ਹਰਦੀਪ ਸਿੱਧੂ, ਮਾਨਸਾ : ਭਾਰਤ ਦੇ ਚੋਣ ਕਮਿਸ਼ਨਰ ਵੱਲੋਂ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਿਲੰਕ ਕਰਨ ਹਿੱਤ ਲੋਕਾਂ ਨੂੰ ਜਾਗਰੂਕ ਕਰਨ ਲਈ ਯੂਥ ਕਲੱਬਾਂ ਦੇ ਸਹਿਯੋਗ ਨਾਲ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਸਹਿਯੋਗ ਨਾਲ ਲੇਖ,ਪੇਟਿੰਗ,ਭਾਸ਼ਣ ਅਤੇ ਪੋਸਟਰ ਮੁਕਾਬਲੇ ਤੋਂ ਇਲਾਵਾ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ।

ਡਾਈਟ ਅਹਿਮਦਪੁਰ ਵਿਖੇ ਪਿੰ੍ਸੀਪਲ ਡਾ,ਬੂਟਾ ਸਿੰਘ ਦੀ ਅਗਵਾਈ ਹੇਠ ਰੰਗੋਲੀ ਦੇ ਕਰਵਾਏ ਗਏ ਮੁਕਾਬਲਿਆਂ ਵਿਚ ਪੇ੍ਰਰਨਾ ਨੇ ਪਹਿਲਾ ਸਥਾਨ ਹਾਸਲ ਕੀਤਾ। ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਉਸ ਨੂੰ ਟਰਾਫ਼ੀ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ। ਡਾ.ਬੂਟਾ ਸਿੰਘ ਨੇ ਸਮੂਹ ਵਿਦਿਆਰਥੀਆਂ ਜਿਨਾਂ੍ਹ ਨੇ ਆਪਣੀ ਉਮਰ 18 ਸਾਲ ਪੂਰ੍ਹੀ ਕਰ ਲਈ ਹੈ ਜਾਂ 1 ਜਨਵਰੀ 2023 ਨੁੰ 18 ਸਾਲ ਹੋ ਰਹੀ ਹੈ ਨੂੰ ਵੋਟ ਬਣਾਉਣ ਅਤੇ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਿਲੰਕ ਕਰਵਾਉਣ ਦੀ ਵੀ ਅਪੀਲ ਕੀਤੀ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜ਼ਲਿ੍ਹਾ ਯੂਥ ਅਫ਼ਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪੋ੍ਗਰਾਮ ਸੁਪਰਵਾਈਜ਼ਰ ਅਤੇ ਸਵੀਪ ਮੁਹਿੰਮ ਲਈ ਨਹਿਰੂ ਯੁਵਾ ਕੇਂਦਰ ਦੇ ਨੋਡਲ ਅਧਿਕਾਰੀ ਡਾ ਸੰਦੀਪ ਘੰਡ ਨੇ ਵੱਖ ਵੱਖ ਯੂਥ ਕਲੱਬਾਂ ਅਤੇ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤ ਸਰਕਾਰ ਦੇ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਅਧਾਰ ਕਾਰਡ ਨਾਲ ਿਲੰਕ ਕਰਨ ਹਿਤ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਜਿਸ ਤਹਿਤ 4 ਸਤੰਬਰ,16 ਅਕਤੂਬਰ,20 ਨਵੰਬਰ,4 ਦਿਸੰਬਰ 2022,8 ਜਨਵਰੀ,5 ਫਰਵਰੀ ਅਤੇ 5 ਮਾਰਚ 2023 ਨੂੰ ਜਿਲ੍ਹੇ ਦੇ ਸਾਰੇ ਬੂਥਾਂ ਵਿੱਚ ਸਪੈਸ਼ਲ ਕੈਂਪ ਲਾਏ ਜਾ ਰਹੇ ਹਨ।ਉਹਨਾਂ ਇਹ ਵੀ ਕਿਹਾ ਕਿ ਨਵੇਂ ਵੋਟਰ ਫਾਰਮ ਨੰਬਰ 6 ਭਰਦੇ ਸਮੇਂ ਆਪਣਾ ਅਧਾਰ ਕਾਰਡ ਨੰਬਰ ਭਰ ਸਕਦੇ ਹਨ ਅਤੇ ਪਹਿਲਾਂ ਬਣੇ ਵੋਟਰ ਫਾਰਮ ਨੰਬਰ 6ਬੀ ਭਰ ਕੇ ਦੇ ਸਕਦੇ ਹਨ।ਇਸ ਤੋਂ ਇਲਾਵਾ ਕੋਈ ਵੀ ਵੋਟਰ ਆਨਲਾਈਨ ਚੋਣ ਕਮਿਸ਼ਨਰ ਦੀ ਵੈਬਸਾਈਟ ਤੇ ਜਾਕੇ ਅਧਾਰ ਕਾਰਡ ਨੂੰ ਿਲੰਕ ਕਰ ਸਕਦਾ ਹੈ।