ਸੰਜੀਵ ਸਿੰਗਲਾ, ਝੁੁਨੀਰ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਅੱਜ ਝੁਨੀਰ ਬਲਾਕ ਦੀ ਮੀਟਿੰਗ ਬਾਬਾ ਧਿਆਨ ਦਾਸ ਜੀ ਦੇ ਸਥਾਨ ਤੇ ਬਲਾਕ ਪ੍ਰਧਾਨ ਮਨਜੀਤ ਸਿੰਘ ਉੱਲਕ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਮੀਟਿੰਗ ਵਿੱਚ ਹੇਠ ਲਿਖੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਝੁਨੀਰ ਬਲਾਕ 'ਚ ਜ਼ੋਰ ਸ਼ੋਰ ਨਾਲ ਮਨਾਇਆ ਜਾਵੇਗਾ। 3 ਅਕਤੂਬਰ ਨੂੰ ਸਯੁੰਕਤ ਮੋਰਚੇ ਵੱਲੋਂ ਆਏ ਸੱਦੇ ਤੇ ਲਖਮੀਰ ਪੁਰ ਖੀਰੀ ਵਿਖੇ ਅਜੇ ਮਿਸ਼ਰਾ ਦੇ ਮੁੰਡੇ ਅਸ਼ੀਸ਼ ਮਿਸ਼ਰਾ ਵੱਲੋਂ ਗੱਡੀਆਂ ਚੜ੍ਹਾ ਕੇ ਸ਼ਹੀਦ ਕੀਤੇ ਗਏ। ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।

ਸਾਰੇ ਭਾਰਤ ਵਿੱਚ ਡੀਸੀ ਦਫ਼ਤਰਾਂ ਵਿੱਚ ਧਰਨੇ ਦੇ ਕੇ ਅਜੇ ਮਿਸ਼ਰਾ ਨੂੰ ਅਹੁਦੇ ਤੋਂ ਹਟਾਉਣ ਅਤੇ ਜ਼ੇਲ੍ਹ ਵਿੱਚ ਬੰਦ ਕਰਵਾਉਣ ਲਈ ਤੇ ਬੇ ਕੂਸਰ ਨੌਜਵਾਨ ਚਾਰ ਯੋਗੀ ਸਰਕਾਰ ਨੇ ਬੰਦ ਕਰ ਰੱਖੇ ਹਨ। ਉਨਾਂ੍ਹ ਨੂੰ ਰਿਹਾਅ ਕਰਵਾਉਣ ਲਈ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ ਅਤੇ 11 ਅਕਤੂਬਰ ਨੂੰ ਜ਼ਮੀਨੀ ਘੋਲ ਦੇ ਪਹਿਲੇ ਸ਼ਹੀਦ ਪਿ੍ਰਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ ਬਰਸੀ ਉਨਾਂ੍ਹ ਦੇ ਜੱਦੀ ਪਿੰਡ ਚੱਕ ਅਲੀਸ਼ੇਰ ਵਿਖੇ ਮਨਾਈ ਜਾਵੇਗੀ। ਇਸ ਵਿੱਚ ਜਥੇਬੰਦੀ ਵੱਲੋਂ ਸਾਰੀਆਂ ਪਿੰਡ ਇਕਾਈਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ।

ਭਾਰੀ ਗਿਣਤੀ ਵਿੱਚ ਨੌਜਵਾਨ ਕਿਸਾਨ ਮਜ਼ਦੂਰ ਅਤੇ ਅੌਰਤਾਂ ਨੂੰ ਜਾਣ ਲਈ ਪੇ੍ਰਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਖ਼ਿਆਲੀ ਚਹਿਲਾਂ ਵਾਲੀ ਬਲਕਾਰ ਸਿੰਘ ਦਰਸ਼ਨ ਸਿੰਘ ਹਰਬੰਸ ਸਿੰਘ ਮੋਫ਼ਰ ਹਰਬੰਸ ਸਿੰਘ ਟਾਡੀਆ ਗੋਰਾ ਸਿੰਘ ਕਰਨੈਲ ਸਿੰਘ ਮਾਖਾ ਹਰਪਾਲ ਸਿੰਘ ਸੁਖਪਾਲ ਸਿੰਘ ਕੋਟਧਰਮੂ ਮਿੱਠੂ ਸਿੰਘ ਭੰਮੇ ਕਲਾਂ ਕਾਕਾ ਸਿੰਘ ਬਾਠ ਚਾਨਣ ਸਿੰਘ ਜਟਾਣਾਂ ਸ਼ੇਰ ਸਿੰਘ ਹੀਰਕੇ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨ ਹਾਜ਼ਰ ਸਨ।