ਵਿਦਿਅਕ ਅਦਾਰਿਆਂ ਦਾ ਨਿਰੰਤਰ ਵਿਕਾਸ ਕਰਨਾ ਮੇਰਾ ਮੁੱਖ ਨਿਸ਼ਾਨਾ- ਭੁੰਦੜ

ਕੁਲਜੀਤ ਸਿੱਧੂ, ਮਾਨਸਾ : ਸਰਕਾਰੀ ਸਕੂਲਾਂ ਦੀ ਵਿਸ਼ੇਸ ਸੁਧਾਰ ਮੁੰਹਿਮ ਤਹਿਤ ਮੰਗਲਵਾਰ ਨੂੰ ਦਿਲਰਾਜ ਸਿੰਘ ਭੂੰਦੜ ਹਲਕਾ ਵਿਧਾਇਕ ਸਰਦੂਲਗੜ੍ਹ, ਜਗਦੀਪ ਸਿੰਘ ਨਕੱਈ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਮਾਨਸਾ, ਪ੍ਰਰੇਮ ਕੁਮਾਰ ਅਰੋੜਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਹਾਜ਼ਰੀ ਵਿਚ ਸਰਕਾਰੀ ਮਿਡਲ ਸਕੂਲ ਮਾਨਸਾ ਖੁਰਦ ਵਿਖੇ ਨਵੇਂ ਬਣੇ ਕਲਾਸਰੂਮ ਦਾ ਉਦਘਾਟਨ ਕੀਤਾ। ਆਸਰਾ ਲੋਕ ਸੇਵਾ ਕਲੱਬ ਦੇ ਪ੍ਰਰਾਜੈਕਟ ਚੇਅਰਮੈਨ ਤਰਸੇਮ ਸੇਮੀ ਦੇ ਅਣਥੱਕ ਯਤਨਾਂ ਸਦਕਾ ਕੁੱਝ ਸਮਾਂ ਪਹਿਲਾਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਆਪਣੇ ਹਿੱਸੇ ਆਉਂਦੇ ਕੋਟੇ ਤਹਿਤ ਸਾਢੇ ਤਿੰਨ ਲੱਖ ਦੀ ਗ੍ਰਾਟ ਇਕ ਨਵੇਂ ਕਲਾਸ ਰੂਮ ਲਈ ਜਾਰੀ ਕੀਤੀ ਸੀ। ਜਿਸ ਤਹਿਤ ਅੱਜ ਉਦਘਾਟਨੀ ਸਮਾਗਮ ਤੇ ਆਪਣੇ ਸੰਬੋਧਨ 'ਚ ਦਿਲਰਾਜ ਸਿੰਘ ਭੁੰਦੜ ਨੇ ਕਿਹਾ ਕਿ ਉਨਾਂ ਦੇ ਵਿਕਾਸ ਕਾਰਜਾਂ 'ਚ ਮੁੱਢਲਾ ਨਿਸ਼ਾਨਾ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ ਪੱਧਰ ਨੂੰ ਉੱਚਾ ਚੁੱਕਣਾ ਹੈ ਅਤੇ ਉਹ ਆਪਣੇ ਫੰਡ ਦਾ 70 ਫੀਸਦੀ ਹਿੱਸਾ ਵਿੱਦਿਅਕ ਅਦਾਰਿਆਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਣ ਲਈ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਸਖਤ ਮਿਹਨਤ ਸਦਕਾ ਵਿੱਦਿਆ ਦੇ ਖੇਤਰ 'ਚ ਪਛੜਿਆ ਜ਼ਿਲ੍ਹਾ ਪੰਜਾਬ ਦਾ ਮੋਹਰੀ ਜ਼ਿਲ੍ਹਾ ਬਣ ਗਿਆ ਹੈ। ਉਨ੍ਹਾਂ ਜਲਦ ਹੀ ਮਾਨਸਾ ਖੁਰਦ ਦੇ ਸਕੂਲ ਨੂੰ ਹਰ ਜਮਾਤ 'ਚ ਪ੍ਰਰਾਜੈਕਟਰ ਅਤੇ ਸਮਾਰਟ ਸਕੂਲ ਬਣਾਉਣ ਦਾ ਵੀ ਐਲਾਨ ਕੀਤਾ। ਸਮਾਗਮ ਦੀ ਸ਼ੁਰੂਆਤ ਸਵਾਗਤੀ ਭਾਸ਼ਣ 'ਚ ਪਿੰਡ ਦੇ ਸਰਪੰਚ ਕੁਲਜੀਤ ਸਿੰਘ ਮਾਨਸ਼ਾਹੀਆ ਅਤੇ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਭੁੰਦੜ ਨੂੰ ਨਿੱਘੀ ਜੀ ਆਇਆ ਆਖਿਆ। ਮੰਚ ਸੰਚਾਲਣ ਦੀ ਭੂਮਿਕਾ ਆਰਸ਼ੀ ਬਾਂਸਲ ਨੇ ਨਿਭਾਈ। ਨਵੇਂ ਕਲਾਸ ਰੂਮ ਦੇ ਪੂਰੇ ਨਿਰਮਾਣ ਕਾਰਜਾਂ 'ਚ ਸਰਪੰਚ ਮਾਨਸਾ ਖੁਰਦ ਅਤੇ ਗ੍ਰਾਮ ਪੰਚਾੲਤ ਨੇ ਅਹਿਮ ਭੂਮਿਕਾ ਨਿਭਾਈ। ਸਮਾਗਮ 'ਚ ਸਮੂਹ ਅਧਿਆਪਕਾਂ, ਸਮਾਜਸੇਵੀ ਸ਼ਖਸੀਅਤਾਂ, ਪਿੰਡ ਦੀਆਂ ਨਾਮਵਰ ਸ਼ਖਸੀਅਤਾਂ ਦਾ ਵਿਸ਼ੇਸ ਤੌਰ 'ਤੇ ਸਨਮਾਨ ਕੀਤਾ। ਇਸ ਮੌਕੇ ਆਸਰਾ ਲੋਕ ਸੇਵਾ ਕਲੱਬ ਦੇ ਪ੍ਰਧਾਨ ਡਾਕਟਰ ਅਰਜਨ ਸਿੰਘ ਸੇਠੀ, ਓਮ ਪ੍ਰਕਾਸ਼ ਮਿੱਢਾ, ਜਗਮੋਹਨ ਸਿੰਘ ਧਾਲੀਵਾਲ, ਸਕੂਲ ਦੇ ਇੰਚਾਰਜ ਪਰਵਿੰਦਰ ਕੌਰ, ਮੀਨੂ ਮਿੱਤਲ, ਰਾਧਾ ਰਾਣੀ, ਸ਼ਿਵਾਨੀ ਗੁਪਤਾ, ਅਲਕਾ ਗੁਪਤਾ, ਬੇਅੰਤ ਸਿੰਘ, ਤੇਜਿੰਦਰ ਸਿੰਘ ਖਾਲਸਾ, ਰੋਟਰੀ ਕਲੱਬ ਤੋਂ ਨਰੇਸ਼ ਕੁਮਾਰ ਵਿੱਕੀ, ,ਮਨੋਜ ਕੁਮਾਰ, ਕੰਵਲਜੀਤ ਸਿੰਘ ਆਦਿ ਹਾਜ਼ਰ ਸਨ।