ਪੱਤਰ ਪ੍ਰਰੇਰਕ, ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਤੋਂ ਜਵਾਹਰਕੇ ਤਕ ਬਣਨ ਵਾਲੀ 18 ਫੁੱਟੀ ਸੜਕ ਦਾ ਟੱਕ ਲਾ ਕੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਰੀਸ਼ਦ ਚੇਅਰਮੈਨ ਬਿਕਰਮਜੀਤ ਸਿੰਘ ਮੋਫਰ ਨੇ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸੜਕ ਦੀ ਮੰਗ ਬਹੁਤ ਲੰਬੇ ਸਮੇਂ ਤੋਂ ਸੀ। ਜਿਸ ਕਾਰਨ ਪਿੰਡ ਨੰਗਲ ਕਲਾਂ ਦੇ ਵਾਸੀਆਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਤਹਿਤ ਇਸ ਸੜਕ ਨੂੰ ਬਣਾ ਕੇ ਪਿੰਡ ਵਾਸੀਆਂ ਨੂੰ ਬਹੁਤ ਵਧੀਆ ਤੋਹਫ਼ਾ ਦਿੱਤਾ ਹੈ। ਜਿਸ ਲਈ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ। ਪੰਜਾਬ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪੂਰੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਇਸ ਸੜਕ ਦੇ ਬਣ ਜਾਣ ਨਾਲ ਬੋਹਾ-ਬੁਢਲਾਡਾ ਜਾਂਦੇ ਵਹੀਕਲਾਂ, ਬੱਸਾਂ ਵਾਲਿਆਂ ਨੂੰ ਬਹੁਤ ਅਸਾਨੀ ਹੋਵੇਗੀ। ਇਸ ਸੜਕ ਦਾ ਕੰਮ ਸ਼ੁੱਕਰਵਾਰ ਨੂੰ ਸ਼ੁਰੂ ਕਰਵਾ ਦਿੱਤਾ ਹੈ, ਜੋ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਵੇਗੀੇ ਇਸ ਮੌਕੇ ਜ਼ਿਲ੍ਹਾ ਪ੍ਰਰੀਸ਼ਦ ਦੇ ਵਾਈਸ ਚੇਅਰਮੈਨ ਗੁਰਮੀਤ ਕੌਰ, ਸਰਪੰਚ ਪਰਮਜੀਤ ਸਿੰਘ, ਜਗਤਾਰ ਸਿੰਘ ਭਲੇਰੀਆ ਤੋਂ ਇਲਾਵਾ ਸਮੂਹ ਨਗਰ ਪੰਚਾਇਤ ਤੇ ਪਿੰਡ ਵਾਸੀਆਂ ਦੀ ਭਰਵੀਂ ਹਾਜ਼ਰੀ। ਪੰਚਾਇਤ ਵੱਲੋਂ ਮੋਫਰ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਯਤਨਾਂ ਸਦਕਾ ਇਹ ਸੜਕ ਦਾ ਕੰਮ ਸਿਰੇ ਚੜ੍ਹਨ ਜਾ ਰਿਹਾ ਹੈ ਤੇ ਪਿੰਡ ਵਾਸੀਆਂ ਦੀ ਲੰਬੇ ਸਮੇਂ ਦੀ ਬਹੁਤ ਹੀ ਜ਼ਰੂਰੀ ਮੰਗ ਪੂਰੀ ਹੋ ਗਈ ਹੈ।