ਬਲਜਿੰਦਰ ਬਾਵਾ, ਜੋਗਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਾਰੀ ਕੀਤੀ ਗਈ ਮਈ-2018 ਦੀ ਮੈਰਿਟ ਸੂਚੀ 'ਚ ਮਾਈ ਭਾਗੋ ਡਿਗਰੀ ਕਾਲਜ ਰੱਲਾ ਦੀਆਂ 6 ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਲ ਕਰ ਕੇ ਯੂਨੀਵਰਸਿਟੀ ਨਾਲ ਜੁੜੇ 250 ਤੋਂ ਜਿਆਦਾ ਕਾਲਜਾਂ ਨੂੰ ਪਛਾੜ ਦਿੱਤਾ ਹੈ। ਪੋਸਟ ਗਰੈਜੂਏਟ ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਬਲਜਿੰਦਰ ਕੁਮਾਰ ਤੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ 250 ਤੋਂ ਜਿਆਦਾ ਕਾਲਜਾਂ ਦੀ ਜਾਰੀ ਕੀਤੀ ਗਈ ਮੈਰਿਟ ਸੂਚੀ ਵਿਚੋਂ ਐੱਮਏ ਹਿੰਦੀ (ਸਮੈਸਟਰ ਦੂਜਾ) ਦੀ ਵਿਦਿਆਰਥਣ ਗੁਰਸਿਮਰਤ ਕੌਰ ਮਲਿਕਪੁਰ ਖਿਆਲਾ ਪੁੱਤਰੀ ਭੋਲਾ ਸਿੰਘ ਨੇ 87.50, ਕੁਲਵਿੰਦਰ ਕੌਰ ਬੱਲ੍ਹੋ ਪੁੱਤਰੀ ਕੁਲਦੀਪ ਸਿੰਘ ਨੇ 85, ਸਿਮਰਨਜੀਤ ਕੌਰ ਚਾਉਕੇ ਪੁੱਤਰੀ ਚਰਨਜੀਤ ਸਿੰਘ ਨੇ 82.50, ਰਮਨਪ੍ਰੀਤ ਕੌਰ ਬੱਲ੍ਹੋ ਪੁੱਤਰੀ ਜਸਵੀਰ ਸਿੰਘ 82.50, ਸੁਖਪਾਲ ਕੌਰ ਬੱਲ੍ਹੋ ਪੁੱਤਰੀ ਕੇਸਰ ਸਿੰਘ ਨੇ 82.50 ਫੀਸਦੀ ਅੰਕ ਤੇ ਕੁੱਲ 48.0 ਕਰੈਡਿਟ ਅੰਕ, ਐੱਮਏ ਪੰਜਾਬੀ (ਸਮੈਸਟਰ ਦੂਜਾ) ਦੀ ਵਿਦਿਆਰਥਣ ਪਰਮਜੀਤ ਕੌਰ ਕੋਟਦੁੱਨਾ ਪੁੱਤਰੀ ਸੁਦਾਗਰ ਸਿੰਘ ਨੇ 80 ਫ਼ੀਸਦੀ ਅੰਕ ਤੇ ਕੁੱਲ 55.0 ਕਰੈਡਿਟ ਅੰਕ ਹਾਸਲ ਕਰ ਕੇ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਖਿਆਲਾ, ਵਾਈਸ ਚੇਅਰਮੈਨ ਪਰਮਜੀਤ ਸਿੰਘ ਬੁਰਜ ਹਰੀ ਤੇ ਸਕੱਤਰ ਮਨਜੀਤ ਸਿੰਘ ਖਿਆਲਾ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਵਿਦਿਆਰਥਣਾਂ ਤੇ ਕਾਲਜ ਦੇ ਪੋਸਟ ਗਰੈਜੂਏਟ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ 250 ਤੋਂ ਜ਼ਿਆਦਾ ਕਾਲਜਾਂ ਨੂੰ ਪਛਾੜ ਕੇ ਮੈਰਿਟ ਵਿਚ ਆਈਆਂ ਵਿਦਿਆਰਥਣਾਂ ਤੋਂ ਪ੍ਰੇਰਨਾਂ ਲੈ ਕੇ ਕਾਲਜ ਦੀਆਂ ਹੋਰ ਵਿਦਿਆਰਥਣਾਂ ਵੀ ਵੱਡੀਆਂ ਪ੍ਰਾਪਤੀਆਂ ਕਰ ਕੇ ਇਸ ਸੰਸਥਾ ਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰਨਗੀਆਂ। ਇਸ ਮੌਕੇ ਐੱਮਏ ਹਿੰਦੀ ਭਾਗ ਪਹਿਲਾ ਦੇ ਇੰਚਾਰਜ ਪ੍ਰੋ. ਰਮਨ ਸ਼ਰਮਾ, ਐੱਮਏ ਪੰਜਾਬੀ ਭਾਗ ਪਹਿਲਾ ਦੇ ਇੰਚਾਰਜ ਪ੍ਰੋ. ਵੀਰਪਾਲ ਕੌਰ, ਪ੍ਰੋ. ਬਲਜਿੰਦਰ ਕੌਰ, ਰਮਨ ਬਾਵਾ, ਗੁਰਤੇਜ ਸਿੰਘ ਤੇ ਵਿਜੈ ਕੁਮਾਰ ਜੋਗਾ ਸਮੇਤ ਸਮੂਹ ਸਟਾਫ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ।