ਚਤਰ ਸਿੰਘ, ਬੁਢਲਾਡਾ : ਸਥਾਨਕ ਅਨਾਜ ਮੰਡੀ ਵਿਖੇ ਸੀਸੀਆਈ ਵੱਲੋਂ ਨਰਮੇ ਦੀ ਖਰੀਦ ਤਾਂ ਸ਼ੁਰੂ ਕਰ ਦਿੱਤੀ ਹੈ, ਪਰ ਉਸ ਖਰੀਦ ਕੀਤੇ ਨਰਮੇ ਦੀ ਤੁਲਾਈ ਮਜਦੂਰਾਂ ਤੋਂ ਨਾ ਕਰਵਾਉਣ ਕਰ ਕੇ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਵਜੋਂ ਗੱਲਾ ਮਜ਼ਦੂਰ ਯੂਨੀਅਨ ਬੁਢਲਾਡਾ ਵੱਲੋਂ ਸਥਾਨਕ ਅਨਾਜ ਮੰਡੀ 'ਚ ਜਥੇਬੰਦੀ ਦੇ ਆਗੂ ਬੱਗਾ ਸਿੰਘ ਅਗਵਾਈ ਹੇਠ ਝੋਨੇ ਦੀ ਤੁਲਾਈ ਦਾ ਕੰਮ ਵੀ ਬੰਦ ਕਰ ਦਿੱਤਾ ਗਿਆ ਹੈ। ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦਿਨੋਂ ਦਿਨ ਵਧਦੀ ਮਹਿੰਗਾਈ ਕਾਰਨ ਮਜ਼ਦੂਰ ਨੂੰ ਆਪਣਾ ਗੁਜ਼ਾਰਾ ਚਲਾਉਣਾ ਬਹੁਤ ਅੌਖਾ ਹੋ ਗਿਆ ਹੈ, ਪਰ ਸਰਕਾਰਾਂ ਵੱਲੋਂ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਸਰਕਾਰ ਵੱਲੋਂ ਨਰਮੇ ਦੀ ਤੁਲਾਈ ਮਜ਼ਦੂਰਾਂ ਤੋਂ ਨਾ ਕਰਵਾਉਣ ਕਾਰਨ ਮਜ਼ਦੂਰ ਵਰਗ ਨੂੰ ਆਰਥਿਕ ਨੁਕਸਾਨ ਝੱਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਵੱਲੋਂ ਮਾਰਕਿਟ ਕਮੇਟੀ ਸਕੱਤਰ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਇਨ੍ਹਾਂ ਮੰਗਾਂ ਨੂੰ ਮਨਜ਼ੂਰ ਨਾ ਕੀਤਾ ਗਿਆ ਤਾਂ ਮਜ਼ਦੂਰ ਅਣਮਿੱਥੇ ਸਮੇਂ ਲਈ ਕੰਮ ਬੰਦ ਕਰਨ ਚ ਵੀ ਪਿੱਛੇ ਨਹੀਂ ਹਟਣਗੇ। ਇਸ ਮੌਕੇ ਸਾਬਕਾ ਪ੍ਰਧਾਨ ਕਿੱਕਰ ਸਿੰਘ, ਕੁਲਜੀਤ ਸਿੰਘ, ਭੋਲੀ ਸਿੰਘ, ਧਰਮ ਸਿੰਘ, ਸੁਰੇਸ਼ ਕੁਮਾਰ, ਦੇਵੀ ਦਿਆਲ ਆਦਿ ਮੈਂਬਰ ਹਾਜ਼ਰ ਸਨ।