ਸਟਾਫ ਰਿਪੋਰਟਰ, ਮਾਨਸਾ : ਮਹਿੰਦਰਪਾਲ ਸਿੰਘ ਦਾਨਗੜ ਕੌਮੀ ਪ੍ਰਧਾਨ ਇਨਸਾਫ਼ ਦੀ ਆਵਾਜ਼ ਪੰਜਾਬ ਦੀ ਭੁੱਖ ਹੜਤਾਲ ਜ਼ਿਲ੍ਹਾ ਕਚਿਹਰੀਆਂ ਮਾਨਸਾ ਵਿਚ ਐਤਵਾਰ ਨੂੰ ਸੱਤਵੇਂ ਦਿਨ ਵੀ ਜਾਰੀ ਰਹੀ। ਸੂਬਾ ਆਗੂ ਬਲਵੰਤ ਸਿੰਘ ਭਾਈ ਰੂਪਾ ਤੇ ਜਸਵੀਰ ਸਿੰਘ ਬਡਿਆਲ ਨੇ ਕਿਹਾ ਕਿ ਅਫ਼ਸੋਸ ਹੈ ਕਿ ਮਾਨਸਾ ਜ਼ਿਲ੍ਹੇ ਦੀ ਪੁਲਿਸ ਜਿਸ ਨੇ ਗ਼ਰੀਬ ਲੋਕਾਂ ਨੂੰ ਇਨਸਾਫ਼ ਦੇਣਾ ਹੁੰਦਾ ਹੈ, ਪਰ ਉਹ ਆਪਣਾ ਨੈਤਿਕ ਫਰਜ਼ ਨਾ ਸਮਝਦੇ ਹੋਏ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਪੰਜਾਬ ਦੇ 25 ਲੱਖ ਗ਼ਰੀਬ ਨਿਵੇਸ਼ਕਾਂ ਦਾ ਤਕਰੀਬਨ 10 ਹਜ਼ਾਰ ਕਰੋੜ ਰੁਪਇਆ ਪਰਲ ਕੰਪਨੀ ਵਿਚ ਲੱਗਾ ਹੋਇਆ ਹੈ, ਲੋਕਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਦਿਵਾਉਣ ਲਈ ਇਹ ਭੁੱਖ ਹੜਤਾਲ ਮੋਰਚਾ ਲੱਗਿਆ ਹੈ। ਸੁਖਜੀਤ ਸਿੰਘ ਭੁੱਲਰ ਤੇ ਜੱਗਾ ਸਿੰਘ ਤੰਗਰਾਲੀ ਨੇ ਕਿਹਾ ਕਿ ਮਾਨਯੋਗ ਸਰਬਉੱਚ ਅਦਾਲਤ ਦੇ ਹੁਕਮਾਂ ਮੁਤਾਬਕ ਪਰਲ ਕੰਪਨੀ ਦੀਆਂ ਜ਼ਮੀਨਾਂ ਸਰਬਉੱਚ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਲੋਢਾ ਕਮੇਟੀ ਤੋਂ ਬਿਨਾ ਕੁਝ ਸ਼ਰਾਰਤੀ ਅਨਸਰ ਮਾਲ ਮਹਿਕਮੇ ਅਤੇ ਪੁਲਿਸ ਅਫ਼ਸਰਾਂ ਨਾਲ ਮਿਲ ਕੇ ਵੇਚ ਕੇ ਖੁਰਦ -ਬੁਰਦ ਕਰਨ ਵਿਚ ਲਗਾਤਾਰ ਨਿਰੰਤਰ ਜਾਰੀ ਹਨ।

ਇਸ ਲਈ ਅੱਜ ਮਾਨਸਾ ਪੁਲਿਸ ਖ਼ਿਲਾਫ਼ ਮਾਨਸਾ ਸ਼ਹਿਰ ਵਿਚ ਵਿਸ਼ਾਲ ਰੋਸ ਮਾਰਚ ਕੀਤਾ ਜਾ ਰਿਹਾ ਹੈ। ਸੀਨੀਅਰ ਆਗੂ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਤੇ ਗੁਰਜੰਟ ਸਿੰਘ ਸ਼ਾਹਪੁਰ ਕਲਾਂ ਨੇ ਕਿਹਾ ਕਿ ਕੱਲ੍ਹ 2 ਦਸੰਬਰ 2019 ਨੂੰ ਇਨਸਾਫ਼ ਦੀ ਆਵਾਜ਼ ਪੰਜਾਬ, ਇਨਸਾਫ਼ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ, ਇਨਸਾਫ਼ ਦੀ ਲਹਿਰ ਇੰਡੀਆ (ਮਾਈਸਰ ਖਾਨਾ), ਆਲ ਇਨਵੈਸਟਰ ਆਰਗੇਨਾਈਜੇਸ਼ਨ ਪੰਜਾਬ ਤੇ ਹਰਿਆਣਾ, ਪੀਜੀਐੱਫ ਖਾਤੇਦਾਰ ਵਰਕਰ ਯੂਨੀਅਨ ਪੰਜਾਬ, ਪੰਜਾਬ ਨਿਵੇਸ਼ਕ ਮੰਚ ਪੰਜਾਬ, ਸਹਿਯੋਗੀ ਤੇ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਮਾਨਸਾ ਸ਼ਹਿਰ ਵਿਚ ਵਿਸ਼ਾਲ ਰੋਸ ਮਾਰਚ ਕਰਨਗੇ, ਜੇਕਰ ਫਿਰ ਵੀ ਮਾਨਸਾ ਪੁਲਿਸ ਨੇ ਦੋਸ਼ੀਆਂ 'ਤੇ ਪਰਚੇ ਦਰਜ ਕਰ ਕੇ ਉਨ੍ਹਾਂ ਨੂੰ ਗਿ੍ਫ਼ਤਾਰ ਨਾ ਕੀਤਾ ਤੇ ਪਰਲ ਕੰਪਨੀ ਦੀਆਂ ਮਾਨਸਾ ਜਿਲ੍ਹੇ ਦੀਆਂ ਸਾਰੀਆਂ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾ ਕੇ ਧਾਰਾ 145 ਨਾ ਲਾਈ ਤਾਂ ਜਲਦੀ ਹੀ ਇਸ ਸੰਘਰਸ਼ ਨੂੰ ਹੋਰ ਤੇਜ਼ ਕਰ ਕੇ ਪੰਜਾਬ ਅਤੇ ਦੇਸ਼ ਦੇ ਕੋਨੇ-ਕੋਨੇ ਤਕ ਪਹੁੰਚਾਇਆ ਜਾਵੇਗਾ।

ਅੰਤ ਵਿਚ ਭੁੱਖ ਹੜਤਾਲ ਤੋਂ ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਸਾਰੇ ਹੀ ਸੰਘਰਸ਼ੀ, ਇਨਸਾਫ਼ ਪਸੰਦ ਜਥੇਬੰਦੀਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 2 ਦਸੰਬਰ ਨੂੰ ਉਨ੍ਹਾਂ ਦਾ ਸਹਿਯੋਗ ਦੇਣ ਲਈ 10 ਵਜੇ ਮਾਨਸਾ ਕਚਹਿਰੀਆਂ ਵਿਚ ਪਹੁੰਚਣ। ਇਸ ਮੌਕੇ ਬਲਜੀਤ ਕੌਰ ਸੇਖਾਂ , ਕੈਪਟਨ ਅਵਤਾਰ ਸਿੰਘ ਭੰਗਾਲਾ, ਹਰਭਜਨ ਸਿੰਘ ਬੰਗੀ, ਸੂਬੇ ਮੇਜਰ ਜਗਦੇਵ ਸਿੰਘ ਰਾਏਪੁਰ, ਰਛਪਾਲ ਸਿੰਘ ਗੋਰਾ, ਦਲਵੀਰ ਸਿੰਘ ਜੰਮੂ, ਜੱਗਾ ਸਿੰਘ ਤੰਗਰਾਲੀ, ਅਮਨਦੀਪ ਸਿੰਘ ਭੋਤਨਾ, ਸੁਖਜੀਤ ਸਿੰਘ ਭੁੱਲਰ, ਗੁਰਸੇਵਕ ਸਿੰਘ ਬਹਿਣੀਵਾਲ, ਅਵੀਨਾਸ਼ ਸ਼ਰਮਾ ਪ੍ਰਧਾਨ ਫਿਜੀਕਲ ਹੈਂਡੀਕੈਪਟ ਐਸੋਸੀਏਸ਼ਨ, ਨਰਸੀ ਰਾਮ ਬਰੇਟਾ, ਮੁਨਸ਼ੀ ਸਿੰਘ ਕੋਟ ਲੱਲੂ, ਭਜਨ ਸਿੰਘ ਮੱਲ ਸਿੰਘ ਵਾਲਾ, ਨਾਇਬ ਸਿੰਘ ਖੁਡਾਲ, ਕਰਮ ਚੰਦ ਕਾਹਨਗੜ੍ਹ, ਗੁਰਜੰਟ ਸਿੰਘ ਸ਼ਾਹਪੁਰ ਕਲਾਂ, ਸੋਹਣ ਲਾਲ, ਸਸੀ ਭਦੌੜ, ਮਨਦੀਪ ਸਿੰਘ, ਬਲਰਾਜ ਸਿੰਘ, ਹਰਚਰਨ ਸਿੰਘ ਆਦਿ ਹਾਜ਼ਰ ਸਨ।