ਚਤਰ ਸਿੰਘ, ਬੁਢਲਾਡਾ : ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਸਥਾਨਕ ਸਬ-ਡਵੀਜ਼ਨਲ ਹਸਪਤਾਲ ਵਿਖੇ ਪੁੱਜੀ ਸੀਬੀ ਨਾਟ ਵੈਨ ਨੂੰ ਡਾ. ਸਤਿੰਦਰ ਕੌਰ ਇੰਚਾਰਜ ਐੱਸਐੱਮਓ ਬੁਢਲਾਡਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਵੈਨ ਰਾਹੀ ਬੁਢਲਾਡਾ ਸ਼ਹਿਰ ਦੇ ਸਲੱਮ ਏਰੀਆਂ ਤੇ ਬਲਾਕ ਦੇ ਪਿੰਡ ਬਹਾਦਰਪੁਰ, ਕਿਸ਼ਨਗੜ੍ਹ ਆਦਿ 'ਚ ਟੀਬੀ ਮਰੀਜ਼ਾਂ ਦੀ ਸ਼ਨਾਖਤ ਲਈ 41 ਸੈਂਪਲ ਲਏ ਗਏ। ਡਾ. ਸਤਿੰਦਰ ਕੌਰ ਨੇ ਦੱਸਿਆ ਕਿ ਘਰ ਵਿਚ ਕਿਸੇ ਨੂੰ ਵੀ ਦੋ ਹਫ਼ਤਿਆਂ ਤੋਂ ਜ਼ਿਆਦਾ ਸਮੇਂ ਤੋਂ ਖੰਘ ਹੋਣ 'ਤੇ ਉਸ ਵਿਅਕਤੀ ਨੂੰ ਤੁਰੰਤ ਨੇੜਲੇ ਹਸਪਤਾਲ ਲਿਆ ਕੇ ਉਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਟੀਬੀ ਇਕ ਇਲਾਜ ਯੋਗ ਬਿਮਾਰੀ ਹੈ। ਜਿਸ ਨੂੰ ਕੁਝ ਕੁ ਮਹੀਨਿਆਂ ਦੀ ਦਵਾਈ ਨਾਲ ਜੜੋ੍ਹਂ ਖ਼ਤਮ ਕੀਤਾ ਜਾ ਸਕਦਾ ਹੈ। ਜਾਣਕਾਰੀ ਦਿੰਦਿਆਂ ਟੀਬੀ ਸੁਪਰਵਾਇਜ਼ਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਲਏ ਗਏ ਸੈਂਪਲਾਂ 'ਚੋਂ ਕਿਸੇ ਵੀ ਮਰੀਜ਼ ਦੇ ਅੰਦਰ ਤਪਦਿਕ ਰੋਗ ਟੀਬੀ ਦੇ ਲੱਛਣ ਪਾਏ ਜਾਣ 'ਤੇ ਸਰਕਾਰੀ ਹਸਪਤਾਲ 'ਚ ਉਸ ਮਰੀਜ਼ ਦਾ ਸਾਰਾ ਇਲਾਜ ਮੁਫ਼ਤ ਹੋਵੇਗਾ। ਬਿਮਾਰੀ ਦੀ ਦਵਾਈ ਘਰ ਬੈਠੇ ਹੀ ਆਸ਼ਾ ਵਰਕਰਾਂ ਰਾਹੀ ਖਵਾਈ ਜਾਵੇਗੀ ਤੇ ਮਰੀਜਾਂ ਨੂੰ ਪੋਸ਼ਣ ਸਹਾਇਤਾ ਵਜੋਂ ਪ੍ਰਤੀ ਮਹੀਨਾਂ 5 ਸੌ ਰੁਪਏ ਵੀ ਦਿੱਤੇ ਜਾਂਦੇ ਹਨ। ਦਵਾਈ ਦੇ ਸ਼ੁਰੂ ਤੋਂ ਖ਼ਤਮ ਹੋਣ ਤਕ ਇਹ ਰਕਮ ਮਰੀਜ਼ ਦੇ ਖਾਤੇ 'ਚ ਆਵੇਗੀ। ਇਸ ਮੌਕੇ ਡਾ. ਸ਼ਾਲਿਕਾ ਗੋਇਲ, ਡਾ. ਅਨੀਸ਼ ਕਮਾਰ, ਚੀਫ ਫਾਰਮਾਸਿਸਟ ਚਰਨਜੀਤ ਕਾਠ, ਬਲਾਕ ਐਜੂਕੇਟਰ ਕਿ੍ਸ਼ਨ ਕੁਮਾਰ, ਬਲਾਕ ਸਿਹਤ ਸੁਪਰਵਾਇਜ਼ਰ ਭੁਪਿੰਦਰ ਸਿੰਘ, ਸਟਾਫ ਨਰਸ ਬਲਵਿੰਦਰ ਕੌਰ, ਨੀਲਮ ਕੱਕੜ, ਫਾਰਮੇਸੀ ਅਫ਼ਸਰ ਪਿ੍ਰੰਸਪਾਲ, ਟੀਬੀ ਸੈਲ ਦੇ ਮੰਗਲ ਸਿੰਘ, ਲੈਬ ਟੈਕਨੀਸ਼ਨ ਪੰਕਜ ਕੁਮਾਰ, ਜਗਸੀਰ ਸਿੰਘ, ਆਸ਼ਾ ਵਰਕਰ ਰਾਜਵਿੰਦਰ ਕੌਰ, ਕੁਲਦੀਪ ਕੌਰ ਆਦਿ ਹਾਜ਼ਰ ਸਨ।