਾਮਦ ਕਰਨ ਦੀ ਲੜੀ ਵਿਚ ਐਤਵਾਰ ਨੂੰ ਮਾਨਸਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ 2 ਵਿਅਕਤੀ ਤੇ ਜੂਏ ਦੇ ਮਾਮਲੇ ਵਿਚ 1 ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਭੀਖੀ ਦੀ ਪੁਲਿਸ ਨੇ 360 ਨਸ਼ੇ ਦੀਆਂ ਗੋਲ਼ੀਆਂ ਬਿੰਦਰ ਕੌਰ ਵਾਸੀ ਵਾਰਡ ਨੰਬਰ 2 ਭੀਖੀ ਨੂੰ ਗਿ੍ਫ਼ਤਾਰ ਕੀਤਾ ਹੈ। ਥਾਣਾ ਝੁਨੀਰ ਦੀ ਪੁਲਿਸ ਨੇ 50 ਲੀਟਰ ਲਾਹਣ ਸਮੇਤ ਸਰਬਜੀਤ ਸਿੰਘ ਵਾਸੀ ਝੁਨੀਰ ਨੂੰ ਗਿ੍ਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਥਾਣਾ ਸਰਦੂਲਗੜ੍ਹ ਦੀ ਪੁਲਿਸ ਨੇ 900 ਰੁਪਏ ਸਮੇਤ ਸ਼ਾਮ ਸਿੰਘ ਉਰਫ਼ ਸ਼ਾਮਾ ਵਾਸੀ ਆਹਲੂਪੁਰ ਨੂੰ ਦੜਾ ਸੱਟਾ ਲਾਉਂਦਿਆਂ ਮੌਕੇ 'ਤੇ ਕਾਬੂ ਕੀਤਾ ਗਿਆ।