<

p> ਪੱਤਰ ਪ੍ਰਰੇਰਕ, ਬੋਹਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਰਨਾਲਾ ਵਿਖੇ ਕਰਵਾਈਆਂ ਰਾਜ ਪੱਧਰੀ ਸਕੂਲੀ ਖੇਡਾਂ ਵਿਚ ਭਾਗ ਲੈਂਦਿਆਂ ਸਥਾਨਕ ਨਰਸੀ ਰਾਮ ਮੈਮੋਰੀਅਲ ਹੋਲੀ ਹਰਟ ਕਾਨਵੈਂਟ ਸਕੂਲ ਨੇ 19 ਸਾਲ ਤੋਂ ਘੱਟ ਉਮਰ ਵਰਗ ਦੇ ਸਤਰੰਜ਼ ਮੁਕਾਬਲੇ 'ਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਸਕੂਲ ਦੇ ਪਿ੍ਰੰਸੀਪਲ ਸੰਤ ਰਾਮ ਸ਼ਰਮਾ ਵੱਲੋਂ ਪ੍ਰਰਾਪਤ ਜਾਣਕਾਰੀ ਅਨੁਸਾਰ ਇਸ ਖੇਡ ਮੁਕਾਬਲੇ ਵਿਚ ਸਾਰੇ ਜ਼ਿਲਿ੍ਹਆਂ ਦੇ ਵਿਦਿਆਰਥੀਆ ਨੇ ਭਾਗ ਲਿਆ। ਸਕੂਲ ਵੱਲੋਂ ਮੁਕਾਬਲੇ ਵਿਚ ਭਾਗ ਲੈਂਦਿਆਂ ਵਿਦਿਆਰਥੀ ਯੁਵਰਾਜ, ਪਿਊਸ਼, ਨਵਜੀਤ ਤੇ ਪੁਸ਼ਪਿੰਦਰ 'ਤੇ ਆਧਾਰਿਤ ਟੀਮ ਨੇ ਪੰਜਾਬ ਭਰ 'ਚੋਂ ਤੀਜਾ ਸਥਾਨ ਹਾਸਿਲ ਕੀਤਾ। ਆਪਣੇ ਇਸ ਪ੍ਰਦਰਸ਼ਨ ਕਾਰਨ ਵਿਦਿਆਰਥੀ ਯੁਵਰਾਜ ਦੀ ਚੋਣ ਕੌਮੀ ਸਤਰੰਜ਼ ਮੁਕਾਬਲੇ ਲਈ ਹੋਈ। ਉਨ੍ਹਾਂ ਦੱਸਿਆ ਕਿ ਇਸ ਹੋਣਹਾਰ ਖਿਡਾਰੀ ਨੇ ਜ਼ੋਨ ਪੱਧਰ ਦੇ ਸਤਰੰਜ਼ ਮੁਕਾਬਲੇ 'ਚ ਵੀ ਸਰਵੋਤਮ ਖਿਡਾਰੀ ਹੋਣ ਦਾ ਮਾਣ ਹਾਸਿਲ ਕੀਤਾ ਹੈ। ਸਕੂਲ ਪੁੱਜਣ 'ਤੇ ਇਨ੍ਹਾਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੰਜੀਵ ਸਿੰਗਲਾ ਨੇ ਕਿਹਾ ਕਿ ਇਹ ਸਕੂਲ ਆਪਣੇ ਵਿਦਿਆਰਥੀਆਂ ਅੰਦਰਲੀ ਖੇਡ ਪ੍ਰਤਿਭਾ ਦੇ ਵਿਕਾਸ ਲਈ ਕੋਚਿੰਗ ਦਾ ਉਚੇਚਾ ਪ੍ਰਬੰਧ ਕਰੇਗਾ।