ਪੱਤਰ ਪ੍ਰਰੇਰਕ, ਮਾਨਸਾ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਵੱਲੋਂ ਮਨਦੀਪ ਪੰਨੂ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਮਾਨਸਾ ਦੇ ਦਿਸ਼ਾ-ਨਿਰਦੇਸ਼ਾ ਹੇਠ ਪਿੰਡ ਮਲਕਪੁਰ ਖਿਆਲਾ ਵਿਖੇ ਰਾਸ਼ਟਰੀ ਸੀਨੀਅਰ ਸਿਟੀਜਨ ਦਿਵਸ ਦੇ ਮੌਕੇ 'ਤੇ ਬੁੱਧਵਾਰ ਨੂੰ ਸੀਨੀਅਰ ਸਿਟੀਜਨ ਐਕਟ ਅਤੇ ਬਜੁਰਗਾਂ ਸਬੰਧੀ ਹੋਰ ਕਾਨੂੰਨਾਂ 'ਤੇ ਅਧਾਰਿਤ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਨੂੰ ਸੰਬੋਧਨ ਕਰਦਿਆਂ ਅਥਾਰਟੀ ਦੇ ਜ਼ਿਲ੍ਹਾ ਸਕੱਤਰ ਅਤੇ ਚੀਫ ਜੂਡੀਸੀਅਲ ਮੈਜਿਸਟ੍ਰੇਟ ਮਾਨਸਾ ਅਮਨਦੀਪ ਸਿੰਘ ਨੇ ਕਿਹਾ ਕਿ ਬਜ਼ੁਰਗ ਸਾਡਾ ਬਹੁਮੁੱਲਾ ਸਰਮਾਇਆ ਹਨ। ਬਜ਼ੁਰਗਾਂ ਦੀ ਸੰਭਾਲ ਸਾਡਾ ਇਖਲਾਕੀ ਫਰਜ਼ ਹੈ, ਪਰ ਅਜੌਕੇ ਸਮੇਂ ਵਿਚ ਨੌਜਵਾਨ ਪੀੜ੍ਹੀ ਆਪਣੇ ਫਰਜ਼ਾਂ ਤੋ ਮੁਨਕਰ ਹੋ ਰਹੀ ਹੈ। ਜਿਸ ਦੇ ਫਲਸਰੂਪ ਬਜ਼ਰਗਾਂ ਦੀ ਸਾਂਭ-ਸੰਭਾਲ ਸਬੰਧੀ ਮੈਨਟੇਨੈਂਸ ਐਂਡ ਵੈੱਲਫੇਅਰ ਆਫ ਪੇਰੈਟਸ਼ ਐਂਡ ਸੀਨੀਅਰ ਸਿਟੀਜ਼ਨਜ ਐਕਟ 2007 ਹੋਂਦ ਵਿਚ ਆਇਆ ਹੈ। ਇਸ ਐਕਟ ਦੀ ਵਰਤੋਂ ਕਰਕੇ ਬਜ਼ੁੁਰਗ ਆਪਣੇ ਹਕ ਹਾਸਲ ਕਰ ਸਕਦੇ ਹਨ। ਜੇਕਰ ਕਿਸੇ ਵਿਅਕਤੀ ਨੂੰ ਕਾਨੂੰਨੀ ਸਹਾਇਤਾ ਜਾਂ ਸਲਾਹ ਦੀ ਜਰੂਰਤ ਹੈ ਤਾਂ ਉਹ ਟੋਲ ਫਰੀ ਨੰ: 1968 ਤੇ ਕਾਲ ਕਰ ਸਕਦਾ ਹੈ। ਐਡਵੋਕੇਟ ਬਲਵੰਤ ਭਾਟੀਆ ਨੇ ਐਕਟ ਉਪਰ ਵਿਸਥਾਰ ਸਹਿਤ ਚਰਚਾ ਕਰਦਿਆਂ ਕਿਹਾ ਕਿ 60 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀ ਮੈਨਟੇਨੈਂਸ ਟਿ੍ਬਿਊਨਲ ਭਾਵ ਐੱਸਡੀਐੱਮ.ਦੀ ਅਦਾਲਤ ਵਿਚ ਦਰਖਾਸਤ ਦੇ ਕੇ ਆਪਣੇ ਬੱਚਿਆਂ ਤੋਂ ਗੁਜਾਰਾ ਭੱਤਾ ਲੈ ਸਕਦੇ ਹਨ। ਜੇਕਰ ਉਨ੍ਹਾਂ ਨੇ ਕੋਈ ਜਾਇਦਾਦ ਆਪਣੇ ਬੱਚਿਆਂ ਨੂੰ ਦਿੱਤੀ ਹੈ ਅਤੇ ਬੱਚੇ ਉਨ੍ਹਾਂ ਦੀ ਸਾਂਭ-ਸੰਭਾਲ ਨਹੀਂ ਕਰਦੇ ਤਾਂ ਵੀ ਉਹ ਮੈਨਟੇਨੈਂਸ ਟਿ੍ਬਿਊਨਲ ਰਾਹੀਂ ਆਪਣੀ ਜਾਇਦਾਦ ਵਾਪਸ ਲੈ ਸਕਦੇ ਹਨ। ਇਸ ਮੌਕੇ ਨਿਰਮਲ ਸਿੰਘ ਸਰਪੰਚ, ਨਾਜਮ ਸਿੰਘ ਮੈਂਬਰ ਅਤੇ ਲਖਵਿੰਦਰ ਸਿੰਘ ਮੈਂਬਰ ਨੇ ਬਜੁਰਗਾਂ ਨੂੰ ਦਰਪੇਸ ਸਮੱਸਿਆਵਾ ਬਾਰੇ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੀਵ ਕੁਮਾਰ ਕਲਰਕ, ਰਸਪ੍ਰਰੀਤ ਸਿੰਘ ਪੀਐੱਲਵੀ, ਰਾਜਦੀਪ ਸਿੰਘ ਪੀਐੱਲਵੀ ਆਦਿ ਹਾਜ਼ਰ ਸਨ।