ਪੱਤਰ ਪ੍ਰਰੇਰਕ, ਬਰੇਟਾ : ਭਾਰਤੀ ਸਟੇਟ ਬੈਂਕ ਦੀ ਪੁਰਾਣੀ ਸ਼ਾਖਾ ਲਾਗੇ ਬਿਜਲੀ ਦੇ ਟਰਾਂਸਫਾਰਮਰ 'ਚ ਫਸ ਕੇ ਬਾਂਦਰ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਰਾਪਤ ਵੇਰਵੇ ਅਨੁਸਾਰ ਇਹ ਬਾਂਦਰ ਅਚਾਨਕ ਬਿਜਲੀ ਦੇ ਟਰਾਂਸਫਾਰਮਰ ਦੀਆਂ ਤਾਰਾਂ ਨਾਲ ਉਲਝ ਗਿਆ ਤੇ ਬਿਜਲੀ ਦੇ ਜ਼ੋਰਦਾਰ ਝਟਕੇ ਨਾਲ ਹੇਠਾਂ ਸੜਕ 'ਤੇ ਜਾ ਡਿੱਗਿਆ। ਉਸ ਦੀ ਗੰਭੀਰ ਹਾਲਤ ਦਾ ਪਤਾ ਲੱਗਦਿਆਂ ਹੀ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ ਤੇ ਇਲਾਜ ਸ਼ੁਰੂ ਕਰਵਾਇਆ ਗਿਆ। ਡਾਕਟਰ ਨੇ ਦੱਸਿਆ ਕਿ ਬਾਂਦਰ ਦੇ ਅੰਦਰ ਦੀ ਬਿਜਲੀ ਦਾ ਕਰੰਟ ਪਾਸ ਕਰ ਗਿਆ ਹੈ ਤੇ ਨਾਲ ਹੀ ਡਿੱਗਣ ਕਾਰਨ ਸੱਟ ਵੀ ਵੱਜੀ ਹੈ, ਜਿਸ ਕਾਰਨ ਇਸ ਦੀ ਹਾਲਤ ਗੰਭੀਰ ਹੈ। ਬਾਂਦਰ ਨੂੰ ਇੱਥੋਂ ਦੇ ਸਮਾਜ ਸੇਵੀ ਪੁਨੀਤ ਜੈਨ ਦੇ ਸ਼ੈਲਰ 'ਚ ਰੱਖਿਆ ਗਿਆ ਹੈ। ਬਾਂਦਰ ਨੂੰ ਸਰਿੰਜਾਂ ਨਾਲ ਦੁੱਧ ਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਡਾਕਟਰਾਂ ਵੱਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਇਸ ਦੀ ਸੰਭਾਲ 'ਚ ਅਜੈਬ ਸਿੰਘ ਬਹਾਦਰਪੁਰ , ਮਾਨ ਸਟੂਡੀਓ, ਬਿੱਟੂ ਲੱਗੇ ਹੋਏ ਹਨ।