ਗੁਰਮੇਲ ਭੰਮਾ, ਝੁਨੀਰ : ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਖ਼ਿਲਾਫ਼ ਵੀਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਮਲੂਕ ਸਿੰਘ ਹੀਰਕੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਪਿੰਡ ਹੀਰਕੇ ਤੋਂ ਲੈ ਕੇ ਵੱਖ-ਵੱਖ ਪਿੰਡਾਂ 'ਚ ਮੋਟਰਸਾਈਕਲਾਂ ਰਾਹੀਂ ਰੋਸ ਮਾਰਚ ਕੱਿਢਆ ਗਿਆ। ਇਸ ਮੌਕੇ ਮਲੂਕ ਸਿੰਘ ਹੀਰਕੇ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਆਰਡੀਨੈਂਸ ਲਾਗੂ ਕੀਤੇ ਜਾ ਰਹੇ ਹਨ, ਨਾਲ ਕਿਸਾਨਾਂ ਤੇ ਬਹੁਤ ਮਾੜਾ ਅਸਰ ਪਵੇਗਾ। ਜਿਸ ਨਾਲ ਕਿਸਾਨਾਂ ਦੀਆਂ ਜਿਨਸਾਂ ਦਾ ਘੱਟੋ ਘੱਟ ਖਰੀਦ ਮੁੱਲ ਟੁੱਟੇਗਾ ਅਤੇ ਮੰਡੀਕਰਨ ਬੋਰਡ ਵੀ ਟੁੱਟ ਜਾਵੇਗਾ। ਜਿਸ ਨਾਲ ਪ੍ਰਰਾਈਵੇਟ ਅਤੇ ਕਾਰਪੋਰੇਟ ਘਰਾਣੇ ਆਪਣੀ ਮਰਜ਼ੀ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਖਰੀਦਣਗੇ ਤਾਂ ਕਿ ਕਿਸਾਨ ਆਪਣੀ ਜ਼ਮੀਨ ਲੀਜ ਤੇ ਦੇਣ ਲਈ ਮਜ਼ਬੂਰ ਹੋਣਗੇ। ਜਿਸ ਨਾਲ ਕਿਸਾਨ ਆਪਣੀ ਜ਼ਮੀਨ ਤੇ ਦਿਹਾੜੀ ਕਰਨ ਜੋਗਾ ਰਹਿ ਜਾਵੇਗਾ।

ਉਨ੍ਹਾਂ ਦੱਸਿਆ ਕਿ ਅੱਜ ਦਾ ਇਹ 100 ਮੋਟਰਸਾਈਕਲ ਅਤੇ ਕੁੱਝ ਜੀਪਾਂ ਦਾ ਕਾਫਲਾ ਰੋਸ ਮਾਰਚ ਰਾਹੀਂ ਹੀਰਕੇ ਤੋਂ ਲੈ ਕੇ ਵੱਖ ਵੱਖ ਦਰਜਨਾਂ ਪਿੰਡਾਂ ਰਾਹੀਂ ਹੁੰਦਾ ਹੋਇਆ ਰਾਏਪੁਰ ਮਾਖੇ ਪਹੁੰਚਿਆ ਅਤੇ ਇਹ ਰੋਸ ਮਾਰਚ 6 ਅਗਸਤ ਤੋਂ ਲੈ ਕੇ 8 ਅਗਸਤ ਤੱਕ ਜਾਰੀ ਰਹੇਗਾ ਅਤੇ 10 ਅਗਸਤ ਨੂੰ ਜੇਲ੍ਹ ਭਰੋ ਅੰਦੋਲਨ ਚਲਾਇਆ ਜਾਵੇਗਾ। ਉਨ੍ਹਾਂ 2020 ਬਿਜਲੀ ਸੋਧ ਐਕਟ ਦਾ ਵੀ ਡਟ ਕੇ ਵਿਰੋਧ ਕੀਤਾ ਅਤੇ ਕਿਹਾ ਕਿ ਕਿਸੇ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਤਰਸੇਮ ਸਿੰਘ ਹੀਰਕੇ, ਸੁਖਵੰਤ ਸਿੰਘ ਭੀਮੜਾ, ਸਤਨਾਮ ਸਿੰਘ ਨੰਦਗੜ੍ਹ, ਜਗਸੀਰ ਸਿੰਘ ਸਰਪੰਚ ਹੀਰਕੇ, ਗੁਰਨਾਮ ਸਿੰਘ ਮਲਕੋਂ, ਸੁੱਚਾ ਸਿੰਘ ਮਲਕੋਂ, ਜੱਸਾ ਸਿੰਘ ਝੰਡਾ ਕਲਾਂ, ਬਲਵੀਰ ਸਿੰਘ ਝੰਡਾ ਕਲਾਂ, ਜੱਜ ਸਿੰਘ ਝੰਡਾ ਖ਼ੁਰਦ, ਮਲਕੀਤ ਸਿੰਘ ਜੌੜਕੀਆਂ, ਮਾਘ ਸਿੰਘ ਮਾਖਾ, ਸ਼ੇਰ ਸਿੰਘ ਹੋਡਲਾ, ਜਗਜੀਤ ਸਿੰਘ ਹੈਪੀ ਆਦਿ ਹਾਜ਼ਰ ਸਨ।