ਪੱਤਰ ਪ੍ਰਰੇਰਕ, ਬੁਢਲਾਡਾ : ਮੈਡੀਕਲ ਪ੍ਰਰੈਕਟਿਸਨਰ ਅਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਮਾਤਾ ਕਲਰਾ ਵਾਲੀ ਮੰਦਿਰ ਵਿਖੇ ਬਲਾਕ ਪ੍ਰਧਾਨ ਜਸਵੀਰ ਸਿੰਘ ਗੁੜ੍ਹੱਦੀ ਦੀ ਅਗਵਾਈ ਹੇਠ ਹੋਈ। ਬਲਾਕ ਵਾਈਸ ਪ੍ਰਧਾਨ ਗੁਰਜੀਤ ਸਿੰਘ ਬਰੇ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਵਾਅਦੇ ਨੂੰ ਪੂਰਾ ਕਰਨ ਵਿਚ ਹਰ ਪਾਸੇ ਅਸਫਲ ਰਹੀ ਹੈ। ਸੈਕਟਰੀ ਗਮਦੂਰ ਸਿੰਘ ਨੇ ਵੀ ਆਪਣੀ ਮਹੀਨਾਵਾਰ ਰਿਪੋਰਟ ਪੇਸ਼ ਕਰਦੇ ਹੋਏ ਕਿਹਾ ਕਿ ਨਸ਼ੇ ਤੇ ਭਰੂਣ ਹੱਤਿਆ ਵਰਗੀਆਂ ਘਟਨਾਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ, ਸਾਫ਼ ਸੁਥਰੀ ਪ੍ਰਰੈਕਟਿਸ ਕਰਨੀ ਚਾਹੀਦੀ ਹੈ, ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ। ਇਸ ਦੌਰਾਨ ਸਾਰੇ ਹੀ ਮੈਂਬਰਾਂ ਨੇ ਖ਼ੂਨਦਾਨ ਕਰਨਾ, ਪੌਦੇ ਲਾਉਣਾ, ਲੋੜਵੰਦ ਬੱਚਿਆਂ ਨੂੰ ਬੂਟ ਜੁਰਾਬਾਂ ਵੰਡਣਾ ਆਦਿ ਸਮਾਜ ਸੇਵੀ ਕੰਮ ਕਰਦੇ ਰਹਿਣ ਦਾ ਅਹਿਦ ਲਿਆ। ਪ੍ਰਧਾਨ ਜਸਵੀਰ ਸਿੰਘ ਨੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਤੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਸੋਧ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਭਰਾਤਰੀ ਜਥੇਬੰਦੀਆਂ ਵੱਲੋਂ 8 ਜਨਵਰੀ ਨੂੰ ਕਾਨੂੰਨ ਦੇ ਵਿਰੋਧ ਵਿਚ ਭਾਰਤ ਬੰਦ ਦੇ ਸੱਦੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਆਗੂ ਮਨਮਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪ੍ਰਰੈਕਟਿਸ ਕਰਨ ਦਾ ਅਧਿਕਾਰ ਦਿੱਤਾ ਜਾਵੇ ਤਾਂ ਜੋ ਬਿਨਾਂ ਵਜ੍ਹਾ ਤੋਂ ਪਿੰਡਾਂ ਵਾਲੇ ਡਾਕਟਰਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਇਸ ਮੀਟਿੰਗ ਵਿਚ ਪ੍ਰਕਾਸ਼ ਸਿੰਘ, ਅਮਰੀਕ ਸਿੰਘ, ਪ੍ਰਰੇਮ ਸਾਗਰ, ਸ਼ਿਸ਼ਨਪਾਲ, ਟੋਨੀ, ਰਮਜਾਨ ਖਾਨ, ਮੱਖਣ ਸਿੰਘ, ਜਗਦੇਵ ਦਾਸ, ਪਾਲਦਾਸ, ਮਨਜੀਤ ਸਿੰਘ, ਸੰਗਤ ਸਿੰਘ, ਲੱਖਾ ਸਿੰਘ, ਰਾਮ ਸਿੰਘ , ਮਹੇਸ਼ ਕੁਮਾਰ, ਪਵਨ ਕੁਮਾਰ, ਨੈਬ ਸਿੰਘ, ਸੁਰੇਸ਼ ਕੁਮਾਰ, ਬਲਜੀਤ ਸਿੰਘ, ਤਰਸੇਮ ਸਿੰਘ, ਗੱਗੀ, ਜਗਦੀਪ ਸਿੰਘ, ਗੁਰਲਾਲ ਸਿੰਘ ਨੇ ਸ਼ਮੂਲੀਅਤ ਕੀਤੀ।