ਚਤਰ ਸਿੰਘ, ਬੁਢਲਾਡਾ : ਥਾਣਾ ਸਿਟੀ ਪੁਲਿਸ ਬੁਢਲਾਡਾ ਵੱਲੋਂ ਬੀਤੇ ਸ਼ੁਕਰਵਾਰ ਦੀ ਰਾਤ ਐੱਸਡੀਐੱਮ ਦਫ਼ਤਰ ਬੁਢਲਾਡਾ ਅੰਦਰ ਲੱਗੀ ਐੱਚਡੀਐੱਫਸੀ ਬੈਂਕ ਦੀ ਏਟੀਐੱਮ ਮਸ਼ੀਨ ਨੂੰ ਤੋੜ ਕੇ ਪੈਸੇ ਕੱਢਣ ਦੀ ਅਸਫਲ ਕੋਸ਼ਿਸ਼ ਕਰਨ ਵਾਲੇ ਇਕ ਰੰਗ ਰੋਗਨ ਕਰੀਗਰ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾ ਤੋਂ ਤਹਿਸੀਲ ਕੰਪਲੈਕਸ 'ਚ ਰੰਗ ਰੋਗਨ ਕਰਨ ਦੇ ਕੰਮ ਦੇ ਚੱਲਦਿਆ ਬਾਹਰੋਂ ਕਈ ਕਾਰੀਗਰ ਇਥੇ ਦਿਨ ਰਾਤ ਰਹਿ ਰਹੇ ਸਨ। ਜਿਨ੍ਹਾਂ 'ਚੋਂ ਬੀਤੀ ਰਾਤ ਇਕ ਵਿਅਕਤੀ ਵੱਲੋਂ ਦਫਤਰ ਅੰਦਰ ਲੱਗੇ ਐੱਚਡੀਐੱਫਸੀ ਬੈਕ ਏਟੀਐੱਮ ਦਾ ਸ਼ਟਰ ਖੁੱਲ੍ਹਾ ਹੋਣ ਕਰਕੇ ਉਸ ਵਿਚੋਂ ਪੈਸੇ ਚੋਰੀ ਕਰਨ ਦੀ ਨੀਅਤ ਨਾਲ ਏਟੀਐੱਮ ਭੰਨਣ ਲੱਗਾ ਤਾਂ ਉਥੇ ਰਹਿ ਰਹੇ ਦੂਜੇ ਮਜ਼ਦੂਰਾਂ ਨੇ ਰੌਲਾ ਪਾਉਣ 'ਤੇ ਉਹ ਉਥੋਂ ਭੱਜ ਗਿਆ। ਥਾਣਾ ਸ਼ਹਿਰੀ ਦੇ ਸਹਾਇਕ ਥਾਣੇਦਾਰ ਭੋਲਾ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਚ ਬੇਸ਼ੱਕ ਰੁਪਏ ਤਾਂ ਚੋਰੀ ਨਹੀਂ ਹੋ ਸਕੇ ਪਰ ਏਟੀਐੱਮ ਮਸ਼ੀਨ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ। ਉਨ੍ਹਾਂ ਦੱਸਿਆ ਕਿ ਤਹਿਸੀਲ ਦਫਤਰ ਬੁਢਲਾਡਾ ਦੇ ਚੌਕੀਦਾਰ ਜਗਸੀਰ ਸਿੰਘ ਦੇ ਬਿਅਨਾਂ 'ਤੇ ਮਨੀ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਵਾਰਡ ਨੰਬਰ 15 ਮਾਨਸਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਤਫ਼ਤੀਸ਼ ਆਰੰਭ ਦਿੱਤੀ ਹੈ ।