ਪੱਤਰ ਪ੍ਰਰੇਰਕ, ਮਾਨਸਾ : ਮਾਲਵਾ ਲੋਕਹਿੱਤ ਆਰਗੇਨਾਈਜੇਸ਼ਨ ਪੰਜਾਬ ਵੱਲੋਂ ਨਬਾਰਡ ਦੇ ਸਹਿਯੋਗ ਨਾਲ ਇਕ ਪ੍ਰਰੋਗਰਾਮ ਗਰੈਂਡ ਹੋਟਲ ਮਾਨਸਾ ਵਿਚ ਕਰਵਾਇਆ ਗਿਆ। ਇਹ ਸਮਾਗਮ ਪਰਾਲੀ ਬਚਾਓ, ਫ਼ਸਲ ਵਧਾਓ ਮੁਹਿੰਮ ਤਹਿਤ ਕਰਵਾਇਆ ਗਿਆ। ਇਸ ਦੌਰਾਨ ਪਰਾਲੀ ਨਾ ਜਲਾਉਣ ਵਾਲੇ ਕਲੱਬਾਂ ਤੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਕਿਸਾਨਾਂ ਤੋਂ ਪਰਾਲੀ ਦੇ ਹੱਲ ਵੀ ਸੁਝਾਅ ਵੀ ਲਏ ਗਏ ਤਾਂ ਜੋ ਕਿਸਾਨਾਂ ਨੂੰ ਆਉਣ ਵਾਲੀਆਂ ਮੁਸੀਬਤਾਂ ਦਾ ਹੱਲ ਕੱਿਢਆ ਜਾ ਸਕੇ। ਨਬਾਰਡ ਦੇ ਜ਼ਿਲ੍ਹਾ ਅਧਿਕਾਰੀ ਸੀਆਰ ਠਾਕੁਰ ਨੇ ਕਿਹਾ ਕਿ ਨਬਾਰਡ ਵੱਲੋਂ ਮਾਨਸਾ ਜ਼ਿਲ੍ਹੇ ਵਿਚ ਪਰਾਲੀ ਨੂੰ ਨਾ ਜਲਾਉਣ ਲਈ ਜਾਗਰੂਕਤਾ ਕੈਂਪ ਲਗਾਏ ਗਏ ਸਨ। ਜਿਨ੍ਹਾਂ ਵਿਚ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਲਈ ਜਾਗਰੂਕ ਕੀਤਾ ਗਿਆ ਸੀ ਨਾਲ ਹੀ ਉਨ੍ਹਾਂ ਨੇ ਨਬਾਰਡ ਵੱਲੋਂ ਚਲਾਈਆਂ ਜਾਣ ਵਾਲੀਆਂ ਸਕੀਮਾਂ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬੀਐੱਸ ਰੇਖੀ ਨੇ ਵੀ ਆਰ ਸੈਟੀ ਮਾਨਸਾ ਦੁਆਰਾ ਚਲਾਈਆਂ ਜਾਣ ਵਾਲੀਆਂ ਸਕੀਮਾਂ ਬਾਰੇ ਦੱਸਿਆ, ਤਾਂ ਜੋ ਨੌਜਵਾਨ ਸਵੈ੍ਹ-ਰੁਜ਼ਗਾਰ ਚਲਾ ਸਕਣ। ਅਮਨ ਹੀਰਕੇ ਅਤੇ ਜੱਗਾ ਅਲੀਸੇਰ ਸਟੇਟ ਐਵਾਰਡੀ ਨੇ ਵੀ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਖੁਦ ਵੀ ਪਰਾਲੀ ਨੂੰ ਅੱਗ ਨਹੀਂ ਲਗਾਈ ਤੇ ਹੋਰ ਕਿਸਾਨਾਂ ਨੂੰ ਵੀ ਪਰਾਲੀ ਨਾ ਜਲਾਉਣ ਦੀ ਅਪੀਲ ਕੀਤੀ। ਸੰਸਥਾ ਦੇ ਸੈਕਟਰੀ ਹਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡਾਂ ਵਿਚ ਕਰਵਾਏ ਗਏ ਸਦ ਜਾਗਰੂਕਤਾ ਕੈਂਪਾਂ ਵਿਚ ਕਿਸਾਨਾਂ ਨੇ ਹਿੱਸਾ ਲਿਆ। ਉਨ੍ਹਾਂ ਆਪਣੇ ਵਿਚਾਰ ਤੇ ਮੁਸ਼ਕਲਾਂ ਬਾਰੇ ਵੀ ਦੱਸਿਆ ਜੋ ਕਿ ਇਸ ਪ੍ਰਰੋਗਰਾਮ ਵਿਚ ਕਿਸਾਨਾਂ ਨਾਲ ਸਾਂਝੇ ਵੀ ਕੀਤੇ ਗਏ। ਵੱਖ-ਵੱਖ ਕਲੱਬਾਂ ਦੇ ਨੁਮਿੰਇਦਿਆ ਨੇ ਵੀ ਅਪਣੇ ਅਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਕਲੱਬ ਪ੍ਰਧਾਨ ਵੀਰ ਸਿੰਘ ਬੋੜਾਵਾਲ, ਹਰਪ੍ਰਰੀਤ ਸਿੰਘ ਬੁਰਜ ਿਢਲਵਾਂ, ਜੀਵਨ ਸਿੰਘ ਖੋਖਰ ਕਲਾ, ਸੁਖਜੀਤ ਸਿੰਘ ਬੀਰੋਕੇ ਕਲਾਂ, ਮਨਪ੍ਰਰੀਤ ਕਲੱਬ ਗੇਹਲੇ, ਕਲੱਬ ਬੁਰਜ ਰਾਠੀ, ਦੀਦਾਰ ਮਾਨ ਭੈਣੀਬਾਘਾ, ਸੁਖਚੈਨ ਸਿੰਘ ਮੈਂਬਰ ਬਲਾਕ ਸੰਮਤੀ, ਬਿਸਾਖਾ ਸਿੰਘ, ਗੁਰਦਿੱਤ ਸਿੰਘ ਆਦਿ ਹਾਜ਼ਰ ਸਨ।