<

p> ਜਸਪਾਲ ਸਿੰਘ ਜੱਸੀ, ਬੋਹਾ : ਪੰਜਾਬ ਸਰਕਾਰ ਦੀ ਨਸ਼ਾ ਮੁਕਤ ਮੁਹਿੰਮ ਤਹਿਤ ਸਰਦਾਰ ਗੁਲਨੀਤ ਸਿੰਘ ਆਈਪੀਐੱਸ ਪੁਲਿਸ ਕਪਤਾਨ ਮਾਨਸਾ ਨੇ ਸਮਾਜ ਵਿੱਚ ਨਸ਼ਿਆਂ ਦੇ ਖਾਤਮੇ ਲਈ ਨਸ਼ਾ ਮੁਕਤੀ ਟਾਸਕ ਫੋਰਸ ਟੀਮਾਂ ਦਾ ਮੁੜ ਗਠਨ ਕਰ ਦਿੱਤਾ ਹੈ। ਪੰਜਾਬ ਦੇ ਕਲੱਬ ਅਹੁਦੇਦਾਰਾਂ, ਪੰਚਾਇਤਾਂ ਅਤੇ ਸਮਾਜ ਸੇਵੀ ਵਿਅਕਤੀਆਂ ਦੇ ਕਹਿਣ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਨਸ਼ਾ ਮੁਕਤੀ ਟਾਸਕ ਟੀਮਾਂ ਨੂੰ ਇੱਕ ਵਾਰ ਫਿਰ ਪੰਜਾਬ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਦੇ ਪ੍ਰਚਾਰ ਕਰਨ ਲਈ ਚੁਣਿਆ ਹੈ।ਅੱਜ ਪਿੰਡ ਰਿਉਂਦ ਕਲਾਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜੋ ਕਲਾ ਦੀ ਨਰਸਰੀ ਵਜੋਂ ਜਾਣਿਆਂ ਜਾਂਦਾ ਹੈ, ਵਿਖੇ ਸਮਰ ਕੈਂਪ ਤੇ ਵਿਸ਼ੇਸ ਤੌਰ ਪਹੁੰਚੇ ਨਸ਼ਾ ਮੁਕਤੀ ਟਾਸਕ ਫੋਰਸ ਟੀਮ ਦੇ ਮੁਖੀ ਸਹਾਇਕ ਥਾਣੇਦਾਰ ਰਾਮ ਸਿੰਘ ਅੱਕਾਂ ਵਾਲੀ, ਗੁਰਮੀਤ ਸਿੰਘ ਸਹਾਇਕ ਥਾਣੇਦਾਰ,ਥਾਣਾ ਬੋਹਾ ਸਾਂਝ ਮੈਂਬਰ ਅਤੇ ਰੰਗਕਰਮੀ ਸੰਤੋਖ ਸਿੰਘ ਅਤੇ ਇਸ ਟੀਮ ਦੇ ਮੈਂਬਰ ਗੁਰਸੇਵਕ ਸਿੰਘ ਨੇ ਕਿਹਾ ਕਿ ਇਸ ਸਕੂਲ ਦੇ ਮੁਖੀ ਗੁਲਾਬ ਸਿੰਘ, ਸਮੂਹ ਅਧਿਆਪਕ ਅਤੇ ਇਸ ਸਕੂਲ ਦੇ ਬੱਚੇ ਬਹੁਤ ਮਿਹਨਤੀ ਹਨ ਜੋ ਸਰਕਾਰੀ ਛੁੱਟੀਆਂ ਵਿੱਚ ਅਪਣਾ ਕੀਮਤੀ ਸਮਾਂ ਦੇਕੇ ਸਿੱਖਣ ਸਖਾਉਣ ਦੇ ਮਹਾਨ ਕਾਰਜ ਕਰ ਰਹੇ ਹਨ।ਨਸ਼ਾ ਮੁਕਤੀ ਟਾਸਕ ਫੋਰਸ ਟੀਮ ਦੇ ਮੁਖੀ ਸਹਾਇਕ ਥਾਣੇਦਾਰ ਰਾਮ ਸਿੰਘ ਅੱਕਾਂ ਵਾਲੀ ਨੇ ਦੱਸਿਆ ਕਿਹਾ ਨਸ਼ਾ ਮੁਕਤੀ ਟਾਸਕ ਟੀਮਾਂ ਪਿੰਡ ਪਿੰਡ ਜਾਕੇ ਪੰਜਾਬ ਦੇ ਵਾਸੀਆਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਨਸ਼ਾ ਕਰਨ ਵਾਲਿਆਂ ਵਿਅਕਤੀਆਂ ਨੂੰ ਨਸ਼ਾ ਛਡਾਕੇ ਮੁੜ ਸੋਹਣੀ ਜਿੰਦਗੀ ਜਿਉਣ ਦੇ ਕਾਬਲ ਬਣਾਉਣ ਦਾ ਸੁਹਿਰਦ ਕਾਰਜ ਕਰਦੀਆਂ ਹਨ।ਇਸ ਟੀਮ ਦਾ ਸਕੂਲ ਵਿੱਚ ਪਹੁੰਚਣ ਤੇ ਸਕੂਲ ਮੁਖੀ ਸ਼੍ਰੀ ਗੁਲਾਬ ਸਿੰਘ, ਅਧਿਆਪਕ ਰਵਿੰਦਰਜੀਤ ਸਿੰਘ ਰਵੀ, ਬੂਟਾ ਸਿੰਘ, ਨਿਤੇਸ਼ ਕੱਕੜ, ਅਮਨਦੀਪ ਸਿੰਘ,ਸੁਖਬੀਰ ਸਿੰਘ, ਮੈਡਮ ਪ੍ਰਬਜੋਤ ਕੌਰ, ਜਸਵਿੰਦਰ ਕੌਰ ,ਅਤੇ ਨਾਵਲਕਾਰ ਗੁਰਨੈਬ ਮਘਾਣੀਆਂ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਸੰਭਾਲਦਿਆਂ ਨਾਵਲਕਾਰ ਅਜ਼ੀਜ ਸਰੋਏ ਨੇ ਪਹੁੰਚੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।ਇਸ ਮੌਕੇ ਵਿਸ਼ੇਸ ਤੌਰ ਸਕੂਲ ਵਿੱਚ ਮਹਿਮਾਨਾਂ ਦਾ, ਰਚਨਾਤਮਿਕ ਸੋਚ ਵਾਲੇ ਬੱਚਿਆਂ ਦਾ, ਨਾਵਲਕਾਰ ਗੁਰਨੈਬ ਮਘਾਣੀਆਂ ਦਾ ਸਮੂਹ ਸਕੂਲ ਸਟਾਫ ਵੱਲੋਂ ਸਨਮਾਨ ਕੀਤਾ ਗਿਆ।