ਪੱਤਰ ਪੇ੍ਰਰਕ, ਮਾਨਸਾ :

ਪਿਛਲੇ ਲਗਭਗ 10 ਦਿਨ ਤੋਂ ਮਨਰੇਗਾ ਤਹਿਤ ਹੋਣ ਵਾਲੇ ਹਰ ਤਰਾਂ੍ਹ ਦੇ ਵਿਕਾਸ ਕਾਰਜਾਂ ਦਾ ਬਾਈਕਾਟ ਕਰਕੇ ਆਪਣੀਆਂ ਸੇਵਾਵਾਂ ਪੰਚਾਇਤ ਵਿਭਾਗ ਵਿੱਚ ਰੈਗੂਲਰ ਕਰਵਾਉਣ ਲਈ ਧਰਨੇ ਤੇ ਬੈਠੇ ਨਰੇਗਾ ਮੁਲਾਜ਼ਮਾਂ ਦਾ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਸੋਮਵਾਰ ਨੂੰ ਬਲਾਕ ਮਾਨਸਾ ਵਿਖੇ ਧਰਨੇ ਤੇ ਬੈਠੇ ਯੂਨੀਅਨ ਦੇ ਜ਼ਲਿਾ ਪ੍ਰਧਾਨ ਨਿਤੇਸ਼ ਗੁਪਤਾ ਨੇ ਦੱਸਿਆ ਕਿ ਲਗਭਗ ਬਾਰਾਂ-ਤੇਰਾਂ ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ਤੇ ਕੱਚੀਆਂ ਨੌਕਰੀਆਂ ਦਾ ਸੰਤਾਪ ਭੋਗ ਰਹੇ ਹਨ। ਜਦੋਂ ਤੋਂ ਕਾਂਗਰਸ ਦੀ ਸਰਕਾਰ ਪੰਜਾਬ ਦੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਲੈਕੇ ਅੱਜ ਤੱਕ ਨਰੇਗਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਅਨੇਕਾਂ ਵਾਰ ਝੂਠੇ ਲਾਰਿਆਂ ਵਿੱਚ ਰੋਲਿਆ ਗਿਆ ਹੈ। ਹੁਣ 2022 ਦੀਆਂ ਚੋਣਾਂ ਸਾਹਮਣੇ ਹਨ। ਕਾਂਗਰਸ ਪਾਰਟੀ ਪਿਛਲੇ ਚੋਣ ਮਨੋਰਥ ਪੱਤਰ ਵਿੱਚ ਕੱਚੀਆਂ ਨੌਕਰੀਆਂ ਤੇ ਡਿਊਟੀ ਕਰ ਰਹੇ ਨੌਜਵਾਨਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਭੁੱਲ ਕੇ ਨਵਜੋਤ ਸਿੱਧੂ ਦੇ ਸ਼ੇਅਰੋ-ਸ਼ਾਇਰੀ ਰਾਹੀਂ ਨਵੇਂ ਸਬਜ਼ ਬਾਗ. ਦਿਖਾਉਣ ਦੀ ਵਿਉਂਤਬੰਦੀ ਬਣਾ ਰਹੀ ਹੈ। ਉੁਨਾਂ੍ਹ ਕਿਹਾ ਕਿ ਹੁਣ ਨੌਜਵਾਨ ਇਹਨਾਂ ਦੇ ਕਿਸੇ ਵੀ ਝਾਂਸੇ ਵਿੱਚ ਆਉਣ ਵਾਲੇ ਨਹੀ। ਪਿੰਡਾਂ ਵਿੱਚ ਜਿਸ ਵਿਕਾਸ ਦੀ ਗੱਲ ਸਰਕਾਰ ਕਰ ਰਹੀ ਹੈ ਉਹ ਵਿਕਾਸ 80 ਫੀਸਦੀ ਮਨਰੇਗਾ ਮੁਲਾਜ਼ਮਾਂ ਨੇ ਕਰਵਾਇਆ ਹੈ, ਪਰ ਸਰਕਾਰ ਇਸ ਵਾਰ ਵੀ ਮਨਰੇਗਾ ਮੁਲਾਜ਼ਮਾਂ ਨੂੰ ਲਾਰਾ ਲਾ ਕੇ ਟਾਲਣ ਦੇ ਰੌਂਅ ਵਿੱਚ ਹੈ। ਉਨਾਂ੍ਹ ਕਿਹਾ ਕਿ ਅਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਵਕਤ ਮਨਰੇਗਾ ਲੇਖੇ ਲਾ ਚੁੱਕੇ ਹਾਂ, ਹੁਣ ਹੋਰ ਕਿਸੇ ਭਰਤੀ ਵਿੱਚ ਹਿੱਸਾ ਲੈਣ ਦੀ ਤਾਂ ਸਾਡੀ ਉਮਰ ਨਹੀਂ ਰਹੀ ਇਸ ਲਈ ਇਸ ਵਾਰ ਹੀ ਰੈਗੂਲਰ ਹੋਣਾ ਹੈ। ਉਨਾਂ੍ਹ ਕਿਹਾ ਕਿ 22 ਜੁਲਾਈ ਨੂੰ ਬਲਾਕ ਦੇ ਸਾਰੇ ਮਨਰੇਗਾ ਮੁਲਾਜ਼ਮ ਵੱਡੀ ਗਿਣਤੀ ਵਿੱਚ ਮੋਹਾਲੀ ਵਿਕਾਸ ਭਵਨ ਦਾ ਿਘਰਾਓ ਕਰਨ ਪੁੱਜੇਗਾ। ਇਸ ਸੰਬੰਧੀ ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।ਇਸ ਮੌਕੇ ਸ਼ਿਵਜੀ ਰਾਮ, ਪਿ੍ਰਤਪਾਲ, ਕਿਸ਼ੋਰ,ਮੋਨੂੰ , ਕੇਸ਼ਵ, ਮਨਦੀਪ, ਵਨੀਤ, ਬਿੰਦੂ ਰਾਣੀ,ਅਜੈਬ,ਲਵਪ੍ਰਰੀਤ,ਗੁਰਕਾਬਲ, ਜਸਵਿੰਦਰ ਕੌਰ ਵੀ ਮੌਜੂਦ ਸਨ।