ਪੱਤਰ ਪੇ੍ਰਰਕ, ਬੋਹਾ : ਪਿੰਡ ਸੈਦੇਵਾਲਾ ਵਿਖੇ ਗੁਰੂਦੁਆਰੇ ਮੱਥਾ ਟੇਕਣ ਗਏ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਪੁਲਿਸ ਨੂੰ ਵਿੱਕੀ ਸਿੰਘ ਨੇ ਦੱਸਿਆ ਕਿ ਉਹ ਪਿੰਡ ਸੈਦੇਵਾਲਾ ਦੇ ਗੁਰੂਘਰ ਵਿਖੇ ਮੱਥਾ ਟੇਕਣ ਆਇਆ ਸੀ, ਜਦ ਉਹ ਬਾਹਰ ਆਇਆ ਤਾਂ ਉਸ ਦਾ ਮੋਟਰਸਾਈਕਲ ਗਾਇਬ ਸੀ। ਪਤਾ ਲੱਗਾ ਕਿ ਉਸ ਨੂੰ ਸੁੱਖਾ ਸਿੰਘ ਨਾਮੀ ਵਿਅਕਤੀ ਨੇ ਚੋਰੀ ਕਰ ਲਿਆ ਹੈ। ਬੋਹਾ ਪੁਲਿਸ ਨੇ ਸੁੱਖਾ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਪਰ ਉਸ ਦੀ ਗਿ੍ਫਤਾਰੀ ਨਹੀਂ ਹੋਈ ਹੈ।